ਬਠਿੰਡਾ: ਪੰਜਾਬ ਸਰਕਾਰ ਨੇ ਸਰਬੱਤ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ 1 ਅਗਸਤ ਤੋਂ ਸ਼ੁਰੂ ਕਰ ਦਿੱਤੀ ਹੈ ਪਰ ਬਠਿੰਡਾ ਵਿੱਚ ਸਰਬੱਤ ਸਿਹਤ ਬੀਮਾ ਦਾ ਕਾਰਡ ਬਣਾਉਣ ਆਏ ਲੋਕਾਂ ਉਸ ਸਮੇਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਹਸਪਤਾਲ ਦੇ ਜਿਸ ਕਮਰੇ ਵਿੱਚ ਕਾਰਡ ਬਣਨੇ ਸੀ ਉਹ ਕਮਰਾ ਸਾਰਾ ਦਿਨ ਬੰਦ ਰਿਹਾ।
ਸਰਬੱਤ ਸਿਹਤ ਬੀਮਾ ਕਾਰਡ ਬਣਵਾਉਣ ਆਏ ਵਿਅਕਤੀਆਂ ਦਾ ਕਹਿਣਾ ਕਿ ਉਹ ਸਾਰੇ ਕੰਮ ਧੰਦੇ ਛੱਡ ਕਾਰਡ ਬਣਵਾਉਣ ਆਏ ਸੀ ਪਰ ਜਦੋਂ ਹਸਪਤਾਲ ਆਏ ਤਾਂ ਕਾਰਡ ਬਣਾਉਣ ਵਾਲਾ ਕੋਈ ਅਧਿਕਾਰੀ ਮੌਜੂਦ ਨਹੀਂ ਸੀ। ਕਾਰਡ ਬਣਾਉਣ ਆਏ ਵਾਲੇ ਵਿਅਕਤੀਆਂ ਦੀ ਮੰਗ ਹੈ ਕਿ ਕਾਰਡ ਹਰ ਰੋਜ਼ ਬਣਨੇ ਚਾਹੀਦੇ ਹਨ।
ਉਥੇ ਦੂਜੇ ਪਾਸੇ ਐਸ.ਐਮ.ਓ. ਡਾ.ਸਤੀਸ਼ ਗੋਇਲ ਦਾ ਕਹਿਣਾ ਹੈ ਕਿ ਇਸ ਕਾਰਡ ਨਾ ਬਣਨ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਇਸ ਨਾਲ ਹੀ ਉਨ੍ਹਾਂ ਕਿਹਾ ਕਿ ਸਾਰੇ ਸਿਵਲ ਹਸਪਤਾਲ ਤੋਂ ਇਲਾਵਾ 18 ਪ੍ਰਾਈਵੇਟ ਹਾਸਪਤਾਲ ਵੀ ਇਸ ਦੇ ਤਹਿਤ ਮਰੀਜ਼ਾਂ ਨੂੰ ਇਲਾਜ ਦੇਣਗੇ।
ਇਹ ਵੀ ਪੜ੍ਹੋ: ਸੁਸ਼ਮਾ ਸਵਰਾਜ ਦਾ ਪੰਜਾਬ ਯੂਨੀਵਰਸਿਟੀ ਨਾਲ ਹੈ ਡੂੰਘਾ ਸਬੰਧ
ਦੱਸ ਦੇਈਏ ਕਿ ਇਸ ਯੋਜਨਾ ਦੇ ਤਹਿਤ ਜ਼ਰੂਰਤਮੰਦ ਪਰਿਵਾਰ ਨੂੰ ਪੰਜ ਲੱਖ ਰੁਪਏ ਤੱਕ ਦੀ ਸਿਹਤ ਸੁਵਿਧਾ ਮੁਫ਼ਤ ਵਿੱਚ ਹਾਸਿਲ ਹੋ ਸਕੇਗੀ।
ਸਰਬੱਤ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਹੋ ਚੁੱਕੀ ਹੈ। ਇਲਾਜ ਦੀ ਸੁਵਿਧਾ ਕਦੋਂ ਸ਼ੁਰੂ ਹੋਈ ਇਸ ਬਾਰੇ ਜਾਣਕਾਰੀ ਅਧਿਕਾਰੀਆਂ ਨਹੀ ਹੈ।