ਚੰਡੀਗੜ੍ਹ: ਪੰਜਾਬ ਚੋਣਾਂ ਨੂੰ ਲੈਕੇ ਚੋਣ ਪ੍ਰਚਾਰ ਸਿਖਰਾਂ ਤੇ ਹੈ। ਪੰਜਾਬ ਜਿੱਤਣ ਲਈ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਦਿੱਲੀ ਦੇ ਸਿਆਸੀ ਦਿੱਗਜ਼ਾਂ ਵੱਲੋਂ ਪੰਜਾਬ ਵਿੱਚ ਡੇਰੇ ਲਗਾਏ ਗਏ ਹਨ।
ਭਾਜਪਾ ਦੇ ਹੱਕ ਵਿੱਚ ਪੀਐਮ ਮੋਦੀ, ਅਮਿਤ ਸ਼ਾਹ ਤੋਂ ਇਲਾਵਾ ਕੇਂਦਰੀ ਮੰਤਰੀਆਂ ਪੰਜਾਬ ਵਿੱਚ ਰੈਲੀਆਂ ਕਰ ਰਹੇ। ਪੰਜਾਬ ਕਾਂਗਰਸ ਦੇ ਹੱਕ ਵਿੱਚ ਰਾਹੁਲ ਗਾਂਧੀ-ਪ੍ਰਿਯੰਕਾ ਗਾਂਧੀ ਵੱਲੋਂ ਵੀ ਪਾਰਟੀ ਹੱਕ ਵਿੱਚ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ। ਓਧਰ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਚੋਣਾਂ ਦੇ ਆਖਰੀ ਦਿਨ ਤੱਕ ਪੰਜਾਬ ਵਿੱਚ ਜ਼ੋਰ ਅਜ਼ਮਾਇਸ਼ ਕੀਤੀ ਜਾ ਰਹੀ ਹੈ।
ਪਠਾਨਕੋਟ ’ਚ ਪੀਐਮ ਮੋਦੀ ਵਿਰੋਧੀਆਂ ਨੂੰ ਵੰਗਾਰ
-
Punjabiyat is of umpteen importance to us, while the Opposition views Punjab from the lens of 'Siyasat' (politics)...When Captain Sahab was in Congress, he would stop them from moving in the wrong direction. Now, he is also not there...: PM Modi in Pathankot, Punjab pic.twitter.com/YtKWaBDCm9
— ANI (@ANI) February 16, 2022 " class="align-text-top noRightClick twitterSection" data="
">Punjabiyat is of umpteen importance to us, while the Opposition views Punjab from the lens of 'Siyasat' (politics)...When Captain Sahab was in Congress, he would stop them from moving in the wrong direction. Now, he is also not there...: PM Modi in Pathankot, Punjab pic.twitter.com/YtKWaBDCm9
— ANI (@ANI) February 16, 2022Punjabiyat is of umpteen importance to us, while the Opposition views Punjab from the lens of 'Siyasat' (politics)...When Captain Sahab was in Congress, he would stop them from moving in the wrong direction. Now, he is also not there...: PM Modi in Pathankot, Punjab pic.twitter.com/YtKWaBDCm9
— ANI (@ANI) February 16, 2022
ਜੇ ਗੱਲ ਕੀਤੀ ਜਾਵੇ ਭਾਜਪਾ ਦੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਲੰਧਰ ਤੋਂ ਬਾਅਦ ਦੂਜੀ ਰੈਲੀ ਪਠਾਨਕੋਟ ਵਿੱਚ ਕੀਤੀ ਗਈ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਨਸਭਾ ਨੂੰ ਸੰਬੋਧਨ ਕੀਤਾ ਗਿਆ। ਇਸੇ ਦੇ ਚੱਲਦੇ ਉਨ੍ਹਾਂ ਨੇ ਸਾਰਿਆਂ ਨੂੰ ਸੰਤ ਰਵਿਦਾਸ ਜੈਯੰਤੀ ਦੀ ਵਧਾਈ ਵੀ ਦਿੱਤੀ। ਇਸ ਦੌਰਾਨ ਹੀ ਪੀਐੱਮ ਮੋਦੀ ਨੇ ਵਿਰੋਧੀਆਂ ’ਤੇ ਨਿਸ਼ਾਨੇ ਵੀ ਸਾਧੇ।
ਰੈਲੀ ਨੂੰ ਸੰਬੋਧਨ ਕਰਦੇ ਹੋਏ ਸਭ ਤੋਂ ਪਹਿਲਾਂ ਪੀਐੱਮ ਨਰਿੰਦਰ ਮੋਦੀ ਨੇ ਲੋਕਾਂ ਨੂੰ ਸੰਤ ਰਵਿਦਾਸ ਜੀ ਦੀ ਜੈਯੰਤੀ ਦੀ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਤੋਂ ਲੱਖਾਂ ਸ਼ਰਧਾਲੂ ਬਨਾਰਸ ਗਏ ਹੋਏ ਹਨ। ਬਨਾਰਸ ਚ ਪੰਜਾਬ ਦੇ ਸ਼ਰਧਾਲੂਆਂ ਦੇ ਲਈ ਵਧੀਆ ਇੰਤਜ਼ਾਮ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸ਼ਰਧਾਲੂਆਂ ਲਈ ਦੋ ਟ੍ਰੇਨਾਂ ਚਲਾਈਆਂ ਗਈਆਂ। ਇਸਦੇ ਨਾਲ ਹੀ ਪੀਐਮ ਨੇੇ ਸਾਰੇ ਗੁਰੂਆਂ ਨੂੰ ਨਮਨ ਵੀ ਕੀਤਾ।
ਉਨ੍ਹਾਂ ਨੇ ਅੱਗੇ ਕਿਹਾ ਕਿ ਕਰੋੜਾਂ ਦੇਸ਼ਵਾਸੀਆਂ ਨੂੰ ਮੁਫਤ ਚ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ। 95 ਫੀਸਦ ਤੋਂ ਵੱਧ ਲੋਕਾਂ ਨੂੰ ਪਹਿਲੀ ਡੋਜ਼ ਲੱਗ ਚੁੱਕੀ ਹੈ। ਭਾਜਪਾ ਨੇ ਗਰੀਬਾਂ ਦਾ ਕਲਿਆਣ ਕਰਨ ਨੂੰ ਤਰਜੀਹ ਦਿੱਤੀ ਹੈ। ਮਾਝੇ ਦੀ ਮਿੱਟੀ ਨੇ ਉਨ੍ਹਾਂ ਨੂੰ ਮਾਂ ਵਰਗਾ ਪਿਆਰ ਦਿੱਤਾ ਹੈ। ਜੀਵਨ ਦਾ ਅਹਿਮ ਸਮਾਂ ਉਨ੍ਹਾਂ ਨੇ ਪਠਾਨਕੋਟ ’ਚ ਬਿਤਾਇਆ ਹੈ।
ਇਸ ਦੌਰਾਨ ਪੀਐੱਮ ਮੋਦੀ ਨੇ ਕਿਹਾ ਕਿ ਜਿੱਥੇ ਵਿਕਾਸ ਉੱਥੇ ਹੀ ਭ੍ਰਿਸ਼ਟਾਚਾਰ ਦਾ ਸਫਾਇਆ ਕੀਤਾ ਜਾਵੇਗਾ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕਿਸਾਨ ਵਪਾਰ, ਇੰਡਸਟਰੀ ਨੂੰ ਲਾਹੇਵੰਦ ਬਣਾਇਆ ਜਾਵੇਗਾ। ਉਨ੍ਹਾਂ ਨੇ ਲੋਕਾਂ ਤੋਂ 5 ਸਾਲ ਸੇਵਾ ਕਰਨ ਲਈ ਸਮਾਂ ਮੰਗਿਆ। ਪੀਐੱਮ ਨਰਿੰਦਰ ਮੋਦੀ ਨੇ ਕਿਹਾ ਕਿ ਪੰਜਾਬ ਦੀ ਸ਼ਾਂਤੀ ਅਤੇ ਏਕਤਾ ਦੇ ਲਈ ਅਸੀਂ ਆਪਣੀ ਪਾਰਟੀ ਦਾ ਨੁਕਸਾਨ ਕਰਕੇ ਪੰਜਾਬ ਦਾ ਭਲਾ ਕਰਨ ਨੂੰ ਤਰਜੀਹ ਦਿੱਤੀ ਸੀ।
ਪਠਾਨਕੋਟ ਰੈਲੀ ਦੌਰਾਨ ਪੀਐੱਮ ਮੋਦੀ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਅਤੇ ਦੇਸ਼ ਦੀ ਸ਼ਾਨ ਦੇ ਖਿਲਾਫ਼ ਕਿੰਨੇ ਕਿੰਨੇ ਮਾੜੇ ਕੰਮ ਕੀਤੇ। ਪੀਐਮ ਨੇ ਕਿਹਾ ਕਿ ਇਸੇ ਪਠਾਨਕੋਟ ’ਤੇ ਜਦੋਂ ਪਾਕਿਸਤਾਨ ਅੱਤਵਾਦੀਆਂ ਨੇ ਹਮਲਾ ਕੀਤਾ ਸੀ ਉਸ ਸਮੇਂ ਦੇਸ਼ ਇੱਕਠਾ ਸੀ ਪਰ ਕਾਂਗਰਸ ਪਾਰਟੀ ਦੇ ਲੀਡਰ ਕੀ ਕਰ ਰਹੇ ਸੀ। ਉਨ੍ਹਾਂ ਨੇ ਫੌਜੀਆਂ ਦੀ ਬਹਾਦਰੀ ’ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਪੁਲਵਾਮਾ ਹਮਲੇ ਦੀ ਬਰਸੀ ’ਤੇ ਵੀ ਇਹ ਕਾਂਗਰਸ ਦੇ ਲੋਕ ਆਪਣੀ ਪਾਪ ਲੀਲਾ ਬੰਦ ਨਹੀਂ ਕਰ ਸਕੇ। ਉਹ ਸਾਡੇ ਫੌਜੀਆਂ ਦੀ ਬਹਾਦਰੀ ਦਾ ਮੁੜ ਤੋਂ ਸਬੂਤ ਮੰਗਣ ਲੱਗ ਗਏ ਹਨ।
ਕਾਂਗਰਸ ’ਤੇ ਨਿਸ਼ਾਨਾ ਸਾਧਦੇ ਹੋਏ ਪੀਐੱਮ ਮੋਦੀ ਨੇ ਕਿਹਾ ਕਿ ਜੇਕਰ ਇੰਨ੍ਹਾਂ ਨੂੰ ਮੁੜ ਤੋਂ ਮੌਕਾ ਮਿਲ ਗਿਆ ਤਾਂ ਇਹ ਪੰਜਾਬ ਦੀ ਸੁਰੱਖਿਆ ਨੂੰ ਖਤਰੇ ਚ ਪਾ ਦੇਣਗੇ। ਪਹਿਲਾਂ ਕਾਂਗਰਸ ’ਚ ਕੈਪਟਨ ਸਾਬ੍ਹ ਵਰਗੇ ਆਗੂ ਸੀ ਉਹ ਇੰਨ੍ਹਾਂ ਨੂੰ ਇਸ ਗਲਤ ਰਸਤੇ ’ਤੇ ਜਾਣ ਤੋਂ ਰੋਕਦੇ ਸੀ ਹੁਣ ਤਾਂ ਉਹ ਵੀ ਉੱਥੇ ਨਹੀਂ ਹਨ।
ਇਹ ਵੀ ਪੜ੍ਹੋ: ਪਠਾਨਕੋਟ ਰੈਲੀ: ਪੀਐੱਮ ਮੋਦੀ ਨੇ ਲੋਕਾਂ ਤੋਂ ਮੰਗੇ 5 ਸਾਲ, ਵਿਰੋਧੀਆਂ ਨੂੰ ਘੇਰਿਆ
ਫਿਰੋਜ਼ਪੁਰ ਚ ਗਰਜੇ ਅਮਿਤ ਸ਼ਾਹ
-
Under PM Modi's leadership, BJP contesting independently along with its 2 allies. For yrs, we contested only on 22 seats. I've come to tell Hindu & Sikh brothers & sisters that it's the beginning. In next 5 yrs, we'll bring BJP's Lotus in every household: HM in Ferozepore, Punjab pic.twitter.com/MUhsbwcpU4
— ANI (@ANI) February 16, 2022 " class="align-text-top noRightClick twitterSection" data="
">Under PM Modi's leadership, BJP contesting independently along with its 2 allies. For yrs, we contested only on 22 seats. I've come to tell Hindu & Sikh brothers & sisters that it's the beginning. In next 5 yrs, we'll bring BJP's Lotus in every household: HM in Ferozepore, Punjab pic.twitter.com/MUhsbwcpU4
— ANI (@ANI) February 16, 2022Under PM Modi's leadership, BJP contesting independently along with its 2 allies. For yrs, we contested only on 22 seats. I've come to tell Hindu & Sikh brothers & sisters that it's the beginning. In next 5 yrs, we'll bring BJP's Lotus in every household: HM in Ferozepore, Punjab pic.twitter.com/MUhsbwcpU4
— ANI (@ANI) February 16, 2022
ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਪੰਜਾਬ ਦਾ ਦੌਰਾ ਕੀਤਾ ਅਤੇ ਇਸ ਫੇਰੀ ਵਿੱਚ ਉਨ੍ਹਾਂ ਨੇ ਪੰਜਾਬ ਦੇ ਜ਼ਿਲੇ ਫਿਰੋਜ਼ਪੁਰ ਵਿਖੇ ਰੈਲੀ ਨੂੰ ਸਬੰਧਿਤ ਕੀਤਾ।
ਫਿਰੋਜ਼ਪੁਰ: ਪੰਜਾਬ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਿੱਚ ਕੁੱਝ ਹੀ ਦਿਨ ਬਾਕੀ ਹਨ, ਜਿਸਦੇ ਚੱਲਦੇ ਹਰ ਪਾਰਟੀ ਪੱਬਾਂ ਭਾਰ ਹੋ ਰਹੀ ਹੈ ਅਤੇ ਪੰਜਾਬ 'ਤੇ ਆਪਣੀ ਸਰਕਾਰ ਬਣਾਉਣ ਲਈ ਪੂਰੀ ਤਰ੍ਹਾਂ ਨਾਲ ਸਰਗਰਮ ਨਜ਼ਰ ਆ ਰਹੀਆਂ ਹਨ। ਇਸੇ ਤਰ੍ਹਾਂ ਹੀ ਗੁਆਂਡੀ ਰਾਜਾਂ ਦੇ ਮੰਤਰੀ ਵੀ ਪੰਜਾਬ ਵਿੱਚ ਚੋਣ ਪ੍ਰਚਾਰ ਕਰਨ ਲਈ ਆ ਰਹੇ ਹਨ। ਪਿਛਲੇ ਸਮੇਂ ਹਰਿਆਣਾ ਦੇ ਮੁੱਖ ਮੰਤਰੀ ਵੀ ਪੰਜਾਬ ਵਿੱਚ ਚੋਣਾਂ ਨੂੰ ਲੈ ਕੇ ਜਨਤਕ ਮੀਟਿੰਗ ਕਰਨ ਆਏ ਸਨ।
ਇਸੇ ਤਰ੍ਹਾਂ ਹੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਪੰਜਾਬ ਦਾ ਦੌਰਾ ਕੀਤਾ ਅਤੇ ਇਸ ਫੇਰੀ ਵਿੱਚ ਉਹ ਪੰਜਾਬ ਦੇ ਜ਼ਿਲ੍ਹੇ ਫਿਰੋਜ਼ਪੁਰ ਵਿਖੇ ਰੈਲੀ ਨੂੰ ਸੰਬੋਧਿਤ ਹੋਏ। ਗ੍ਰਹਿ ਮੰਤਰੀ ਨੇ ਕਿਹਾ ਕਿ ਪੰਜਾਬ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਗੁਰੂ ਪੀਰ ਹੋਏ ਹਨ, ਇਥੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਇੱਕ ਸਮਾਰਕ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਫਿਰੋਜ਼ਪੁਰ ਵਿੱਚ ਆਉਂਦੇ ਹਾਂ ਤਾਂ 1965 ਦੀ ਜੰਗ ਯਾਦ ਆ ਜਾਂਦੀ ਹੈ ਅਤੇ ਸ਼ਹਾਦਤਾਂ ਦੇਣ ਵਾਲੇ ਸ਼ਹੀਦਾਂ ਨੂੰ ਪ੍ਰਣਾਮ ਕਰਨ ਦਾ ਮਨ ਕਰਦਾ ਹੈ।
ਸ਼ਾਹ ਵੱਲੋਂ ਪੰਜਾਬ ਵਿੱਚ ਪੀਐਮ ਰੈਲੀ ਦੇ ਰੱਦ ਹੋਣ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਵਿੱਚ ਰੈਲੀ ਹੋਣ ਤੋਂ ਕਾਂਗਰਸ ਡਰਦੀ ਸੀ। ਇਸ ਲਈ ਰੈਲੀ ਨੂੰ ਰੋਕਣ ਦੀ ਕੋਸ਼ਿਸ ਕੀਤੀ ਗਈ। ਉਨ੍ਹਾਂ ਸਵਾਲ ਚੁੱਕਦਿਆਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਵਿੱਚ ਪੀਐੱਮ ਮੋਦੀ ਦਾ ਸੁਆਗਤ ਕੀਤਾ ਗਿਆ ਸੀ ਕੀ ਅਜਿਹਾ ਸੁਆਗਤ ਕੀਤਾ ਜਾਂਦਾ ਹੈ ਮਹਿਮਾਨਾਂ ਦਾ।
ਉਨ੍ਹਾਂ ਕਿਹਾ ਕਿ ਜੇ ਸਰਕਾਰ ਪ੍ਰਧਾਨ ਮੰਤਰੀ ਲਈ ਰਾਹ ਸੁਰੱਖਿਅਤ ਨਹੀਂ ਰੱਖ ਸਕਦੀ, ਉਹ ਪੰਜਾਬ ਨੂੰ ਕਿਵੇਂ ਸੁਰੱਖਿਅਤ ਰੱਖ ਸਕਦੇ ਹਨ। ਇਸ ਮੌਕੇ ਉਨ੍ਹਾਂ ਦੱਸਿਆ ਕਿ ਜਦੋਂ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣੀ ਤਾਂ ਕੁੱਝ ਹੀ ਦਿਨਾਂ ਵਿੱਚ ਅੱਤਵਾਦੀਆਂ ਨੂੰ ਮੂੰਹ ਤੋੜ ਜੁਆਬ ਦਿੱਤਾ ਗਿਆ ਇਹ ਕੇਵਲ ਮੋਦੀ ਸਰਕਾਰ ਵਿੱਚ ਹੀ ਸੰਭਵ ਹੋ ਸਕਿਆ ਹੈ।
ਉਨ੍ਹਾਂ ਨਸ਼ੇ ਦੇ ਮਸਲੇ ਨੂੰ ਲੈਕੇ ਪੰਜਾਬ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਪੰਜਾਬ ਨੂੰ ਅੱਜ ਤੱਕ ਕੋਈ ਵੀ ਸਰਕਾਰ ਨਸ਼ਾ ਮੁਕਤ ਨਹੀਂ ਕਰਾ ਸਕੀ। ਉਨ੍ਹਾਂ ਪਾਰਟੀਆਂ ਦਾ ਨਾਮ ਲੈਂਦੇ ਕਿਹਾ ਕਿ ਉਹ ਭਾਵੇਂ ਅਕਾਲੀ ਦਲ ਹੋਵੇ ਜਾਂ ਕਾਂਗਰਸ। ਸ਼ਾਹ ਨੇ ਕਿਹਾ ਕੇਜਰੀਵਾਲ ਤਾਂ ਦਿੱਲੀ ਨੂੰ ਸ਼ਰਾਬ ਦੇ ਨਸ਼ੇ ਵਿੱਚ ਡਬੋ ਚੁੱਕੇ ਹਨ ਪਰ ਤੁਸੀਂ ਇੱਕ ਵਾਰ ਮੋਦੀ ਸਰਕਾਰ ਨੂੰ ਪੰਜ ਸਾਲ ਲਈ ਮੌਕਾ ਦਿਓ ਪੰਜਾਬ ਨੂੰ ਮੋਦੀ ਸਰਕਾਰ ਹੀ ਨਸ਼ਾ ਮੁਕਤ ਕਰੇਗੀ।
ਭਾਜਪਾ ਕਿਹੜੇ ਮੁੱਦਿਆਂ ਲੈ ਕੇ ਉਤਰੇਗੀ ਪੰਜਾਬ ਚੋਣਾਂ ਵਿੱਚ
ਉਹਨਾਂ ਨੇ ਕਿਹਾ ਕਿ ਨਸ਼ਾ ਮੁਕਤ ਪੰਜਾਬ, ਮਾਫੀਆ ਮੁਕਤ ਪੰਜਾਬ, ਹਰ ਹੱਥ ਰੁਜ਼ਗਾਰ, ਖੁਸ਼ਹਾਲ ਕਿਸਾਨ, ਨਿਰੋਗੀ ਪੰਜਾਬ, ਮਿਆਰੀ ਸਿੱਖਿਆ ਸਭ ਦਾ ਅਧਿਕਾਰ, ਉਦਯੋਗਿਕ ਪੰਜਾਬ, ਵਿਕਸਤ ਪੰਜਾਬ, ਸ਼ਸੱਕਤ ਨਾਰੀ ਅਤੇ ਸਭ ਕਾ ਸਾਥ ਸਭ ਕਾ ਵਿਸ਼ਵਾਸ ਆਦਿ ਮੁੱਦੇ ਲੈ ਕੇ ਪੰਜਾਬ ਵਿੱਚ ਚੋਣਾਂ ਲੜਾਂਗੇ।
ਇਹ ਵੀ ਪੜ੍ਹੋ: ਗ੍ਰਹਿ ਮੰਤਰੀ ਪੰਜਾਬ ਫੇਰੀ: ਗ੍ਰਹਿ ਮੰਤਰੀ ਨੇ ਸਾਧੇ ਕਾਂਗਰਸ 'ਤੇ ਨਿਸ਼ਾਨੇ
ਕੇਜਰੀਵਾਲ ਦੀ ਜਲੰਧਰ ਚ ਦਹਾੜ
ਓਧਰ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਮੁਖੀ ਅਰਵਿੰਦ ਕੇਜਰੀਵਾਲ ਲਗਾਤਾਰ ਪੂਰੇ ਪੰਜਾਬ ਵਿੱਚ ਪ੍ਰਚਾਰ ਕਰਨ ਵਿੱਚ ਜੁਟੇ ਹੋਏ ਹਨ। ਕੇਜਰੀਵਾਲ ਪੰਜਾਬ ਚੋਣਾਂ ਆਖਰੀ ਦਿਨ ਤੱਕ ਪੰਜਾਬ ਵਿੱਚ ਹਨ। ਚੋਣ ਪ੍ਰਚਾਰ ਦੌਰਾਨ ਕੇਜਰੀਵਾਲ ਜਲੰਧਰ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਆਪ ਦੇ ਸੀਐਮ ਚਿਹਰਾ ਭਗਵੰਤ ਮਾਨ ਵੀ ਮੌਜੂਦ ਰਹੇ। ਇਸ ਮੌਕੇ ਉਨ੍ਹਾਂ ਵੱਲੋਂ ਵਿਸ਼ਾਲ ਰੋਡ ਸ਼ੋਅ ਕੱਢਿਆ ਗਿਆ। ਵੱਡੀ ਤਾਦਾਦ ਵਿੱਚ ਲੋਕ ਮੌਜੂਦ ਰਹੇ। ਸ਼ਹਿਰ ਵਿੱਚ ਵੱਖ ਵੱਖ ਥਾਵਾਂ ਉੱਤੇ ਆਪ ਵੱਲੋਂ ਰੋਡ ਸ਼ੋਅ ਕੱਢਿਆ ਗਿਆ ਹੈ। ਇਸੇ ਦੇ ਨਾਲ ਹੀ ਉਨ੍ਹਾਂ ਵੱਲੋਂ ਰਾਮਾਮੰਡੀ ਵਿਖੇ ਵੀ ਇੱਕ ਰੋਡ ਸ਼ੋਅ ਕੀਤਾ ਗਿਆ ਜਿਸ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕ ਸ਼ਾਮਲ ਹੋਏ।
ਵਿਰੋਧੀਆਂ ’ਤੇ ਵਰ੍ਹੇ ਕੇਜਰੀਵਾਲ
-
#WATCH | AAP national convener & Delhi CM Arvind Kejriwal & the party's Chief Ministerial candidate Bhagwant Mann conduct a roadshow in Jalandhar Cantt Assembly constituency#PunjabElections2022 pic.twitter.com/kTwD9BeYQg
— ANI (@ANI) February 16, 2022 " class="align-text-top noRightClick twitterSection" data="
">#WATCH | AAP national convener & Delhi CM Arvind Kejriwal & the party's Chief Ministerial candidate Bhagwant Mann conduct a roadshow in Jalandhar Cantt Assembly constituency#PunjabElections2022 pic.twitter.com/kTwD9BeYQg
— ANI (@ANI) February 16, 2022#WATCH | AAP national convener & Delhi CM Arvind Kejriwal & the party's Chief Ministerial candidate Bhagwant Mann conduct a roadshow in Jalandhar Cantt Assembly constituency#PunjabElections2022 pic.twitter.com/kTwD9BeYQg
— ANI (@ANI) February 16, 2022
ਇਸ ਮੌਕੇ ਕੇਜਰੀਵਾਲ ਵੱਲੋਂ ਵਿਰੋਧੀ ਪਾਰਟੀਆਂ ਖਿਲਾਫ਼ ਜੰਮਕੇ ਨਿਸ਼ਾਨੇ ਸਾਧੇ ਗਏ ਅਤੇ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਦੇਣ ਲਈ ਕਿਹਾ। ਕੇਜਰੀਵਾਲ ਨੇ ਕਿਹਾ ਕਿ ਦਿਨ ਬਹੁਤ ਘੱਟ ਹਨ ਅਤੇ ਪੰਜਾਬ ਵਿੱਚ ਆਪ ਦੀ ਸਰਕਾਰ ਬਣਾਉਣ ਲਈ ਹਰ ਇੱਕ ਨੂੰ ਆਪਣੇ ਪੱਧਰ ਉੱਤੇ ਜ਼ੋਰ ਲਗਾਉਣਾ ਹੋਵੇਗਾ।
ਗੁਰੂ ਰਵਿਦਾਸ ਜੀ ਪ੍ਰਕਾਸ਼ ਪੁਰਬ ਨੂੰ ਲੈਕੇ ਜਲੰਧਰ ਵਿਖੇ ਰਵਿਦਾਸ ਭਾਈਚਾਰੇ ਵੱਲੋਂ ਸਮਾਗਮ ਕਰਵਾਏ ਗਏ। ਜਿੱਥੇ ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋਂ ਸ਼ਮੂਲੀਅਤ ਕੀਤੀ ਗਈ।
ਕੇਂਦਰੀ ਮੰਤਰੀ ਸਮਿਤ੍ਰੀ ਇਰਾਨੀ ਦੀ ਬਠਿੰਡਾ ਚ ਰੈਲੀ
-
पंजाब के बठिंडा, कपूरथला और फगवाड़ा विधानसभा क्षेत्रों में भाजपा प्रत्याशियों के समर्थन में जनसभाओं को संबोधित किया।
— Smriti Z Irani (@smritiirani) February 16, 2022 " class="align-text-top noRightClick twitterSection" data="
लोगों की आशाओं-आकांक्षाओं को पूरा करने के लिए @BJP4Punjab के पक्ष में नागरिकों से आशीर्वाद देने की अपील की। pic.twitter.com/vuWverboZA
">पंजाब के बठिंडा, कपूरथला और फगवाड़ा विधानसभा क्षेत्रों में भाजपा प्रत्याशियों के समर्थन में जनसभाओं को संबोधित किया।
— Smriti Z Irani (@smritiirani) February 16, 2022
लोगों की आशाओं-आकांक्षाओं को पूरा करने के लिए @BJP4Punjab के पक्ष में नागरिकों से आशीर्वाद देने की अपील की। pic.twitter.com/vuWverboZAपंजाब के बठिंडा, कपूरथला और फगवाड़ा विधानसभा क्षेत्रों में भाजपा प्रत्याशियों के समर्थन में जनसभाओं को संबोधित किया।
— Smriti Z Irani (@smritiirani) February 16, 2022
लोगों की आशाओं-आकांक्षाओं को पूरा करने के लिए @BJP4Punjab के पक्ष में नागरिकों से आशीर्वाद देने की अपील की। pic.twitter.com/vuWverboZA
ਭਾਜਪਾ ਦੇ ਹੱਕ ਵਿੱਚ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਵੱਲੋਂ ਬਠਿੰਡਾ ਵਿੱਚ ਵਿਸ਼ਾਲ ਰੈਲੀ ਕੀਤੀ ਗਈ। ਇਸ ਮੌਕੇ ਉਨ੍ਹਾਂ ਵੱਲੋਂ ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ।
ਭਾਜਪਾ ਲਈ ਮੰਗੀ ਵੋਟ
ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਜ਼ੋਰਾਂ ਸ਼ੋਰਾਂ ਤੇ ਹੈ ਭਾਜਪਾ ਵੱਲੋਂ ਪਹਿਲੀ ਵਾਰ ਚੋਣਾਂ ਲੜੀਆਂ ਜਾ ਰਹੀਆਂ ਹਨ ਬਠਿੰਡਾ ਤੋ ਪੰਜਾਬ ਲੋਕ ਕਾਂਗਰਸ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਰਾਜ ਨੰਬਰਦਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ।
ਮਨਪ੍ਰੀਤ ਬਾਦਲ ’ਤੇ ਸਾਧੇ ਨਿਸ਼ਾਨੇ
ਉਨ੍ਹਾਂ ਆਪਣੇ ਸੰਬੋਧਨ ਵਿੱਚ ਜਿੱਥੇ ਕਾਂਗਰਸ ਖਿਲਾਫ਼ ਜੰਮਕੇ ਭੜਾਸ ਕੱਢੀ ਉੱਥੇ ਹੀ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਮਨਪ੍ਰੀਤ ਬਾਦਲ ਤੇ ਵਰ੍ਹਦਿਆਂ ਕਿਹਾ ਕਿ ਉਹ ਬਿਨਾਂ ਟੈਕਸ ਅਤੇ ਤੁਹਾਡੇ ਸ਼ਹਿਰ ਵਿੱਚ ਦਾਖਲ ਹੋਈ ਹੈ ਕਿਉਂਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਰਿਸ਼ਤੇਦਾਰ jo jo ਸਰਕਾਰ ਤੋਂ ਇਲਾਵਾ ਇੱਕ ਵੱਖਰਾ ਟੈਕਸ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਬਠਿੰਡਾ ਵਾਸੀ ਜੋ ਜੋ ਟੈਕਸ ਤੋਂ ਰਾਹਤ ਪਾਉਣ ਚਾਹੁੰਦੇ ਹਨ ਤਾਂ ਉਹ ਭਾਜਪਾ ਨੂੰ ਵੋਟ ਪਾ ਕੇ ਕਾਮਯਾਬ ਕਰਨ ਤਾਂ ਜੋ ਉਨ੍ਹਾਂ ਨੂੰ ਜੋ ਟੈਕਸ ਤੋਂ ਮੁਕਤੀ ਮਿਲ ਸਕੇ। ਉਨ੍ਹਾਂ ਕਿਹਾ ਕਿ ਤੁਹਾਡੇ ਘਰ ਲਕਸ਼ਮੀ ਫਿਰ ਆਵੇਗੀ ਜੇਕਰ ਤੁਸੀਂ ਕਮਲ ਦੇ ਫੁੱਲ ਨੂੰ ਵੋਟ ਪਾ ਕੇ ਜਿਤਾਉਂਗੇ। ਉਨ੍ਹਾਂ ਨਾਲ ਹੀ ਕਿਹਾ ਕਿ ਪੰਜੇ ਅਤੇ ਝਾੜੂ ਨਾਲ ਲਕਸ਼ਮੀ ਨਹੀਂ ਆਉਂਦੀ ਲਕਸ਼ਮੀ ਸਿਰਫ ਕਮਲ ਦੇ ਫੁੱਲ ’ਤੇ ਹੀ ਆਉਂਦੀ ਹੈ
ਚਰਨਜੀਤ ਚੰਨੀ ਦੀ ਫਿਰੋਜ਼ਪੁਰ ਰੈਲੀ
ਪੰਜਾਬ ਕਾਂਗਰਸ ਦਾ ਚੋਣ ਪ੍ਰਚਾਰ ਵੀ ਸਿਖਰਾਂ ’ਤੇ ਹੈ। ਲਗਾਤਾਰ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਵੱਲੋਂ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਪਿਛਲੇ ਦਿਨੀਂ ਰਾਹੁਲ ਗਾਂਧੀ ਵੱਲੋਂ ਰਾਜਪੁਰੇ ਅਤੇ ਪ੍ਰਿਯੰਕਾ ਗਾਂਧੀ ਵੱਲੋਂ ਨਵਜੋਤ ਸਿੱਧੂ ਦੇ ਹੱਕ ਵਿੱਚ ਚੋਣ ਰੈਲੀ ਕੀਤੀ ਗਈ। ਇਸਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਵੀ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ। ਸੀਐਮ ਚੰਨੀ ਵੱਲੋਂ ਫਿਰੋਜ਼ਪੁਰ ਵਿੱਚ ਕਾਂਗਰਸ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਹੈ। ਉਨ੍ਹਾਂ ਵੱਲੋਂ ਫਿਰੋਜ਼ਪੁਰ ਤੋਂ ਉਮੀਦਵਾਰ ਪਰਮਿੰਦਰ ਸਿੰਘ ਪਿੰਕੀ ਦੇ ਹੱਕ ਵਿੱਚ ਪ੍ਰਚਾਰ ਕੀਤਾ ਗਿਆ ਅਤੇ ਵਿਰੋਧੀਆਂ ਖਿਲਾਫ਼ ਜੰਮਕੇ ਭੜਾਸ ਕੱਢੀ ਗਈ।
ਇਹ ਵੀ ਪੜ੍ਹੋ: ਕੁਮਾਰ ਵਿਸ਼ਵਾਸ ਦਾ ਦਾਅਵਾ- 'ਕੇਜਰੀਵਾਲ ਨੇ ਕਿਹਾ ਸੀ, ਆਜ਼ਾਦ ਸੂਬੇ ਦਾ ਪਹਿਲਾ PM ਬਣਾਂਗਾ'