ਮਾਨਸਾ: ਚੋਣਾਂ ਦੇ ਸਮੇਂ ਸਿਆਸੀ ਪਾਰਟੀਆਂ ਵੱਲੋਂ ਆਪਣੀਆਂ ਜਿੱਥੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਜਾਂਦੀਆਂ ਹਨ ਉੱਥੇ ਹੀ ਨਾਮਵਰ ਵਿਅਕਤੀਆਂ ਨੂੰ ਆਪਣੀਆਂ ਪਾਰਟੀਆਂ ਵਿੱਚ ਸ਼ਾਮਲ ਕਰਕੇ ਉਨ੍ਹਾਂ ਦਾ ਲਾਹਾ ਲੈਣ ਦੀ ਕਵਾਇਦ ਵੀ ਸ਼ੁਰੂ ਹੋ ਜਾਂਦੀ ਹੈ। ਇਸ ਦੇ ਤਹਿਤ ਹੀ ਆਪ ਵੱਲੋਂ 2017 ਦੇ ਦੌਰਾਨ ਦਲਿਤ ਨੇਤਾ ਅਤੇ ਜਿੰਦਾ ਸ਼ਹੀਦ ਕਹੇ ਜਾਣ ਵਾਲੇ ਬੰਤ ਸਿੰਘ ਝੱਬਰ (AAP star campaigner)ਨੂੰ ਸ਼ਾਮਿਲ ਕੀਤਾ ਗਿਆ ਪਰ ਚੋਣਾਂ ਤੋਂ ਬਾਅਦ ਬੰਤ ਸਿੰਘ ਝੱਬਰ ਦੀ ਆਪ ਨੇ ਕੋਈ ਸਾਰ ਤੱਕ ਨਹੀਂ ਲਈ (Jhabbar alleged for not taking care of him)।
ਵਿਧਾਨ ਸਭਾ ਚੋਣਾਂ ਵਿੱਚ ਆਪ ਨੇ ਵਰਤਿਆ ਝੱਬਰ
ਆਪ (AAP Punjab news) ਦੇ ਸਟਾਰ ਪ੍ਰਚਾਰਕ ਬੰਤ ਸਿੰਘ ਝੱਬਰ ਨੇ ਈਟੀਵੀ ਭਾਰਤ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੋ ਹਜਾਰ ਸਤਾਰਾਂ ਦੇ ਵਿਚ ਉਸ ਨੂੰ ਆਪ ਦਾ ਸਟਾਰ ਪ੍ਰਚਾਰਕ ਬਣਾ ਕੇ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਸੀ ਜਿਸ ਦੇ ਤਹਿਤ ਉਨ੍ਹਾਂ ਵੱਲੋਂ ਅਰਵਿੰਦ ਕੇਜਰੀਵਾਲ ਦੇ ਨਾਲ ਪੰਜਾਬ ਵਿੱਚ ਕਈ ਰੈਲੀਆਂ ਨੂੰ ਵੀ ਸੰਬੋਧਨ ਕੀਤਾ ਗਿਆ ਸੀ। ਜਿਸ ਉਪਰੰਤ ਚੋਣਾਂ ਤੋਂ ਬਾਅਦ ਬੰਤ ਸਿੰਘ ਝੱਬਰ ਦੀ ਆਪ ਵੱਲੋਂ ਸਾਰ ਤੱਕ ਨਹੀਂ ਲਈ ਗਈ ਅਤੇ ਜਿਵੇਂ ਹੀ ਹੁਣ ਚੋਣਾਂ ਆ ਰਹੀਆਂ ਹਨ ਅਤੇ ਅਰਵਿੰਦ ਕੇਜਰੀਵਾਲ ਵੀ ਪੰਜਾਬ ਦੇ ਕਈ ਵਾਰ ਦੌਰੇ ਤੇ ਆ ਚੁੱਕੇ ਹਨ ਪਰ ਬੰਤ ਸਿੰਘ ਝੱਬਰ ਦੇ ਨਾਲ ਗੱਲਬਾਤ ਤਕ ਨਹੀਂ ਹੋਈ।
ਆਮ ਆਦਮੀ ਪਾਰਟੀ ਨੇ ਨਹੀਂ ਲਈ ਸਾਰ
ਦੂਜੇ ਪਾਸੇ ਬੰਤ ਸਿੰਘ ਝੱਬਰ ਨੇ ਉਥੇ ਹੀ ਕਿਹਾ ਕਿ ਬੀਮਾਰੀ ਦੌਰਾਨ ਵੀ ਆਪ ਵੱਲੋਂ ਉਸ ਦੀ ਸਾਰ ਤੱਕ ਨਹੀਂ ਲਈ ਗਈ। ਬੰਤ ਸਿੰਘ ਝੱਬਰ ਦਾ ਜਿੱਥੇ ਆਪ ਦੇ ਖ਼ਿਲਾਫ਼ ਗੁੱਸਾ ਹੈ ਉੱਥੇ ਹੀ ਉਸ ਨੇ ਕਿਹਾ ਕਿ ਅੱਜ ਵੀ ਉਹ ਆਪ ਦੇ ਲਈ ਪ੍ਰਚਾਰ ਕਰਨਗੇ ਜੇਕਰ ਪਾਰਟੀ ਦਾ ਉਨ੍ਹਾਂ ਨੂੰ ਪ੍ਰਚਾਰ ਦੇ ਲਈ ਸੱਦਾ ਆਉਂਦਾ ਹੈ ਕਿਉਂਕਿ ਅਕਾਲੀ ਕਾਂਗਰਸੀਆਂ ਦਾ ਰਾਜ ਦੇਖਿਆ ਹੈ ਪਰ ਉਹ ਆਪ ਦਾ ਪੰਜਾਬ ਵਿੱਚ ਰਾਜ ਦੇਖਣਾ ਚਾਹੁੰਦੇ ਹਨ।
ਅਜੇ ਵੀ ਪਾਰਟੀ ਤੋਂ ਹੈ ਉਮੀਦ
ਬੰਤ ਸਿੰਘ ਝੱਬਰ ਮਾਲਵੇ ਖੇਤਰ ਖਾਸ ਕਰਕੇ ਮਾਨਸਾ ਜਿਲ੍ਹੇ ਦਾ ਇੱਕ ਸਿਰਕੱਢ ਦਲਿਤ ਆਗੂ ਹੈ। ਉਸ ਦਾ ਕਹਿਣਾ ਹੈ ਕਿ ਭਾਵੇਂ ਆਮ ਆਦਮੀ ਪਾਰਟੀ ਦੇ ਕਿਸੇ ਵੀ ਆਗੂ ਨੇ ਉਸ ਦੀ ਸਾਰ ਨਹੀਂ ਲਈ, ਜਦੋਂਕਿ ਉਹ 90 ਫੀਸਦੀ ਮੌਤ ਦੇ ਕੰਡੇ ਪੁੱਜ ਗਿਆ ਸੀ ਪਰ ਇਸ ਦੇ ਬਾਵਜੂਦ ਵੀ ਉਹ ਆਪ ਦਾ ਹੀ ਭਲਾ ਚਾਹੁੰਦਾ ਹੈ। ਉਸ ਦਾ ਕਹਿਣਾ ਹੈ ਕਿ ਉਸ ਨਾਲ ਪਿਛਲੀਆਂ ਸਰਕਾਰਾਂ ਵੱਲੋਂ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ ਤੇ ਆਪ ਨੂੰ ਵੀ ਦੇਖ ਲੈਣਾ ਚਾਹੀਦਾ ਹੈ।
ਇਹ ਵੀ ਪੜ੍ਹੋ:ਸਿੱਧੂ ਮੂਸੇ ਵਾਲਾ ਦੇ ਖਿਲਾਫ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਦੀ ਰੈਲੀ