ਬਠਿੰਡਾ: ਸਥਾਨਕ ਇਲਾਕੇ 'ਚ ਚਲ ਰਿਹਾ ਫ਼ਰਜ਼ੀ ਕਲੀਨਿਕ 'ਚ ਸਿਵਲ ਹਸਪਤਾਲ ਦੇ ਡਰੱਗ ਇੰਸਪੈਕਟਰ ਦੀ ਟੀਮ ਵਲੋਂ ਰੇਡ ਕਰਕੇ ਇਸ ਨੂੰ ਬੰਦ ਕੀਤਾ ਗਿਆ। ਇਹ ਫ਼ਰਜ਼ੀ ਕਲੀਨਿਕ ਪਿਛਲੇ ਕਈ ਸਮੇਂ ਤੋਂ ਭੋਲੇ ਭਾਲੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਿਹਾ ਸੀ।
ਬਠਿੰਡਾ: ਤੰਦਰੁਸਤ ਪੰਜਾਬ ਮਿਸ਼ਨ ਤਹਿਤ ਕੱਢੀ ਗਈ ਜਾਗਰੂਕ ਰੈਲੀ
ਡਰੱਗ ਇੰਸਪੈਕਟਰ ਜੈ ਸਿੰਘ ਨੇ ਦੱਸਿਆ ਕਿ ਲੋਕਾਂ ਦੀ ਮਿਲੀ ਸ਼ਿਕਾਇਤ ਤੋਂ ਬਾਅਦ ਫ਼ਰਜ਼ੀ ਕਲੀਨਿਕ 'ਚ ਰੇਡ ਮਾਰੀ ਗਈ ਸੀ। ਜੈ ਸਿੰਘ ਨੇ ਦੱਸਿਆ ਕਿ ਅਵਤਾਰ ਸਿੰਘ ਨਾਂ ਦਾ ਵਿਅਕਤੀ ਇਲਾਕੇ 'ਚ ਗੈਰ ਕਾਨੂੰਨੀ ਕਲੀਨਿਕ ਚਲਾ ਰਿਹਾ ਹੈ। ਇਸ ਕਲੀਨਿਕ ਦੇ ਨਾ ਕੋਈ ਡਾਕੂਮੈਂਟ ਨਹੀਂ ਸੀ। ਅਵਤਾਰ ਸਿੰਘ ਬਿਨ੍ਹਾਂ ਕਿਸੇ ਲਾਈਸੇਂਸ ਦੇ ਅਲੋਪੈਥਿਕ ਦਵਾਈਆਂ ਲੋਕਾਂ ਨੂੰ ਦੇ ਰਿਹਾ ਸੀ। ਜੈ ਸਿੰਘ ਨੇ ਕਿਹਾ ਕਿ ਵੀਰਵਾਰ ਨੂੰ ਅਵਤਾਰ ਸਿੰਘ ਦੇ ਖਿਲਾਫ਼ ਬੰਨਦੀ ਕਾਰਵਾਈ ਕਰਕੇ ਕਲੀਨਿਕ ਨੂੰ ਬੰਦ ਕਰ ਦਿਤਾ ਗਿਆ ਹੈ।