ਚੰਡੀਗੜ੍ਹ: ਪੀਜੀਆਈ ਦੇ ਐਡਵਾਂਸ ਪੈਡੀਐਟ੍ਰਿਕ ਸੈਂਟਰ ਦੇ ਵਿੱਚ ਭਰਤੀ 6 ਮਹੀਨੇ ਦੀ ਬੱਚੀ ਦਾ ਕੋਰੋਨਾ ਵਾਇਰਸ ਕਾਰਨ ਦੇਹਾਂਤ ਹੋ ਗਿਆ ਹੈ। ਜਾਣਕਾਰੀ ਲਈ ਦੱਸ ਦਈਏ ਕਿ ਬੁੱਧਵਾਰ ਨੂੰ ਬੱਚੀ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਸੀ। ਹਾਲਾਂਕਿ ਫਗਵਾੜਾ ਦੀ ਰਹਿਣ ਵਾਲੀ ਬੱਚੀ ਦੇ ਮਾਤਾ ਪਿਤਾ ਦੀ ਰਿਪੋਰਟ ਨੈਗੇਟਿਵ ਆਈ ਹੈ।
9 ਅਪ੍ਰੈਲ ਨੂੰ ਬੱਚੀ ਨੂੰ ਲੁਧਿਆਣਾ ਤੋਂ ਪੀਜੀਆਈ ਵਿੱਚ ਦਿਲ ਦੇ ਆਪਰੇਸ਼ਨ ਲਈ ਭਰਤੀ ਕੀਤਾ ਗਿਆ ਸੀ। ਆਪ੍ਰੇਸ਼ਨ ਤੋਂ ਪਹਿਲਾਂ ਇਸ ਬੱਚੀ ਦੇ ਵਿੱਚ ਕੋਰੋਨਾ ਦੀ ਪੁਸ਼ਟੀ ਹੋਣ ਤੋਂ ਬਾਅਦੇ APC ਵਿਭਾਗ ਦੇ 54 ਡਾਕਟਰ ਨਰਸ ਕਰਮਚਾਰੀਆਂ ਨੂੰ ਕੁਆਰਨਟਾਈਨ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਸਾਰੀਆਂ ਦੀ ਪਹਿਲੀ ਰਿਪੋਰਟ ਨੈਗੇਟਿਵ ਆਈ ਹੈ।
ਦੱਸਣਯੋਗ ਹੈ ਬੱਚੀ ਦੇ ਸੰਪਰਕ ਵਿੱਚ ਆਉਣ ਵਾਲੇ ਉਸ ਦੇ ਪਿਤਾ, ਦਾਦੀ ਅਤੇ ਚਾਚਾ ਦੇ ਟੈਸਟ ਕਰ ਲਏ ਗਏ ਹਨ। ਪੁਲਿਸ ਵੱਲੋਂ ਲੋਕਾਂ ਨੂੰ ਜਾਣਕਾਰੀ ਦੇ ਕੇ ਉਹ ਇਲਾਕਾ ਸੀਲ ਕਰ ਦਿੱਤਾ ਗਿਆ ਹੈ। ਪੰਜਾਬ 'ਚ ਹੁਣ ਤੱਕ 17 ਮੌਤਾਂ ਹੋ ਚੁੱਕਿਆ ਹਨ।