ETV Bharat / city

ਝੂੰਦਾ ਕਮੇਟੀ ਰਿਪੋਰਟ ਸਿੱਧਾ ਕੋਰ ਕਮੇਟੀ ‘ਚ ਰੱਖਣ ‘ਤੇ ਚੰਦੂਮਾਜਰਾ ਹੋਏ ਨਾਰਾਜ਼, ਕਿਹਾ... - Prem Singh Chandumajra got angry with the party

ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਬਗਾਵਤ ਲਗਾਤਾਰ ਤੇਜ਼ ਹੋ ਰਹੀ ਹੈ। ਮਨਪ੍ਰੀਤ ਇਯਾਲੀ ਤੋਂ ਬਾਅਦ ਹੁਣ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਪਾਰਟੀ ਤੋਂ ਨਾਰਾਜ਼ ਹੁੰਦੇ ਜਾ ਰਹੇ ਹਨ। ਝੂਦਾ ਕਮੇਟੀ ਨੂੰ ਸਮੀਖਿਆ ਕਮੇਟੀ ਵਿੱਚ ਵਿਚਾਰਨ ਦੀ ਬਜਾਇ ਉਸਨੂੰ ਸਿੱਧਾ ਕੋਰ ਕਮੇਟੀ ਵਿੱਚ ਪੇਸ਼ ਕਰਨ ਨੂੰ ਲੈਕੇ ਚੰਦੂਮਾਜਰਾ ਵੱਲੋਂ ਨਾਰਾਜ਼ਗੀ ਜਤਾਈ ਜਾ ਰਹੀ ਹੈ।

ਮਨਪ੍ਰੀਤ ਇਯਾਲੀ ਤੋਂ ਬਾਅਦ ਚੰਦੂਮਾਜਰਾ ਪਾਰਟੀ ਤੋਂ ਹੋਏ ਨਾਰਾਜ਼

author img

By

Published : Jul 28, 2022, 5:10 PM IST

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਬਗਾਵਤੀ ਸੁਰਾਂ ਲਗਾਤਾਰ ਤੇਜ਼ ਹੋ ਰਹੀਆਂ ਹਨ। ਪਿਛਲੇ ਦਿਨੀਂ ਹੋਈ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਸ਼ਾਮਲ ਨਹੀਂ ਹੋਏ। ਜਿਸ ਤੋਂ ਬਾਅਦ ਹੁਣ ਉਨ੍ਹਾਂ ਵੱਲੋਂ ਝੂੰਦਾ ਕਮੇਟੀ ਦੀ ਰਿਪੋਰਟ ਨੂੰ ਸਿੱਧਾ ਕੋਰ ਕਮੇਟੀ ਵਿੱਚ ਰੱਖਣ 'ਤੇ ਕਈ ਸਵਾਲ ਪਾਰਟੀ ’ਤੇ ਹੀ ਖੜ੍ਹੇ ਕੀਤੇ ਹਨ। ਜਾਣਕਾਰੀ ਅਨੁਸਾਰ ਉਨ੍ਹਾਂ ਸਵਾਲ ਚੁੱਕਦਿਆਂ ਕਿਹਾ ਕਿ ਪਹਿਲਾਂ ਇਸ ਰਿਪੋਰਟ ਨੂੰ ਸਮੀਖਿਆ ਕਮੇਟੀ ਕੋਲ ਭੇਜਿਆ ਜਾਣਾ ਚਾਹੀਦਾ ਸੀ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਾਰਟੀ ਦੇ ਕਾਨੂੰਨ ਮੁਤਾਬਕ ਚੱਲਣਾ ਚਾਹੀਦਾ ਹੈ।

ਝੂੰਦਾ ਕਮੇਟੀ ਦੀ ਰਿਪੋਰਟ ਤੇ ਬਵਾਲ: ਪ੍ਰੋਫੈਸਰ ਚੰਦੂਮਾਜਰਾ ਨੇ ਉਨ੍ਹਾਂ ਨੇ ਰਿਪੋਰਟ ਵੀ ਨਹੀਂ ਪੜ੍ਹੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕੀ ਰਿਪੋਰਟ ਸਿੱਧੀ ਕੋਰ ਕਮੇਟੀ ਵਿੱਚ ਕਿਉਂ ਭੇਜੀ ਗਈ ਹੈ। ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਇਸਦੇ ਨਾਲ ਹੀ ਉਨ੍ਹਾਂ ਕੋਰ ਕਮੇਟੀ ਦੀ ਮੀਟਿੰਗ ਵਿੱਸ ਸ਼ਾਮਲ ਹੋਣ ਦਾ ਕਾਰਨ ਵੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਮੇਰੇ ਨੇੜੇ ਦੇ ਕੁਝ ਰਿਸ਼ਤੇਦਾਰਾਂ ਦੇ ਭੋਗ ਸਨ, ਇਸ ਲਈ ਲਈ ਉਹ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਸਕੇ।

ਰਿਪਰੋਟ ਸਿੱਧਾ ਕੋਰ ਕਮੇਟੀ ਚ ਲਿਜਾਣ ਤੇ ਇਤਰਾਜ਼: ਇੱਥੇ ਇਹ ਵੀ ਸਾਹਮਣੇ ਆਇਆ ਸੀ ਕਿ ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਪ੍ਰਧਾਨ ਸੁਖਬੀਰ ਬਾਦਲ ਨੇ ਕਮੇਟੀ ਕਨਵੀਨਰ ਬਲਵਿੰਦਰ ਭੂੰਦੜ ਨੂੰ ਸਮੀਖਿਆ ਕਮੇਟੀ ਦੀ ਮੀਟਿੰਗ ਕਰਨ ਲਈ ਕਿਹਾ ਸੀ ਜਿਸ ਵਿੱਚ ਝੂੰਦਾ ਕਮੇਟੀ ਦੀ ਰਿਪੋਰਟ 'ਤੇ ਵਿਚਾਰ ਕਰਨ ਲਈ ਕਿਹਾ ਸੀ ਅਤੇ ਉਸ ਰਿਪੋਰਟ ਬਾਰੇ ਸਮੀਖਿਆ ਕਰਨ ਤੋਂ ਬਾਅਦ ਕੋਰ ਕਮੇਟੀ ਵਿਚ ਲੈ ਕੇ ਆਉਣ ਲਈ ਕਿਹਾ ਸੀ ਪਰ ਇਸ ਦੇ ਬਾਵਜੂਦ ਰਿਪੋਰਟ ਸਿੱਧੇ ਕੋਰ ਕਮੇਟੀ ਵਿੱਚ ਰੱਖੀ ਗਈ।

ਹਾਰ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਬਣਾਈ ਸੀ ਕਮੇਟੀ: ਦੱਸ ਦਈਏ ਕਿ ਅਕਾਲੀ ਦਲ ਨੇ ਚੋਣ ਵਿੱਚ ਹਾਰ ਦੇ ਕਾਰਨਾਂ ਦਾ ਪਤਾ ਲਗਾਉਣ ਲਈ 13 ਮੈਂਬਰੀ ਕਮੇਟੀ ਸੀਨੀਅਰ ਆਗੂ ਇਕਬਾਲ ਸਿੰਘ ਝੂੰਦਾ ਦੀ ਅਗਵਾਈ ਹੇਠ ਬਣਾਈ ਗਈ ਸੀ ਜਿਸ ਨੂੰ ਕੋਰ ਕਮੇਟੀ ਦੀ ਮੀਟਿੰਗ ਵਿੱਚ ਰਿਪੋਰਟ ਪੇਸ਼ ਕੀਤਾ ਗਿਆ। ਜਾਣਕਾਰੀ ਅਨੁਸਾਰ ਉਸ ਰਿਪੋਰਟ ਵਿੱਚ 42 ਸੁਝਾਅ ਦਿੱਤੇ ਗਏ ਪਰ ਸੁਖਬੀਰ ਬਾਦਲ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਦਾ ਕੋਈ ਸੁਝਾਅ ਨਹੀਂ ਸੀ।

ਮਨਪ੍ਰੀਤ ਇਯਾਲੀ ਤੋਂ ਬਾਅਦ ਚੰਦੂਮਾਜਰਾ ਨੇ ਘੇਰੀ ਪਾਰਟੀ!: ਚੰਦੂਮਾਜਰਾ ਵੱਲੋਂ ਚੁੱਕੇ ਗਏ ਸਵਾਲਾਂ ਤੋਂ ਬਾਅਦ ਪਾਰਟੀ ਦੇ ਲੀਡਰਾਂ ਵੱਲੋਂ ਪ੍ਰੋ. ਚੰਦੂਮਾਜਰਾ ਵੱਲੋਂ ਚੁੱਕੇ ਸਵਾਲਾਂ ਦੇ ਜਵਾਬ ਦਿੱਤੇ ਜਾ ਰਹੇ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵਿਧਾਇਕ ਮਨਪ੍ਰੀਤ ਇਆਲੀ ਨੇ ਬਾਗੀ ਤੇਵਰ ਦਿਖਾਏ ਸਨ। ਪਾਰਟੀ ਦੇ ਸਮਰਥਨ ਦੇ ਬਾਵਜੂਦ ਉਨ੍ਹਾਂ ਨੇ ਐਨਡੀਏ ਉਮੀਦਵਾਰ ਦ੍ਰੋਪਦੀ ਮੁਰਮੂ ਨੂੰ ਵੋਟ ਨਹੀਂ ਪਾਈ ਅਤੇ ਰਾਸ਼ਟਰਪਤੀ ਚੋਣ ਦਾ ਬਾਈਕਾਟ ਕੀਤਾ ਸੀ।

ਇਹ ਵੀ ਪੜ੍ਹੋ: ਕੇਂਦਰ ਮੁਤਾਬਕ 18 ਸਾਲਾਂ ’ਚ 1805 ਕਿਸਾਨਾਂ ਨੇ ਕੀਤੀ ਖੁਦਕੁਸ਼ੀ, PAU ਦੇ ਸਰਵੇਖਣ ’ਚ 9291 ਕਿਸਾਨ ਖੁਦਕੁਸ਼ੀਆਂ ਦੇ ਮਾਮਲੇ

ETV Bharat Logo

Copyright © 2024 Ushodaya Enterprises Pvt. Ltd., All Rights Reserved.