ETV Bharat / city

ਬਜਟ ਇਜਲਾਸ 2021-22: ਰਾਜਪਾਲ ਨੇ ਭਾਸ਼ਣ 'ਚ ਪੜ੍ਹੀਆਂ ਸਰਕਾਰ ਦੀਆਂ ਪ੍ਰਾਪਤੀਆਂ

ਪੰਜਾਬ 'ਚ ਅੱਜ ਤੋਂ ਬਜਟ ਇਜਲਾਸ ਸ਼ੁਰੂ ਹੋ ਗਿਆ ਹੈ। ਰਾਜਪਾਲ ਬਜਟ ਸੈਸ਼ਨ ਦੇ ਪਹਿਲੇ ਦਿਨ ਭਾਸ਼ਣ ਦਿੱਤਾ। ਇਸ ਦੌਰਾਨ ਅਕਾਲੀ ਆਗੂਆਂ ਵੱਲੋਂ ਰਾਜਪਾਲ ਗੋ ਬੈਕ ਦੇ ਨਾਅਰੇ ਲਗਾਏ ਗਏ। ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ, ਹਰਿੰਦਰਪਾਲ ਚੰਦੂਮਾਜਰਾ ਤੇ ਹੋਰ ਵਿਧਾਇਕ ਵਿਧਾਨਸਭਾ 'ਚ ਮੌਜੂਦ ਹਨ।

ਪੰਜਾਬ 'ਚ ਬਜਟ ਇਜਲਾਸ ਅੱਜ, ਪਹਿਲੇ ਦਿਨ ਰਾਜਪਾਲ ਦੇਣਗੇ ਭਾਸ਼ਣ

author img

By

Published : Mar 1, 2021, 7:09 AM IST

Updated : Mar 1, 2021, 2:38 PM IST

ਚੰਡੀਗੜ੍ਹ: ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ 2017 ਤੋਂ 2022 ਵਾਲੀ ਪਾਰੀ ਦਾ ਆਖ਼ਰੀ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਰਾਜਪਾਲ ਬਜਟ ਸੈਸ਼ਨ ਦੇ ਪਹਿਲੇ ਦਿਨ ਭਾਸ਼ਣ ਦਿੱਤਾ। ਇਸ ਦੌਰਾਨ ਅਕਾਲੀ ਆਗੂਆਂ ਵੱਲੋਂ ਰਾਜਪਾਲ ਗੋ ਬੈਕ ਦੇ ਨਾਅਰੇ ਲਗਾਏ ਗਏ। ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ, ਹਰਿੰਦਰਪਾਲ ਚੰਦੂਮਾਜਰਾ ਤੇ ਹੋਰ ਵਿਧਾਇਕ ਵਿਧਾਨਸਭਾ 'ਚ ਮੌਜੂਦ ਹਨ। ਰਾਜਪਾਲ ਦੇ ਭਾਸ਼ਣ ਤੇ ਹੰਗਾਮੇ ਤੋਂ ਬਾਅਦ ਇਜਲਾਸ ਦੀ ਕਾਰਵਾਈ ਨੂੰ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।

5 ਮਾਰਚ ਨੂੰ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਮਿਸ਼ਨ 2022 ਨੂੰ ਮੁੱਖ ਰੱਖਦਿਆ ਪ੍ਰੀ-ਇਲੈਕਸ਼ਨ ਬਜਟ ਨੂੰ ਪੇਸ਼ ਕਰਨਗੇ। ਦੱਸਣਯੋਗ ਹੈ ਕਿ ਇਹ ਬਜਟ ਇਜਲਾਸ 10 ਮਾਰਚ ਤੱਕ ਚਲੇਗਾ।

ਕੈਪਟਨ ਸਰਕਾਰ ਖ਼ਾਸ ਕਰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤਿੰਨ ਸਾਲ ਤੱਕ ਤਾਂ ਖ਼ਜ਼ਾਨਾ ਖਾਲੀ ਹੋਣ ਦਾ ਹੀ ਢੰਡੋਰਾ ਪਿੱਟਦੀ ਰਹੀ ਤੇ ਠੀਕਰਾ ਅਕਾਲੀ ਬੀਜੇਪੀ ਸਰਕਾਰ ਦੇ ਸਿਰ ਭੰਨ੍ਹਦੀ ਰਹੀ। ਜਦੋਂ ਹੁਣ ਮਨਪ੍ਰੀਤ ਬਾਦਲ ਖ਼ਜ਼ਾਨਾ ਪੈਰਾਂ ਉਤੇ ਹੋਣ ਦੀ ਗੱਲ ਕਹਿ ਰਹੇ ਹਨ ਤਾਂ ਪੰਜਾਬ ਦਾ ਹਰ ਵਰਗ ਵੀ ਚੋਣ ਵਾਅਦੇ ਮੁਤਾਬਕ ਸਰਕਾਰ ਦੇ ਅਗਾਮੀ ਬਜਟ ਵੱਲ ਟਿਕਟਿਕੀ ਲਗਾਈ ਬੈਠੇ ਹਨ।

ਕੈਪਟਨ ਦੀ ਅਗਵਾਈ ਵਾਲੀ ਪੰਜਾਬ ਕਾਂਗਰਸ ਨੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੇਸ਼ ਮੈਨੀਫੈਸਟੋ ਵਿੱਚ ਕੀਤੇ ਵਾਅਦਿਆਂ ਉਤੇ ਜੇਕਰ ਨਜ਼ਰ ਮਾਰੀ ਜਾਵੇ ਤਾਂ ਕੈਪਟਨ ਸਰਕਾਰ ਨੂੰ ਵਿਰੋਧੀ ਪੂਰੀ ਤਰ੍ਹਾਂ ਘੇਰਨ ਲਈ ਤਿਆਰ ਹਨ।

ਉਧਰ ਕਾਂਗਰਸ ਅਸਲ ਮੁੱਦਿਆਂ ਤੋਂ ਜਨਤਾ ਦਾ ਧਿਆਨ ਭਕਾਉਣ ਲਈ ਗਵਰਨ ਦੀ ਹੀ ਘਿਰਾਉ ਕਰਨ ਜਾ ਰਹੀ ਹੈ ਤੇ ਅਕਾਲੀ ਦਲ ਨੇ ਕਿਸਾਨ ਖ਼ੁਦਕੁਸ਼ੀਆਂ ਦੇ ਮੁੱਦੇ ਤੇ ਵਿਧਾਨ ਸਭਾ ਘੇਰਨ ਦਾ ਐਲਾਨ ਕੀਤਾ ਹੋਇਆ ਅਤੇ ਆਮ ਆਦਮੀ ਪਾਰਟੀ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਨ ਲਈ ਕਮਰ ਸੀ ਬੈਠੀ ਹੈ। ਫਿਲਹਾਲ ਦੇਖਣ ਵਾਲੀ ਗੱਲ ਹੋਵੇਗੀ ਬਜਟ ਸੈਸ਼ਨ ਕਿੰਨੇ ਕੁ ਸੁਖਾਂਵੇ ਮਾਹੌਲ ਵਿਚੋਂ ਗੁਜ਼ਰਦਾ ਹੈ।

Last Updated : Mar 1, 2021, 2:38 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.