ਚੰਡੀਗੜ੍ਹ: ਪੰਜਾਬ ਕਾਂਗਰਸ ਦਾ ਕਲੇਸ਼ ਹਾਈਕਮਾਨ ਵਲੋਂ ਖ਼ਤਮ ਕਰਦਿਆਂ ਨਵਜੋਤ ਸਿੱਧੂ ਨੂੰ ਪ੍ਰਧਾਨ ਥਾਪਿਆ ਗਿਆ ਹੈ। ਸਿੱਧੂ ਦੇ ਨਾਲ ਹੀ ਪਾਰਟੀ ਵਲੋਂ ਚਾਰ ਕਾਰਜਕਾਰੀ ਪ੍ਰਧਾਨ ਵੀ ਨਿਯੁਕਤ ਕੀਤੇ ਗਏ ਹਨ। ਇਸ ਦੇ ਚੱਲਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਨਵੀਂ ਜਿੰਮੇਵਾਰੀ ਮਿਲਣ ਤੋਂ ਬਾਅਦ ਬੀਤੇ ਦਿਨੀਂ ਨਵਜੋਤ ਸਿੱਧੂ ਵਲੋਂ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਨਾਲ ਮੁਲਾਕਾਤ ਵੀ ਕੀਤੀ ਗਈ। ਜਿਸ ਦੀ ਵੀਡੀਓ ਨਵਜੋਤ ਸਿੱਧੂ ਵਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਵੀ ਸਾਂਝੀ ਕੀਤੀ ਗਈ ਹੈ। ਇਸ ਦੇ ਨਾਲ ਹੀ ਸਿੱਧੂ ਦੇ ਅੰਮ੍ਰਿਤਸਰ ਸਥਿਤ ਸ਼ਹਿਰ 'ਚ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ।
ਨਵਜੋਤ ਸਿੱਧੂ ਵਲੋਂ ਵਿਧਾਇਕਾਂ ਅਤੇ ਮੰਤਰੀਆਂ ਨਾਲ ਮੁਲਾਕਾਤ ਕਰਕੇ ਆਪਣੀ ਸਮਰਥਨ ਮੁਹਿੰਮ ਚਲਾਈ ਗਈ ਹੈ। ਜਿਸ 'ਚ ਕਈ ਸੀਨੀਅਰ ਕਾਂਗਰਸੀ ਲੀਡਰਾਂ ਨਾਲ ਵੀ ਸਿੱਧੂ ਵਲੋਂ ਮੁਲਾਕਾਤ ਕੀਤੀ ਗਈ। ਇਸ ਦੌਰਾਨ ਜੋ ਵਿਧਾਇਕ ਪਿਛਲੇ ਦਿਨਾਂ 'ਚ ਕੈਪਟਨ ਅਮਰਿੰਦਰ ਸਿੰਘ ਦੇ ਖੇਮੇ ਦੇ ਮੰਨੇ ਜਾਂਦੇ ਸੀ, ਉਹ ਵੀ ਨਵਜੋਤ ਸਿੱਧੂ ਨਾਲ ਖੜੇ ਨਜ਼ਰ ਆਏ।
ਇਸ ਦੇ ਚੱਲਦਿਆਂ ਨਵਜੋਤ ਸਿੱਧੂ ਅੱਜ ਅੰਮ੍ਰਿਤਸਰ ਲਈ ਰਵਾਨਾ ਹੋਣਗੇ। ਜਿਸ ਦੇ ਚੱਲਦਿਆਂ ਉਹ ਦੁਪਹਿਰ 1 ਵਜੇ ਦੇ ਕਰੀਬ ਅੰਮ੍ਰਿਤਸਰ ਗੋਲਨ ਗੇਟ 'ਤੇ ਪਹੁੰਚਣਗੇ।
ਟਵੀਟ ਕਰ ਵੀਡੀਓ ਕੀਤੀ ਸਾਂਝੀ
-
In line of Duty | Punjab Congress Family | 19 July 2021 pic.twitter.com/f84kyinC4z
— Navjot Singh Sidhu (@sherryontopp) July 20, 2021 " class="align-text-top noRightClick twitterSection" data="
">In line of Duty | Punjab Congress Family | 19 July 2021 pic.twitter.com/f84kyinC4z
— Navjot Singh Sidhu (@sherryontopp) July 20, 2021In line of Duty | Punjab Congress Family | 19 July 2021 pic.twitter.com/f84kyinC4z
— Navjot Singh Sidhu (@sherryontopp) July 20, 2021
ਨਵਜੋਤ ਸਿੱਧੂ ਵਲੋਂ ਬੀਤੇ ਦਿਨੀਂ ਕੀਤੀ ਲੀਡਰਾਂ ਨਾਲ ਮੁਲਾਕਾਤਾਂ ਦੀ ਵੀਡੀਓ ਬਣਾ ਨਵਜੋਤ ਸਿੱਧੂ ਵਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਸਾਂਝੀ ਕੀਤੀ ਗਈ ਹੈ। ਇਸ 'ਚ ਉਨ੍ਹਾਂ ਲਿਖਿਆ ਕਿ, ' ਕੰਮ ਦੇ ਰਾਹ 'ਚ, ਪੰਜਾਬ ਕਾਂਗਰਸ ਪਰਿਵਾਰ'।
ਖਟਕੜ ਕਲਾਂ ਜਾਣਗੇ ਸਿੱਧੂ
ਪੰਜਾਬ ਕਾਂਗਰਸ ਦੀ ਪ੍ਰਧਾਨਗੀ ਮਿਲਣ ਤੋਂ ਬਾਅਦ ਨਵਜੋਤ ਸਿੱਧੂ ਅੱਜ ਅੰਮ੍ਰਿਤਸਰ ਜਾਣਗੇ, ਜਿਸ ਦੇ ਚੱਲਦਿਆਂ ਉਹ ਨਵਾਂਸ਼ਹਿਰ ਸਥਿਤ ਖਟਕੜ ਕਲਾਂ ਸਿਜਦਾ ਕਰਕੇ ਜਾਣਗੇ।
ਘਰ 'ਚ ਲੱਗੀਆਂ ਰੌਣਕਾਂ
ਪ੍ਰਧਾਨਗੀ ਮਿਲਣ ਤੋਂ ਬਾਅਦ ਸਿੱਧੂ ਦੇ ਅੰਮ੍ਰਿਤਸਰ ਘਰ 'ਚ ਜਸ਼ਨ ਦਾ ਮਾਹੌਲ ਹੈ। ਜਿਸ ਕਾਰਨ ਉਨ੍ਹਾਂ ਦੇ ਸਵਾਗਤ ਲਈ ਪੂਰੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਦਰਬਾਰ ਸਾਹਿਬ ਹੋਣਗੇ ਨਤਮਸਤਕ
ਨਵਜੋਤ ਸਿੱਧੂ ਵਲੋਂ ਪ੍ਰਧਾਨਗੀ ਮਿਲਣ ਤੋਂ ਬਾਅਦ ਜਿਥੇ ਗੁਰੂਆਂ ਤੋਂ ਓਟ ਆਸਰਾ ਲਿਆ ਗਿਆ, ਉਥੇ ਹੀ ਲੀਡਰਾਂ ਨਾਲ ਮੁਲਾਕਾਤਾਂ ਵੀ ਕੀਤੀਆਂ ਗਈਆਂ। ਇਸ ਦੇ ਨਾਲ ਹੀ ਸਿੱਧੂ ਵਲੋਨ ਆਪਣੀ ਲੀਡਰਸ਼ਿਪ ਦੇ ਨਾਲ ਮਿਲ ਕੇ ਜਲਦ ਹੀ ਸ੍ਰੀ ਦਰਬਾਰ ਸਾਹਿਬ ਨਤਮਸਤਕ ਵੀ ਹੋਣਗੇ।