ਅੰਮ੍ਰਿਤਸਰ: ਪੰਜਾਬ ਦੇ ਸਾਬਕਾ ਮੰਤਰੀ ਅਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਸੁੱਚਾ ਸਿੰਘ ਲੰਗਾਹ ਸ਼ੁੱਕਰਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਲੰਗਾਹ ਇੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਸਨ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋ ਕੇ ਇੱਕ ਬੇਨਤੀ ਪੱਤਰ ਦਿੱਤਾ। ਉਨ੍ਹਾਂ ਬੇਨਤੀ ਕੀਤੀ ਹੈ ਕਿ ਉਨ੍ਹਾਂ ਕੋਲੋਂ ਜੀਵਨ ਵਿੱਚ ਵਿਚਰਦਿਆਂ ਜਾਣੇ-ਅਜਾਣੇ ਵਿੱਚ ਜੋ ਵੀ ਭੁੱਲਾਂ ਹੋਈਆਂ ਹਨ ਉਸ ਲਈ ਮੁਆਫ਼ੀ ਦਿੱਤੀ ਜਾਵੇ, ਤੇ ਉਨ੍ਹਾਂ ਨੂੰ ਪੰਥ 'ਚ ਵਾਪਿਸ ਲਿਆ ਜਾਵੇ।
ਜ਼ਿਕਰਖ਼ਾਸ ਹੈ ਕਿ 5 ਅਕਤੂਬਰ 2017 ਨੂੰ ਸੁੱਚਾ ਸਿੰਘ ਲੰਗਾਹ ਨੂੰ ਪੰਥ 'ਚੋਂ ਛੇਕਿਆ ਗਿਆ ਸੀ। ਪੰਥ ਤੋਂ ਛੇਕਣ ਮਗਰੋਂ ਲੰਗਾਹ ਨੇ ਕਈ ਬਾਰ ਅਕਾਲ ਤਖ਼ਤ ਨੂੰ ਬੇਨਤੀ ਕੀਤੀ ਕਿ ਉਸ ਨੂੰ ਮੁੜ ਪੰਥ 'ਚ ਵਾਪਿਸ ਲਿਆ ਜਾਵੇ।
ਕੀ ਹੈ ਪੂਰੀ ਮਾਮਲਾ
ਜ਼ਿਲ੍ਹਾ ਗੁਰਦਾਸਪੁਰ ਦੀ ਰਹਿਣ ਵਾਲੀ ਇੱਕ ਵਿਧਵਾ ਔਰਤ ਨੇ ਸੁੱਚਾ ਸਿੰਘ ਲੰਗਾਹ 'ਤੇ ਜ਼ਬਰ ਜਨਾਹ ਦਾ ਇਲਜ਼ਾਮ ਲਗਾਇਆ ਸੀ। ਇਸ ਸਬੰਧ ਵਿੱਚ ਇੱਕ ਵੀਡੀਓ ਵੀ ਵਾਇਰਲ ਹੋਈ ਸੀ। ਸ਼ਿਕਾਇਤ 'ਚ ਉਸ ਮਹਿਲਾ ਨੇ ਕਿਹਾ ਕਿ ਲੰਗਾਹ ਉਸ ਨਾਲ 2009 ਤੋਂ ਲੈ ਕੇ ਹੁਣ ਤੱਕ ਬਲਾਤਕਾਰ ਕਰ ਰਹੇ ਸਨ।
ਜਬਰ ਜਨਾਹ ਮਾਮਲੇ 'ਚ ਬਰੀ
ਸੁੱਚਾ ਸਿੰਘ ਲੰਗਾਹ ਨੂੰ ਜ਼ਬਰ ਜਨਾਹ ਮਾਮਲੇ ਤੋਂ ਬਰੀ ਕਰ ਦਿੱਤਾ ਗਿਆ ਸੀ।