ਬਠਿੰਡਾ: ਚਿੱਟੇ ਸੋਨੇ ਵਜੋਂ ਜਾਣੇ ਜਾਂਦੇ ਨਰਮੇ ਦੀ ਆਮਦ ਹੁਣ ਮੰਡੀਆਂ ਵਿੱਚ ਸ਼ੁਰੂ ਹੋ ਚੁੱਕੀ ਹੈ। ਭਾਵੇਂ ਸਰਕਾਰ ਵੱਲੋਂ ਸਰਕਾਰੀ ਰੇਟ ਤੈਅ ਕਰ ਦਿੱਤੇ ਗਏ ਹਨ, ਪਰ ਮੰਡੀ ਵਿੱਚ ਸਰਕਾਰੀ ਅਧਿਕਾਰੀ ਵੇਖਣ ਨੂੰ ਨਹੀਂ ਮਿਲ ਰਹੇ, ਅਤੇ ਪ੍ਰਾਈਵੇਟ ਖ਼ਰੀਦਦਾਰਾਂ ਨੇ ਤੈਅ ਕੀਤੇ ਰੇਟ ਤੋਂ ਕਾਫ਼ੀ ਉੱਚੇ ਭਾਅ ‘ਤੇ ਨਰਮੇ ਦੀ ਖਰੀਦ ਕਰ ਰਹੇ ਹਨ। ਮੰਡੀ ਵਿੱਚ ਨਰਮਾ ਲੈ ਕੇ ਆਏ ਪਿੰਡ ਮਹਿਤਾ ਦੇ ਕਿਸਾਨ ਬਲਦੇਵ ਸਿੰਘ ਨੇ ਦੱਸਿਆ, ਕਿ ਪਿਛਲੀ ਵਾਰ ਨਾਲੋਂ ਇਸ ਵਾਰ ਉਨ੍ਹਾਂ ਨੂੰ ਕਾਫ਼ੀ ਵਧੀਆ ਰੇਟ ਮਿਲ ਰਹੇ ਹਨ।
ਕਿਸਾਨ ਨੇ ਕਿਹਾ, ਕਿ ਸਰਕਾਰੀ ਤੈਅ ਰੇਟ ਤੋਂ ਪ੍ਰਾਈਵੇਟ ਏਜੰਸੀਆਂ ਕਿਤੇ ਵੱਧ ਖਰੀਦ ਕਰ ਰਹੀਆਂ ਹਨ। ਨਾਲ ਹੀ ਕਿਸਾਨਾਂ ਨੇ ਕਿਹਾ, ਕਿ ਪੰਜਾਬ ਤੇ ਕੇਂਦਰ ਸਰਕਾਰ ਨੂੰ ਫਸਲਾਂ ਦੇ ਚੰਗੇ ਮੁੱਲ ਦੇਣੇ ਚਾਹੀਦੀ ਹਨ, ਤਾਂ ਜੋ ਕਿਸਾਨ ਵੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਵਧੀਆ ਕਰ ਸਕੇ।
ਉਧਰ ਮੰਡੀ ਬੋਰਡ ਦੇ ਅਧਿਕਾਰੀਆਂ ਦਾ ਕਹਿਣਾ ਹੈ, ਕਿ ਨਰਮੇ ਦੀ ਆਮਦ ਨੂੰ ਲੈ ਕੇ ਪਹਿਲਾਂ ਹੀ ਪੁਖਤਾ ਪ੍ਰਬੰਧ ਕਰ ਲਏ ਗਏ ਸਨ, ਪਰ ਪ੍ਰਾਈਵੇਟ ਏਜੰਸੀਆਂ ਵੱਲੋਂ ਨਰਮੇ ਦਾ ਕਿਸਾਨਾਂ ਨੂੰ ਚੰਗਾ ਭਾਅ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ, ਕਿ ਇਸ ਸਾਲ ਨਰਮਾ ਸਰਕਾਰੀ ਰੇਟ ਤੋਂ ਵੱਧ ਹੀ ਵਿਕਣ ਦੇ ਅਸਾਰ ਹਨ। ਬਠਿੰਡਾ ਦੀ ਇਸ ਮੰਡੀ ਵਿੱਚ ਨਰਮ ਸਰਕਾਰੀ ਰੇਟ ਤੋਂ ਕਰੀਬ ਇੱਕ ਹਜ਼ਾਰ ਰੁਪਏ ਦੀ ਵੱਧ ਕੀਮਤ ‘ਤੇ ਪ੍ਰਈਵੇਟ ਕੰਪਨੀਆਂ ਵੱਲੋਂ ਖਰੀਦਿਆ ਜਾ ਰਿਹਾ ਹੈ।