ਬਠਿੰਡਾ: ਮਾਲਵੇ ਅੰਦਰ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਕਰਕੇ ਲਗਤਾਰ ਕਿਸਾਨਾਂ ਦੀ ਨਰਮੇ ਦੀ ਫਸਲ ਤਬਾਹ ਹੋ ਰਹੀ ਹੈ,ਜਿਸ ਦੇ ਚਲਦੇ ਕਿਸਾਨ ਆਪਣੀ ਪੁੱਤਰਾਂ ਵਾਂਗ ਪਾਲੀ ਫਸਲ ਨੂੰ ਵਾਹੁਣ ਲਈ ਮਜਬੂਰ ਹੋਏ ਪਏ ਹਨ। ਇਸੇ ਤਰ੍ਹਾਂ ਦੀਆਂ ਤਸਵੀਰਾਂ ਤਲਵੰਡੀ ਸਾਬੋ ਤੋਂ ਦੇਖਣ ਨੂੰ ਮਿਲੀਆਂ। ਜਿੱਥੇ ਕਿਸਾਨ ਨੇ ਠੇਕੇ ’ਤੇ ਲਈ 30 ਏਕੜ ਜ਼ਮੀਨ ’ਤੇ ਨਰਮੇ ਨੂੰ ਚਿੱਟੇ ਮੱਛਰ ਖਰਾਬ ਹੋਣ ਕਰਕੇ ਕਿਸਾਨ ਨੇ ਆਪਣੀ ਫਸਲ ’ਤੇ ਹਲ ਚਲਾ ਦਿੱਤਾ।
ਇਸ ਦੌਰਾਨ ਜਿੱਥੇ ਕਿਸਾਨ ਆਗੂਆਂ ਨੇ ਆਪ ਸਰਕਾਰ ਤੇ ਕਿਸਾਨਾਂ ਨੂੰ ਚੰਗੇ ਬੀਜ ਨਾ ਦੇਣ ਲਈ ਕੋਈ ਉਪਰਾਲਾ ਕਰਨ ਦੇ ਦੋਸ ਲਗਾਏ ਹਨ, ਉੱਥੇ ਹੀ ਨਰਮੇ ਦੀ ਫਸਲ ਵਾਹ ਰਹੇ ਕਿਸਾਨਾਂ ਨੂੰ ਮੁਆਵਜਾ ਦੇਣ ਦੀ ਮੰਗ ਵੀ ਕਰ ਰਹੇ ਹਨ। ,ਕਿਸਾਨ ਮੁਤਾਬਕ ਉਸ ਨੇ ਕਈ ਸਪਰੇਹਾਂ ਵੀ ਕੀਤੀਆਂ ਤੇ ਖੇਤੀਬਾੜੀ ਵਿਭਾਗ ਦੀ ਸਲਾਹ ਵੀ ਲਈ ਪਰ ਕੋਈ ਸਲਾਹ ਨੇ ਕੰਮ ਨਹੀ ਕੀਤਾ ਜਿਸ ਕਰਕੇ ਉਸ ਨੂੰ ਅੱਜ ਆਪਣੀ ਫਸਲ ਭਰੇ ਮਨ ਨਾਲ ਵਾਹੁਣੀ ਪੈ ਰਹੀ ਹੈ।
ਕਿਸਾਨ ਨੇ ਅੱਗੇ ਕਿਹਾ ਕਿ ਪਹਿਲਾ ਵੀ ਗੁਲਾਬੀ ਸੁੰਡੀ ਨਾਲ ਨਰਮਾ ਖਰਾਬ ਹੋ ਗਿਆ ਸੀ ਤੇ ਫਿਰ ਕਣਕ ਦਾ ਝਾੜ ਘੱਟ ਨਿਕਲੀਆਂ ਜਿਸ ਕਰਕੇ ਹੁਣ ਹੋਰ ਫਸਲ ਲਗਾਉਣ ਲਈ ਨਾ ਹੀ ਪੈਸੇ ਹਨ ਤੇ ਨਾ ਹੀ ਹੌਂਸਲਾ। ਇੱਕ ਹੋਰ ਕਿਸਾਨ ਨੇ ਨਰਮਾ ਦਿਖਾਉਦੇ ਦੱਸਿਆ ਕਿ ਜੇ ਚਿੱਟੇ ਮੱਛਰ ਤੋਂ ਬਚਤ ਹੁੰਦੀ ਹੈ ਤਾਂ ਬਣ ਰਹੇ ਫੁੱਲਾ ਵਿੱਚ ਗੁਲਾਬੀ ਸੁੰਡੀ ਪੈਦਾ ਹੋ ਜਾਦੀ ਹੈ ਜੋ ਕਿ ਫਸਲ ਨਹੀ ਲੱਗਣ ਦੇ ਰਹੀ।
ਉਧਰ ਦੂਜੇ ਪਾਸੇ ਕਿਸਾਨ ਆਗੂਆਂ ਨੇ ਕਿਹਾ ਕਿ ਪਿਛਲੇ ਦਾ ਨਰਮੇ ਦਾ ਮੁਅਵਾਜਾ ਅਜੇ ਤੱਕ ਕਿਸਾਨ ਨੂੰ ਨਹੀ ਦਿੱਤਾ ਗਿਆ ਤੇ ਇਸ ਵਾਰ ਉਮੀਦ ਸੀ ਕਿ ਸਰਕਾਰ ਚੰਗੇ ਬੀਜਾ ਦਾ ਪ੍ਰਬੰਧ ਕਰੇਗੀ ਪਰ ਸਰਕਾਰ ਨੇ ਕੋਈ ਧਿਆਨ ਨਹੀ ਦਿੱਤਾ। ਜਿੱਥੇ ਉਹਨਾਂ ਕਿਸਾਨਾਂ ਨੂੰ ਅਜਿਹੇ ਸਮੇ ਵਿੱਚ ਕੋਈ ਗਲਤ ਕਦਮ ਨਾ ਚੁੱਕਣ ਦੀ ਅਪੀਲ ਕੀਤੀ ਉੱਥੇ ਹੀ ਸਰਕਾਰ ਨੂੰ ਨਰਮੇ ਵਾਹ ਰਹੇ ਕਿਸਾਨਾਂ ਨੂੰ ਮੁਆਵਜਾ ਦੇਣ ਦੀ ਮੰਗ ਵੀ ਕੀਤੀ।
ਇਹ ਵੀ ਪੜੋ: SYL ਨਹਿਰ ਦੇ ਪਾਣੀ ਨਾਲ ਡੁੱਬੀ ਪਿੰਡ ਡੂਮਛੇੜੀ ਦੀ ਹਜ਼ਾਰਾਂ ਏਕੜ ਫਸਲ