ਬਠਿੰਡਾ : ਸ਼ਹਿਰ ਦੇ ਪਿੰਡ ਹਰਰਾਏਪੁਰ ਵਿਖੇ ਹੈਪੇਟਾਇਟਸ ਦੇ ਮਰੀਜਾਂ ਦੀ ਗਿਣਤੀ 120 ਤੋਂ ਵੱਧ ਹੋ ਚੁੱਕੀ ਹੈ। ਇਸ ਦੀ ਪੁਸ਼ਟੀ ਬਠਿੰਡਾ ਦੇ ਸਿਹਤ ਵਿਭਾਗ ਵੱਲੋਂ ਕੀਤੀ ਗਈ ਹੈ।
ਸ਼ਹਿਰ ਵਿੱਚ ਲਗਾਤਾਰ ਹੈਪੇਟਾਇਟਸ ਦਾ ਕਹਿਰ ਜਾਰੀ ਹੈ ਅਤੇ ਲਗਾਤਾਰ ਮਰੀਜਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਸਿਹਤ ਵਿਭਾਗ ਨੇ ਪਿੰਡ ਹਰਰਾਏਪੁਰ ਵਿਖੇ 120 ਹੈਪੇਟਾਇਟਸ ਮਰੀਜਾਂ ਅਤੇ ਰਾਮਾ ਮੰਡੀ ਇਲਾਕੇ ਵਿੱਚ 40 ਹੈਪੇਟਾਇਟਸ ਮਰੀਜਾਂ ਦੀ ਪੁਸ਼ਟੀ ਕੀਤੀ ਹੈ। ਇਸ ਦੌਰਾਨ ਹੈਪੇਟਾਇਟਸ ਹੋਣ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਕੇਂਦਰੀ ਸਿਹਤ ਵਿਭਾਗ ਦੀ ਟੀਮ ਨੇ ਸਿਵਲ ਹਸਪਤਾਲ ਬਠਿੰਡਾ ਦਾ ਦੌਰਾ ਕੀਤਾ। ਇਥੇ ਉਨ੍ਹਾਂ ਨੇ ਮਰੀਜਾਂ ਦੇ ਇਲਾਜ ਬਾਰੇ ਜਾਣਕਾਰੀ ਲਈ
ਇਹ ਵੀ ਪੜ੍ਹੋ : ਬਠਿੰਡਾ ਵਿੱਚ ਡੇਂਗੂ ਨੇ ਦਿੱਤੀ ਦਸਤਕ,32 ਮਰੀਜ਼ਾਂ ਹੋਏ ਡੇਂਗੂ ਦਾ ਸ਼ਿਕਾਰ
ਕੇਂਦਰੀ ਸਿਹਤ ਵਿਭਾਗ ਨੇ ਹੈਪੇਟਾਇਟਸ ਨਾਲ ਪ੍ਰਭਾਵਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਪੀਣ ਵਾਲੇ ਪਾਣੀ ਦੇ ਸੈਂਪਲ ਵੀ ਲਏ। ਕੇਂਦਰੀ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਜਲਦ ਹੀ ਪਾਣੀ ਦੇ ਸੈਪਲਾਂ ਦੀ ਜਾਂਚ ਕਰਕੇ ਸਹੀ ਕਾਰਨਾਂ ਦਾ ਪਤਾ ਲਗਾਏ ਜਾਣ ਦੀ ਗੱਲ ਆਖੀ ਗਈ ਹੈ।
ਜਿਥੇ ਇੱਕ ਪਾਸੇ ਸਿਹਤ ਵਿਭਾਗ ਦੀ ਟੀਮ ਮਰੀਜਾਂ ਦੀ ਜਾਂਚ ਕਰ ਰਹੀ ਹੈ ਉਥੇ ਹੀ ਦੂਜੇ ਪਾਸੇ ਇੱਕ ਸਮਾਜ ਸੇਵੀ ਸੰਸਥਾ ਵੱਲੋਂ ਮਰੀਜਾਂ ਮੈਡੀਕਲ ਕੈਂਪ ਲਗਾ ਕੇ ਲੋਕਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ ਜਾ ਰਹੀਆਂ ਹਨ। ਇਥੇ ਦਾਖਲ ਮਰੀਜਾਂ ਦਾ ਕਹਿਣਾ ਹੈ ਕਿ ਸਿਵਲ ਹਸਪਤਾਲ ਦੀ ਟੀਮ ਕੋਲ ਮਰੀਜਾਂ ਦੇ ਇਲਾਜ ਲਈ ਪੁਖ਼ਤਾ ਪ੍ਰਬੰਧ ਨਹੀਂ ਹਨ।