ਬਠਿੰਡਾ : ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਯਾਤਰੀਆਂ ਦੀ ਮਦਦ ਲਈ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਕੀ ਇਹ ਹੈਲਪਲਾਈਨ ਨੰਬਰ ਸੱਚਮੁੱਚ ਲੋਕਾਂ ਲਈ ਮਦਦਗਾਰ ਸਾਬਿਤ ਹੋ ਰਿਹਾ ਹੈ, ਕੀ ਯਾਤਰੀਆਂ ਨੂੰ ਇਸ ਹੈਲਪਲਾਈਨ ਨੰਬਰ ਦਾ ਲਾਭ ਮਿਲ ਰਿਹਾ ਹੈ ਜਾਂ ਨਹੀਂ ? ਈਟੀਵੀ ਭਾਰਤ ਦੀ ਟੀਮ ਨੇ ਬਠਿੰਡਾ ਬੱਸ ਸਟੈਂਡ 'ਤੇ ਇਸ ਸਬੰਧੀ ਰਿਐਲਟੀ ਚੈਕ ਕੀਤਾ ਤੇ ਯਾਤਰੀਆਂ ਤੋਂ ਇਸ ਸਬੰਧੀ ਗੱਲਬਾਤ ਕੀਤੀ।
ਈਟੀਵੀ ਭਾਰਤ ਦੇ ਰਿਐਲਟੀ ਚੈਕ ਦੌਰਾਨ ਬਠਿੰਡਾ ਬੱਸ ਸਟੈਂਡ 'ਤੇ ਕਈ ਯਾਤਰੀ ਨਜ਼ਰ ਆਏ ਜੋ ਬੇਹਦ ਪਰੇਸ਼ਾਨ ਸਨ। ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਯਾਤਰੀਆਂ ਨੇ ਦੱਸਿਆ ਕਿ ਬਠਿੰਡਾ ਤੋਂ ਗੋਨਿਆਣਾ ਜਾਣ ਵਾਲੀ ਸਰਕਾਰੀ ਬੱਸ ਸੇਵਾਵਾਂ ਬੰਦ ਹੋਣ ਦੇ ਚਲਦੇ ਯਾਤਰੀਆਂ ਨੂੰ ਕਈ ਦਿੱਕਤਾਂ ਪੇਸ਼ ਆ ਰਹੀਆਂ ਹਨ। ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਹੋਰਨਾ ਵਾਹਨਾਂ ਤੇ ਪ੍ਰਾਈਵੇਟ ਬੱਸਾਂ ਵਿੱਚ ਜ਼ਿਆਦਾ ਕਿਰਾਏ ਦਾ ਭੁਗਤਾਨ ਕਰਨਾ ਪੈਂਦਾ ਹੈ। ਸ਼ਹਿਰ ਦੇ ਕਈ ਦੂਰ-ਦੁਰਾਡੇ ਵਾਲੇ ਇਲਾਕਿਆਂ ਲਈ ਮਹਿਜ਼ ਇੱਕ ਜਾਂ ਦੋ ਬੱਸਾਂ ਹੀ ਚਲਦੀਆਂ ਹਨ, ਜੇਕਰ ਕਿਸੇ ਕਾਰਨ ਉਹ ਸਮੇਂ ਸਿਰ ਬੱਸ ਨਹੀਂ ਲੈ ਪਾਉਂਦੇ ਤਾਂ ਉਨ੍ਹਾਂ ਨੂੰ ਹੋਰਨਾਂ ਵਾਹਨਾਂ ਰਾਹੀਂ ਖਜ਼ਲ ਖੁਆਰ ਹੋ ਕੇ ਜਾਣਾ ਪੈਂਦਾ ਹੈ।
ਉਥੇ ਹੀ ਕੁੱਝ ਯਾਤਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀਆਂ ਸਮੱਸਿਆਵਾਂ ਮੰਤਰੀ ਸਾਹਿਬ ਵੱਲੋਂ ਜਾਰੀ ਹੈਲਪਲਾਈਨ ਨੰਬਰ 'ਤੇ ਆਪਣੀ ਸ਼ਿਕਾਇਤ ਦਿੱਤੀ ਸੀ। ਉਨ੍ਹਾਂ ਮਹਿਜ਼ ਕੁੱਝ ਸਮੇਂ ਵਿੱਚ ਰਿਪਲਾਈ ਤਾਂ ਆਇਆ, ਪਰ ਉਨ੍ਹਾਂ ਦੀਆਂ ਸੱਮਸਿਆਵਾਂ ਦਾ ਹੱਲ ਨਹੀਂ ਹੋ ਸਕਿਆ। ਸਕੂਲੀ ਵਿਦਿਆਰਥੀਆਂ ਤੇ ਔਰਤਾਂ ਨੇ ਦੱਸਿਆ ਕਿ ਉਹ ਸਮੇਂ ਪ੍ਰੀਖਿਆ ਦੇਣ ਨਹੀਂ ਜਾ ਪਾਉਂਦੇ ਤੇ ਮਹਿਲਾਵਾਂ ਨੂੰ ਘਰ ਪਹੁੰਚਣ ਵਿੱਚ ਦੇਰ ਹੋ ਜਾਂਦੀ ਹੈ।
ਲੋਕਾਂ ਨੇ ਜ਼ਿਲ੍ਹਾਂ ਪ੍ਰਸ਼ਾਸਨ ਤੇ ਟਰਾਂਸਪੋਰਟ ਮੰਤਰੀ ਕੋਲੋਂ ਜਲਦ ਹੀ ਉਨ੍ਹਾਂ ਦੀਆਂ ਮੁਸ਼ਕਲਾਂ ਹੱਲ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਬਠਿੰਡਾ ਤੋਂ ਗੋਨਿਆਣਾ ਜਾਣ ਵਾਲੀ ਸਰਕਾਰੀ ਬੱਸ ਸੇਵਾਵਾਂ ਮੁੜ ਸ਼ੁਰੂ ਕਰਨ ਤੇ ਹੋਰਨਾਂ ਦੂਰ-ਦੁਰਾਡੇ ਵਾਲੇ ਇਲਾਕਿਆਂ ਲਈ ਵਾਧੂ ਬੱਸਾਂ ਚਲਾਏ ਜਾਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਐਂਬੂਲੈਂਸ ਰੋਕਣ ਦਾ ਮਾਮਲਾ: 2 ਕਾਂਸਟੇਬਲ ਤੇ 1 ਹੋਮਗਾਰਡ ‘ਤੇ ਮਾਮਲਾ ਦਰਜ