ਅੰਮ੍ਰਿਤਸਰ : ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਤੋਂ ਸੁਰੱਖਿਅਤ ਆਪਣੇ ਪਿੰਡ ਜਗਦੇਵ ਖ਼ੁਰਦ ਪਹੁੰਚੀ ਸੁਪਰੀਤ ਕੌਰ ਨੇ ਜਿੱਥੇ ਭਾਰਤ ਸਰਕਾਰ ਨਾਲ ਗਿਲਾ ਜ਼ਾਹਿਰ ਕੀਤਾ ਉੱਥੇ ਪੰਜਾਬ ਸਰਕਾਰ ਤੋਂ ਵੀ ਖਫਾ ਨਜ਼ਰ ਆਈ।
ਇਸ ਮੌਕੇ ਸਰਕਾਰ ਤੇ ਵਰ੍ਹਦਿਆਂ ਸੁਰਪ੍ਰੀਤ ਨੇ ਕਿਹਾ ਕਿ ਜੇਕਰ ਹੋਰਨਾਂ ਸੂਬਿਆਂ ਦੀਆਂ ਸਰਕਾਰਾਂ ਆਪਣੇ ਵਿਦਿਆਰਥੀਆਂ ਨੂੰ ਸਰਕਾਰੀ ਖਰਚੇ ਤੇ ਦਿੱਲੀ ਤੋਂ ਉਨ੍ਹਾਂ ਦੇ ਘਰਾਂ ਤੱਕ ਮੁਫ਼ਤ ਪਹੁੰਚਾ ਰਹੀਆਂ ਹਨ ਤਾਂ ਪੰਜਾਬ ਸਰਕਾਰ ਵੱਲੋਂ ਅਜਿਹਾ ਕਿਉਂ ਨਹੀਂ ਕੀਤਾ ਜਾ ਰਿਹਾ। ਸੁਪਰੀਤ ਕੌਰ ਨੇ ਦੱਸਿਆ ਕਿ ਉਹ ਕੱਲ੍ਹ ਹੋਰਨਾਂ ਵਿਦਿਆਰਥੀਆਂ ਵਾਂਗ ਦਿੱਲੀ ਤੋਂ ਆਪਣੇ ਖਰਚੇ ਤੇ ਰਾਜਾਸਾਂਸੀ ਹਵਾਈ ਅੱਡੇ ਤੇ ਪਹੁੰਚੀ ਸੀ।
ਇਸ ਮੌਕੇ ਸੁਰਪ੍ਰੀਤ ਕੌਰ ਦੀ ਮਾਤਾ ਨੇ ਭਾਰਤ ਸਰਕਾਰ ਤੋਂ ਅਪੀਲ ਕੀਤੀ ਕਿ ਓਹਨਾ ਦੀ ਬੱਚੀ ਦੇ ਭਵਿੱਖ ਨੂੰ ਵੇਖਦੇ ਹੋਏ ਡਾਕਟਰੀ ਦੀ ਪੜਾਈ ਸੰਬੰਧੀ ਕੋਈ ਫੈਂਸਲਾ ਲਿਆ ਜਾਏ।
ਗੱਲਬਾਤ ਕਰਦਿਆਂ ਵਿਦਿਆਰਥਣ ਨੇ ਦੱਸਿਆ ਕਿ ਉਹ ਉੱਥੇ ਖਾਰਕੀਵ ਵਿੱਚ ਰਹਿੰਦੀ ਸੀ। ਖਾਰਕੀਵ ਵਿੱਚ ਉਹ ਬਹੁਤ ਖ਼ਤਰੇ 'ਚ ਸਨ। ਉਨ੍ਹਾਂ ਦਾ ਘਰ ਤੋਂ ਬਾਹਰ ਨਿਕਲਣਾ ਬਹੁਤ ਮੁਸ਼ਕਿਲ ਸੀ। ਉਹ ਡਰ ਦੇ ਛਾਏ 'ਚ ਜਿਓ ਰਹੇ ਸਨ।
ਉਨ੍ਹਾਂ ਕਿਹਾ ਕਿ ਸਾਡੇ ਘਰ ਤੇ ਵੀ ਕੁਝ ਵਿਅਕਤੀਆਂ ਵੱਲੋ ਹਥਿਆਰਾਂ ਸਮੇਤ ਹਮਲਾ ਕੀਤਾ ਗਿਆ ਪਰ ਅਸੀਂ ਬਾਹਰ ਨਹੀਂ ਨਿਕਲੇ। ਉਨ੍ਹਾਂ ਦੱਸਿਆ ਕਿ ਹਮਲਾਵਰਾਂ ਦੀ ਡਰੈਸ ਯੂਕਰੇਨਿਅਨ ਪੁਲਿਸ ਦੀ ਸੀ। ਪਰ ਇਹ ਨਹੀਂ ਜਾ ਸਕਦਾ ਕਿ ਉਹ ਕੌਣ ਸਨ।
ਇਹ ਵੀ ਪੜ੍ਹੋ:- ਰੂਸ ਅਤੇ ਯੂਕਰੇਨ ਸੰਕਟ: 'ਟਾਈਟੈਨਿਕ' ਫੇਮ ਲਿਓਨਾਰਡੋ ਡੀਕੈਪਰੀਓ ਨੇ ਯੂਕਰੇਨ ਨੂੰ ਦਿੱਤੇ 1 ਕਰੋੜ ਡਾਲਰ