ਗੁਰਦਾਸਪੁਰ: ਦੀਨਾਨਗਰ 'ਚ ਬਿਆਸ ਦਰਿਆ ਵਿੱਚ 11 ਦੇ ਕਰੀਬ ਗੁੱਜਰ ਪਰਿਵਾਰ ਦੇ ਲੋਕ ਫਸ ਗਏ ਸਨ। ਜਿਨ੍ਹਾਂ ਨੂੰ ਆਰਮੀ ਨੇ ਸੁਰੱਖਿਅਤ ਕੱਢ ਲਿਆ ਹੈ।
ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੇ ਦੱਸਿਆ ਕਿ ਭਾਰੀ ਮੀਂਹ ਪੈਂਣ ਕਾਰਨ ਅਤੇ ਹਿਮਾਚਲ ਪ੍ਰਦੇਸ਼ ਦੇ ਪਹਾੜਾ ਤੋਂ ਆ ਰਹੇ ਪਾਣੀ ਕਾਰਨ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ ਜਿਸ ਕਾਰਨ ਦਰਿਆ ਤੋਂ ਪਾਰ ਵਸਦੇ ਗੁਰਦਾਸਪੁਰ ਦੇ ਕਸਬਾ ਦੀਨਾਨਗਰ ਅਧੀਨ ਪੈਂਦੇ ਪਿੰਡ ਚੀਚੀਆਂ ਕੁਲੀਆ ਵਿੱਚ 11 ਦੇ ਕਰੀਬ ਗੁੱਜਰ ਪਰਿਵਾਰ ਦੇ ਲੋਕ ਫਸ ਗਏ ਸਨ ਜਿਹਨਾਂ ਨੂੰ ਆਰਮੀ ਦੀ ਮਦਦ ਨਾਲ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ
ਇਹ ਵੀ ਪੜੋ: ਪੰਜਾਬ ਦੀ ਜਵਾਨੀ ਬਚਾਉਣ ਲਈ ਸਰਕਾਰ ਦਾ ਸਾਥ ਦੇਣ ਨੂੰ ਤਿਆਰ: ਭਗਵੰਤ ਮਾਨ
ਉਨਾਂ ਜ਼ਿਲ੍ਹੇ ਅੰਦਰ ਕਿਸੇ ਪ੍ਰਕਾਰ ਦੇ ਹੜ੍ਹ ਆਉਣ ਦੀ ਸਥਿਤੀ ਲਈ ਨਿਪਟਣ ਲਈ ਹਰੇਕ ਵਿਭਾਗ ਨੂੰ ਚੌਕਸ ਰਹਿਣ ਹਦਾਇਤ ਕਰਦਿਆਂ ਕਿਹਾ ਕਿ ਕੋਈ ਵੀ ਅਧਿਕਾਰੀ ਬਿਨਾਂ ਅਗਾਊਂ ਮਨਜ਼ੂਰੀ ਲਏ ਆਪਣਾ ਹੈੱਡਕੁਆਟਰ ਨਾ ਛੱਡੇ। ਉਨਾਂ ਕਿਹਾ ਕਿ ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਹੜ੍ਹ ਨਾਲ ਨਜਿੱਠਣ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ ਅਤੇ ਜ਼ਿਲ੍ਹੇ ਦੇ ਨਾਲ ਲੱਗਦੇ ਦੋ ਦਰਿਆ ਬਿਆਸ ਤੇ ਰਾਵੀ ਦੇ ਨੇੜਲੇ ਪਿੰਡਾਂ ਦੇ ਲੋਕਾਂ ਦੀ ਸਹਾਇਤਾ ਲਈ ਬਦਲਵੇਂ ਪ੍ਰਬੰਧ ਕੀਤੇ ਗਏ ਹਨ।