ਬਠਿੰਡਾ: ਦੇਸ਼ ਭਰ ਵਿੱਚ ਤਮਾਮ ਬੈਂਕਾਂ ਵੱਲੋਂ ਕੇਂਦਰ ਸਰਕਾਰ ਵਿਰੁੱਧ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਦਿੱਤੇ ਜਾ ਰਹੇ ਹਨ। ਬਠਿੰਡਾ ਵਿੱਚ ਵੀ ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ ਅਤੇ ਬੈਂਕ ਇੰਪਲਾਈਜ਼ ਫੈਡਰੇਸ਼ਨ ਆਫ ਇੰਡੀਆ ਵੱਲੋਂ ਦੇਸ਼ ਪੱਧਰੀ ਇੱਕ ਦਿਨ ਦੀ ਹੜਤਾਲ ਕਰਕੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।
ਪੰਜਾਬ ਬੈਂਕ ਇੰਪਲਾਈਜ਼ ਫੈਡਰੇਸ਼ਨ ਦੇ ਉੱਪ ਪ੍ਰਧਾਨ ਪਵਨ ਜਿੰਦਲ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਬੈਂਕਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉਨ੍ਹਾਂ ਵਲੋਂ ਬੈਂਕਾਂ ਦੀਆਂ ਬ੍ਰਾਂਚਾਂ ਨੂੰ ਖ਼ਤਮ ਕੀਤਾ ਜਾ ਰਿਹਾ ਇਹ ਕੇਂਦਰ ਸਰਕਾਰ ਦਾ ਨਿੰਦਣਯੋਗ ਫ਼ੈਸਲਾ ਹੈ।
ਕੇਂਦਰ ਸਰਕਾਰ ਦਾ ਪਿੱਟ ਸਿਆਪਾ ਕਰ ਰਹੇ ਬੈਂਕ ਇੰਪਲਾਈਜ਼ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਗ੍ਰਾਹਕਾਂ ਨੂੰ ਮਿਲਣ ਵਾਲੇ ਵਿਆਜ਼ ਦੀ ਦਰਾਂ ਨੂੰ ਘਟਾ ਦਿੱਤਾ ਗਿਆ ਹੈ। ਦੂਜਾ ਬੈਂਕਾਂ ਵਿੱਚ ਨਵੀਆਂ ਭਰਤੀਆਂ ਵੀ ਉਨ੍ਹਾਂ ਵੱਲੋਂ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਬੈਂਕਾਂ ਨੂੰ ਵੀ ਖ਼ਤਮ ਕਰਨ ਤੇ ਬਾਕੀ ਬੈਂਕਾਂ ਨੂੰ ਮਰਜ ਕਰਕੇ ਦੇਸ਼ ਨੂੰ ਇੱਕ ਆਰਥਿਕ ਤੰਗੀ ਵੱਲ ਲੈ ਕੇ ਜਾ ਰਹੇ ਹਨ। ਇਸ ਕਰਕੇ ਸਾਡੇ ਬੈਂਕ ਕਰਮੀਆਂ ਵੱਲੋਂ ਕੇਂਦਰ ਸਰਕਾਰ ਵਿਰੁੱਧ 8 ਜਨਵਰੀ 2020 ਨੂੰ ਪੂਰੇ ਦੇਸ਼ ਭਰ ਦੇ ਵਿੱਚ ਬੈਂਕਾਂ ਨੂੰ ਬੰਦ ਦਾ ਸੱਦਾ ਦਿੱਤਾ ਗਿਆ ਹੈ।