ਚੰਡੀਗੜ੍ਹ: ਯੂਟੀ ਵਿੱਚ ਕੋਰੋਨਾ ਦੇ ਮਾਮਲੇ ਕਾਫੀ ਰਫਤਾਰ ਨਾਲ ਵਧ ਰਹੇ ਹਨ। ਹੁਣ ਸ਼ਹਿਰ ਵਿੱਚ ਪ੍ਰਤੀਦਿਨ 800 ਤੋਂ ਜਿਆਦਾ ਮਰੀਜ਼ ਸਾਹਮਣੇ ਆ ਚੁੱਕੇ ਹਨ। ਜਿਸ ਨੂੰ ਲੈ ਕੇ ਪ੍ਰਸ਼ਾਸਨ ਕਈ ਤਰ੍ਹਾਂ ਦੀ ਤਿਆਰੀਆਂ ਕਰਨ ਵਿੱਚ ਲੱਗ ਗਿਆ ਹੈ ਇਸ ਲੜੀ ਵਿੱਚ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਮੰਗਲਵਾਰ ਨੂੰ ਸਾਰੇ ਰਾਜਨੀਤਿਕ ਦਲਾਂ ਨਾਲ ਬੈਠਕ ਬੁਲਾਈ ਅਤੇ ਕੋਰੋਨਾ ਤੋਂ ਜੁੜੇ ਕਈ ਮੁੱਦਿਆਂ ਉੱਤੇ ਚਰਚਾ ਕੀਤੀ।
ਇਸ ਬੈਠਕ ਦੌਰਾਨ ਵੀਪੀ ਸਿੰਘ ਬਦਨੌਰ ਨੇ ਦੱਸਿਆ ਕਿ ਚੰਡੀਗੜ੍ਹ ਵਿੱਚ ਸਾਰੇ ਦਲਾਂ ਦੇ ਪ੍ਰਤੀਨਿਧੀਆਂ ਤੋਂ ਸੁਝਾਅ ਮੰਗੇ। ਜਿਸ ਨਾਲ ਚੰਡੀਗੜ੍ਹ ਵਿੱਚ ਕੋਰੋਨਾ ਮਾਮਲਿਆਂ ਨੂੰ ਘੱਟ ਕੀਤਾ ਜਾ ਸਕੇ ਅਤੇ ਮਰੀਜ਼ਾਂ ਦਾ ਬਿਹਤਰ ਤਰੀਕੇ ਨਾਲ ਇਲਾਜ ਕੀਤਾ ਜਾ ਸਕੇ।
ਚੰਡੀਗੜ੍ਹ ਵਿੱਚ ਫੌਜ ਬਣਾਏਗੀ ਨਵਾਂ ਹਸਪਤਾਲ
ਇਸ ਦੌਰਾਨ ਵੀਪੀ ਸਿੰਘ ਬਦਨੌਰ ਨੇ ਕਿਹਾ ਕਿ ਚੰਡੀਗੜ੍ਹ ਦੇ ਹਸਪਤਾਲਾਂ ਵਿੱਚ ਦਬਾਅ ਲਗਾਤਾਰ ਵਧਦਾ ਜਾ ਰਿਹਾ ਹੈ। ਇੱਥੇ ਭਰਤੀ ਮਰੀਜ਼ਾਂ ਵਿੱਚ ਜਿਆਦਾਤਰ ਮਰੀਜ ਗੁਆਂਢੀ ਸੂਬਿਆਂ ਤੋਂ ਹੈ। ਜਦਕਿ ਚੰਡੀਗੜ੍ਹ ਵਿੱਚ ਘੱਟ ਮਰੀਜ਼ ਹਨ। ਮਰੀਜ਼ਾਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਨੇ ਇੱਕ ਨਵਾਂ ਹਸਪਤਾਲ ਬਣਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਹਸਪਤਾਲ ਫੌਜ ਵੱਲੋਂ ਤਿਆਰ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਫੌਜ ਵੱਲੋਂ ਦਿੱਲੀ ਵਿੱਚ ਵੀ ਹਸਪਤਾਲ ਬਣਾਇਆ ਗਿਆ ਹੈ ਪਰ ਉਸ ਮਾਮਲੇ ਵਿੱਚ ਦਿੱਲੀ ਸਰਕਾਰ ਨੇ ਫੌਜ ਨੂੰ ਸਿਰਫ਼ ਖਾਲੀ ਜ਼ਮੀਨ ਦਿੱਤੀ ਸੀ। ਜਿਸ ਵਿੱਚ ਫੌਜ ਨੇ ਟੈਂਟ ਲਗਾ ਕੇ ਇੱਕ ਅਸਥਾਈ ਹਸਪਤਾਲ ਤਿਆਰ ਕਰ ਦਿੱਤਾ। ਚੰਡੀਗੜ੍ਹ ਵਿੱਚ ਫੌਜ ਨੂੰ ਪੰਜਾਬ ਯੂਨੀਵਰਸਿਟੀ ਦਾ ਇੰਟਰਨੈਸ਼ਨਲ ਹਾਸਟਲ ਦਿੱਤਾ ਜਾ ਰਿਹਾ ਹੈ ਜਿੱਥੇ ਪਹਿਲਾਂ ਤੋਂ ਹੀ ਸੋ ਬੈਡ ਦੀ ਵਿਵਸਥਾ ਕੀਤੀ ਗਈ ਹੈ ਤਾਂ ਕਿ ਫੌਜ ਇੱਥੇ ਆਸਾਨੀ ਨਾਲ ਕੰਮ ਕਰ ਸਕੇ ਅਤੇ ਬੇਹਤਰੀਨ ਹਸਪਤਾਲ ਬਣਾ ਸਕੇ।
ਚੰਡੀਗੜ੍ਹ ਵਿੱਚ ਆਕਸੀਜਨ ਕਾਫ਼ੀ ਮਾਤਰਾ ਵਿੱਚ ਉਪਲਬਧ
ਬਦਨੌਰ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਆਕਸੀਜਨ ਦੀ ਕਾਫੀ ਮਾਤਰਾ ਉਪਲਬਧ ਹੈ। ਇੱਥੇ ਤਿੰਨ ਨਵੇਂ ਆਕਸੀਜਨ ਪਲਾਂਟ ਵੀ ਲਗਾ ਦਿੱਤੇ ਗਏ ਹੈ ਜਿਸ ਨਾਲ ਸੈਕਟਰ-16, ਸੈਕਟਰ -22 ਅਤੇ ਸੈਕਟਰ-48 ਦੇ ਸਰਕਾਰੀ ਹਸਪਤਾਲ ਨੂੰ ਸਪਲਾਈ ਕੀਤੀ ਜਾ ਰਹੀ ਹੈ। ਫਿਲਹਾਲ ਚੰਡੀਗੜ੍ਹ ਵਿੱਚ ਆਕਸੀਜਨ ਦੀ ਘਾਟ ਨਹੀਂ ਹੈ।
1 ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਲਗੇਗੀ ਵੈਕਸੀਨ
ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿੱਚ ਵੀ 1 ਮਈ ਤੋਂ 18 ਤੋਂ ਵੱਧ ਉਮਰ ਦੇ ਲੋਕਾਂ ਨੂੰ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇੱਥੇ ਵੈਕਸੀਨ ਦੀ ਵੀ ਕੋਈ ਘਾਟ ਨਹੀਂ ਹੈ। ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਦੇ ਲਈ 11 ਲੱਖ 10 ਹਜ਼ਾਰ ਵੈਕਸੀਨ ਭੇਜੀ ਗਈ ਸੀ। ਜੋ ਚੰਡੀਗੜ੍ਹ ਸਿਹਤ ਵਿਭਾਗ ਨੂੰ ਮਿਲ ਚੁੱਕੀ ਹੈ। 1 ਮਈ ਤੋਂ ਵੈਕਸੀਨ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।