ਬਠਿੰਡਾ: ਭਾਰਤੀ ਰਾਜਨੀਤੀ ਵਿੱਚ ਚਾਹ ਦੇ ਕਾਰੋਬਾਰ ਦੀ ਬਹੁਤ ਚਰਚਾ ਹੁੰਦੀ ਰਹੀ ਹੈ, ਪਰ ਬਠਿੰਡਾ ਦੀ ਰਾਜਨੀਤੀ ਤਿੰਨ ਕੋਨੀ ਉੱਤੇ ਸਥਿਤ ਅਰਜੁਨ ਟੀ ਸਟਾਲ ਤੋਂ ਚੱਲਦੀ ਹੈ, ਅਰਜੁਨ ਟੀ ਸਟਾਲ ਉੱਤੇ ਚਾਹ ਬਣਾਉਣ ਦਾ ਕੰਮ ਕਰਨ ਵਾਲੇ ਮੂਲ ਚੰਦ ਨੇ ਦੱਸਿਆ ਕਿ ਉਹ ਮੂਲ ਰੂਪ ਵਿੱਚ ਰਾਜਸਥਾਨ ਦੇ ਰਹਿਣ ਵਾਲੇ ਹਨ ਅਤੇ ਤਿੰਨ ਦਹਾਕੇ ਪਹਿਲਾਂ ਉਨ੍ਹਾਂ ਦੇ ਦਾਦਾ ਪੜਦਾਦਾ ਬਠਿੰਡਾ ਆਏ ਸਨ। Bathinda politics runs from Arjan Tea Stall
ਇੱਥੇ ਉਨ੍ਹਾਂ ਵੱਲੋਂ ਅਰਜਨ ਟੀ ਸਟਾਲ ਖੋਲ੍ਹਿਆ ਗਿਆ ਇੱਕ ਰੁਪਏ ਚਾਹ ਦੇ ਕੱਪ ਨਾਲ ਸ਼ੁਰੂ ਕੀਤੇ ਗਏ ਕਾਰੋਬਾਰ ਕਾਰਨ ਅੱਜ ਤਿੰਨ ਪੀੜ੍ਹੀਆਂ ਇਸ ਕਿੱਤੇ ਨਾਲ ਜੁੜੀਆਂ ਹੋਈਆਂ ਹਨ ਅਤੇ ਉਨ੍ਹਾਂ ਦੀ ਚਾਹ ਪੀਣ ਲਈ ਦੂਰੋਂ ਨੇੜਿਓਂ ਵੱਡੀ ਗਿਣਤੀ ਵਿੱਚ ਲੋਕ ਪਹੁੰਚਦੇ ਹਨ ਸਵੇਰੇ ਸਾਢੇ ਚਾਰ ਵਜੇ ਉਨ੍ਹਾਂ ਵੱਲੋਂ ਆਪਣੀ ਏ ਟੀ ਸਟਾਲ ਖੋਲ੍ਹੀ ਜਾਂਦੀ ਹੈ ਅਤੇ ਰਾਤ ਨੂੰ ਨੌਂ ਵਜੇ ਤਕ ਲੋਕਾਂ ਦਾ ਚਾਹ ਪੀਣ ਲਈ ਤਾਂਤਾ ਲੱਗਿਆ ਰਹਿੰਦਾ ਹੈ।
ਇਸ ਦੌਰਾਨ ਮੂਲ ਚੰਦ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੀ ਡੇਅਰੀ ਦਾ ਦੁੱਧ ਹੀ ਵਰਤਿਆ ਜਾਂਦਾ ਹੈ ਅਤੇ ਕੋਲੇ ਵਾਲੀ ਭੱਠੀ ਉੱਤੇ ਚਾਹ ਬਣਾਈ ਜਾਂਦੀ ਹੈ ਅਤੇ ਇਸਦੇ ਨਾਲ ਹੀ ਗੁੜ ਦੀ ਵਰਤੋਂ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਈ ਦਹਾਕਿਆਂ ਤੋਂ ਉਨ੍ਹਾਂ ਦੇ ਪਰਿਵਾਰ ਵੱਲੋਂ ਇਸ ਕਾਰੋਬਾਰ ਨੂੰ ਚਲਾਇਆ ਜਾ ਰਿਹਾ ਹੈ ਅਤੇ ਲੋਕਾਂ ਦੇ ਮਿਲ ਰਹੇ ਪਿਆਰ ਅਤੇ ਸਹਿਯੋਗ ਕਾਰਨ ਅੱਜ ਉਨ੍ਹਾਂ ਦਾ ਕਾਰੋਬਾਰ ਵੱਡੀ ਪੱਧਰ ਉੱਤੇ ਪ੍ਰਫੁੱਲਤ ਹੈ। ਰਾਜਨੀਤੀ ਬਾਰੇ ਗੱਲ ਕਰਦੇ ਹੋਏ ਮੂਲ ਚੰਦ ਨੇ ਦੱਸਿਆ ਕਿ ਉਨ੍ਹਾਂ ਕੋਲ ਵੱਡੇ-ਵੱਡੇ ਰਾਜਨੇਤਾ ਅਤੇ ਸੈਲੀਬ੍ਰਿਟੀ ਆਉਂਦੇ ਰਹਿੰਦੇ ਹਨ ਸਵੇਰੇ ਸਵੇਰੇ ਸ਼ਹਿਰ ਦੀਆਂ ਮੰਨੀਆਂ ਪ੍ਰਮੰਨੀਆਂ ਪ੍ਰਮੁੱਖ ਹਸਤੀਆਂ ਵੱਲੋਂ ਚਾਹ ਦੀਆਂ ਚੁਸਕੀਆਂ ਲੈਂਦੇ ਹੋਏ ਬਠਿੰਡਾ ਦੀ ਰਾਜਨੀਤੀ ਉੱਤੇ ਗੱਲ ਕੀਤੀ ਜਾਂਦੀ ਹੈ।
ਪਰ ਉਹ ਆਪਣੇ ਕਾਰੋਬਾਰ ਵਿੱਚ ਵਿਅਸਤ ਹੋਣ ਕਾਰਨ ਇਨ੍ਹਾਂ ਗੱਲਾਂ ਵਿੱਚ ਬਹੁਤੀ ਰੁਚੀ ਨਹੀਂ ਦਿਖਾਉਂਦੇ। ਪਰ ਕਿਤੇ ਨਾ ਕਿਤੇ ਉਹ ਮਾਣ ਮਹਿਸੂਸ ਕਰਦੇ ਹਨ। ਉਨ੍ਹਾਂ ਦੇ ਪਿਤਾ ਪੁਰਖਿਆਂ ਵੱਲੋਂ ਸ਼ੁਰੂ ਕੀਤੇ ਕਾਰੋਬਾਰ ਨੇ ਅੱਜ ਉਨ੍ਹਾਂ ਨੂੰ ਦੁਨੀਆਂ ਭਰ ਵਿੱਚ ਜਾਣੂ ਕਰਵਾਇਆ ਹੈ। ਮੂਲ ਚੰਦ ਦੱਸਦਾ ਹੈ ਕਿ ਅੱਜ ਉਹ ਇਸ ਟੀ ਸਟਾਲ ਉਪਰ ਦੋ ਭਰਾ ਕੰਮ ਕਰਦੇ ਹਨ ਅਤੇ ਇੰਸਟਾਲ ਨਾਲ ਚਾਰ ਪਰਿਵਾਰਾਂ ਦਾ ਗੁਜ਼ਾਰਾ ਚੱਲਦਾ ਹੈ, ਕੁਆਲਿਟੀ ਪੱਖੋਂ ਉਨ੍ਹਾਂ ਵੱਲੋਂ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਂਦਾ ਤਾਂ ਜੋ ਉਨ੍ਹਾਂ ਦੇ ਦਾਦੇ ਪੜਦਾਦਿਆਂ ਵੱਲੋਂ ਸ਼ੁਰੂ ਕੀਤੇ ਗਏ। ਇਸ ਕਾਰੋਬਾਰ ਨੂੰ ਕਿਸੇ ਤਰ੍ਹਾਂ ਦਾ ਕੋਈ ਦਾਗ਼ ਨਾ ਲੱਗ ਜਾਵੇ।
ਇਹ ਵੀ ਪੜੋ:- ਬਿਲਡਰ ਦੇ ਮੁੰਡੇ ਨੇ ਨਵੀਂ ਕਾਰ ਦੀ ਖੁਸ਼ੀ ਵਿੱਚ ਕਰਤੇ ਹਵਾਈ ਫਾਇਰ, ਪੁਲਿਸ ਨੇ ਲਿਆ ਕੁੜਿਕੀ ਵਿੱਚ