ਅੰਮ੍ਰਿਤਸਰ: ਸੂਬੇ 'ਚ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਚਾਂਦ ਐਵੇਨਿਊ 'ਚ ਪੰਜਾਬ ਪੁਲਿਸ ਦੇ ਇੱਕ ਸਿਪਾਹੀ ਦਾ ਉਸ ਦੀ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਕਤਲ ਕਰ ਦਿੱਤਾ। ਮ੍ਰਿਤਕ ਸਿਪਾਹੀ ਦਾ ਨਾਂ ਹੀਰਾ ਸਿੰਘ ਦੱਸਿਆ ਜਾ ਰਿਹਾ ਹੈ।
ਪੁਲਿਸ ਦੇ ਆਲਾ ਅਧਿਕਾਰੀਆਂ ਦੇ ਮੁਤਾਬਿਕ ਮ੍ਰਿਤਕ ਸਿਪਾਹੀ ਦੀ ਪਤਨੀ ਗੁਰਪ੍ਰੀਤ ਕਿਸੇ ਹੋਰ ਨਾਲ ਪਿਆਰ ਕਰਦੀ ਸੀ, ਜਿਸਦੇ ਚਲਦੇ ਦੇਰ ਰਾਤ ਗੁਰਪ੍ਰੀਤ ਤੇ ਉਸਦੇ ਪ੍ਰੇਮੀ ਨੇ ਮਿਲ ਕੇ ਹੀਰਾ ਸਿੰਘ ਦਾ ਦੁਪੱਟੇ ਦੇ ਨਾਲ ਗਲਾ ਦੱਬ ਕੇ ਕਤਲ ਕਰ ਦਿੱਤਾ। ਦੋਵੇਂ ਦੋਸ਼ੀ ਘਟਨਾ ਤੋਂ ਬਾਅਦ ਫ਼ਰਾਰ ਹਨ। ਪੁਲਿਸ ਨੇ ਦੋਹਾਂ ਨੂੰ ਗਿਰਫ਼ਤਾਰ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।