ETV Bharat / city

ਨਜਾਇਜ਼ ਸਬੰਧਾਂ ਦੇ ਸ਼ੱਕ ਕਾਰਨ ਨੌਜਵਾਨ 'ਤੇ ਹੋਇਆ ਜਾਨਲੇਵਾ ਹਮਲਾ - ਬਠਿੰਡਾ ਪੁਲਿਸ

ਬਠਿੰਡਾ 'ਚ ਇੱਕ ਨੌਜਵਾਨ ਉੱਤੇ ਇੱਕ ਅਣਪਛਾਤੇ ਵਿਅਕਤੀ ਵੱਲੋਂ ਚਾਕੂ ਮਾਰ ਕੇ ਉਸ ਨੂੰ ਜ਼ਖਮੀ ਕਰਨ ਦੀ ਖ਼ਬਰ ਹੈ। ਪੁਲਿਸ ਨੇ ਪੀੜਤ ਪਰਿਵਾਰ ਦੀ ਸ਼ਿਕਾਇਤ ਮੁਤਾਬਕ ਹਮਲਾ ਕਰਨ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਵੱਲੋਂ ਨੌਜਵਾਨ ਉੱਤੇ ਇਹ ਹਮਲਾ ਨਜਾਇਜ਼ ਸਬੰਧਾਂ ਦੇ ਸ਼ੱਕ ਕਾਰਨ ਕੀਤਾ ਗਿਆ।

ਫੋਟੋ
ਫੋਟੋ
author img

By

Published : Mar 6, 2020, 8:26 AM IST

ਬਠਿੰਡਾ: ਸ਼ਹਿਰ ਦੇ ਇੱਕ ਨਿੱਜੀ ਹਸਪਤਾਲ 'ਚ ਇੱਕ ਵਿਅਕਤੀ ਨੇ ਨੌਜਵਾਨ ਉੱਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਹ ਹਮਲਾ ਆਪਸੀ ਰੰਜਿਸ਼ ਕਾਰਨ ਕੀਤਾ ਗਿਆ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਹਿਰ ਦੇ ਇੱਕ ਨਿੱਜੀ ਮੈਡੀਕਲ ਕਾਲਜ ਤੇ ਹਸਪਤਾਲ 'ਚ ਨੌਜਵਾਨ ਉੱਤੇ ਚਾਕੂ ਨਾਲ ਹਮਲਾ ਹੋਣ ਦੀ ਸੂਚਨਾ ਮਿਲੀ ਸੀ। ਪੁਲਿਸ ਨੇ ਮੌਕੇ 'ਤੇ ਪੁਜ ਕੇ ਪੀੜਤ ਦੇ ਪਰਿਵਾਰਕ ਮੈਂਬਰਾਂ ਦਾ ਬਿਆਨ ਦਰਜ ਕੀਤਾ।

ਨੌਜਵਾਨ 'ਤੇ ਹੋਇਆ ਜਾਨਲੇਵਾ ਹਮਲਾ

ਪੀੜਤ ਨੌਜਵਾਨ ਦੇ ਭਰਾ ਮਲਖਵਿੰਦਰ ਨੇ ਪੁਲਿਸ ਨੂੰ ਆਪਣੇ ਬਿਆਨ 'ਚ ਦੱਸਿਆ ਕਿ ਉਸ ਦਾ ਭਰਾ ਜਸਕੁਲਵਿੰਦਰ ਸਿੰਘ ਭੁਚੋਂ ਦੇ ਇੱਕ ਨਿੱਜੀ ਹਸਪਤਾਲ 'ਚ ਨੌਕਰੀ ਕਰਦਾ ਹੈ। ਉਹ ਆਪਣੇ ਇੱਕ ਰਿਸ਼ਤੇਦਾਰ ਨਾਲ ਭਰਾ ਨੂੰ ਮਿਲਣ ਹਸਪਤਾਲ ਗਿਆ। ਜਦ ਉਹ ਤਿੰਨੋਂ ਹਸਪਤਾਲ ਦੀ ਕੈਂਨਟੀਨ 'ਚੋਂ ਬਾਹਰ ਆ ਰਹੇ ਸਨ ਤਾਂ ਹਸਪਤਾਲ ਪਰਿਸਰ 'ਚ ਪਹੁੰਚਦੇ ਹੀ ਇੱਕ ਅਣਪਛਾਤੇ ਵਿਅਕਤੀ ਨੇ ਉਸ ਦੇ ਭਰਾ ਜਸਵਿੰਦਰ ਉੱਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਕਾਰਨ ਜਸਕੁਲਵਿੰਦਰ ਜ਼ਖਮੀ ਹੋ ਗਿਆ ਤੇ ਉਸ ਨੂੰ ਜੇਰੇ ਇਲਾਜ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਮਲਖਵਿੰਦਰ ਦੇ ਮੁਤਾਬਕ ਜਸਕੁਲਵਿੰਦਰ ਉੱਤੇ ਹਮਲਾ ਉਸ ਦੇ ਨਾਲ ਕੰਮ ਕਰਨ ਵਾਲੀ ਇੱਕ ਮਹਿਲਾ ਸਾਥੀ ਦੇ ਦੋਸਤ ਵੱਲੋਂ ਕੀਤਾ ਗਿਆ ਹੈ। ਹਮਲਾਵਰ ਨੂੰ ਮਹਿਲਾ ਅਤੇ ਜਸਕੁਲਵਿੰਦਰ ਵਿਚਾਲੇ ਨਜਾਇਜ਼ ਸਬੰਧ ਹੋਣ ਦਾ ਸ਼ੱਕ ਸੀ।

ਹੋਰ ਪੜ੍ਹੋ :ਕਮਲ ਨਾਥ ਸਰਕਾਰ ਘਿਰੀ ਕਸੂਤੀ, ਵਿਧਾਇਕ ਹਰਦੀਪ ਡੰਗ ਨੇ ਦਿੱਤਾ ਅਸਤੀਫ਼ਾ

ਪੁਲਿਸ ਵੱਲੋਂ ਪੀੜਤ ਨੌਜਵਾਨ ਦੇ ਪਰਿਵਾਰ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਮੁਲਜ਼ਮ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਹਸਪਤਾਲ ਦੇ ਅੰਦਰ ਲਗੇ ਸੀਸੀਟੀਵੀ ਫੁੱਟੇਜ ਰਾਹੀਂ ਪਛਾਣ ਕਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਉਸ ਕੋਲੋਂ ਹਮਲੇ ਦੌਰਾਨ ਇਸਤੇਮਾਲ ਕੀਤਾ ਗਿਆ ਚਾਰੂ ਵੀ ਬਰਾਮਦ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਜੋਤੀ ਸਿੰਘ ਵਜੋਂ ਹੋਈ ਹੈ ਅਤੇ ਵਿਰੁੱਧ ਅਗਲੀ ਕਾਰਵਾਈ ਜਾਰੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.