ETV Bharat / city

ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ 'ਚ SIT ਦੀ ਛਾਪੇਮਾਰੀ - ਕਰੋੜਾਂ ਰੁਪਏ ਦੇ ਘੁਟਾਲਾ ਕਰਨ ਦੇ ਇਲਜ਼ਾਮ

ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ਉਤੇ ਐਸਆਈਟੀ ਦੀ ਟੀਮ (SIT team) ਨੇ ਰੇਡ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਿਕ ਅਮਨਦੀਪ ਹਸਪਤਾਲ (Amandeep Hospital) ਨੇ ਸੈਨਿਕਾਂ ਦੇ ਇਲਾਜ ਦੇ ਨਾਂਅ (Soldiers' treatment names) ਉਤੇ ਕੋਈ ਕਰੋੜਾਂ ਰੁਪਏ ਦਾ ਘੁਟਾਲਾ ਕੀਤਾ ਹੈ।

ਹਸਪਤਾਲ 'ਚ SIT ਦੀ ਛਾਪੇਮਾਰੀ
ਹਸਪਤਾਲ 'ਚ SIT ਦੀ ਛਾਪੇਮਾਰੀ
author img

By

Published : Dec 24, 2021, 7:47 AM IST

ਅੰਮ੍ਰਿਤਸਰ: ਅਮਨਦੀਪ ਹਸਪਤਾਲ ਉਤੇ ਸਵੇਰੇ ਤੜਕਸਾਰ ਐੱਸਆਈਟੀ ਦੀ ਰੇਡ (SIT's raid) ਪਈ।ਇਸ ਦੌਰਾਨ ਹਸਪਤਾਲ ਦੇ ਐਮਡੀ ਡਾ. ਅਵਤਾਰ ਸਿੰਘ ਅਤੇ ਉਸਦੇ ਲੜਕੇ ਨੂੰ ਨਾਲ ਹੀ ਲੈ ਗਏ। ਮਿਲੀ ਜਾਣਕਾਰੀ ਅਨੁਸਾਰ ਆਰਮੀ ਦੇ ਮਰੀਜ਼ਾਂ ਨਾਲ ਸੰਬੰਧਿਤ ਕੋਈ ਮਾਮਲਾ ਦੱਸਿਆ ਜਾ ਰਿਹਾ ਹੈ ਅਤੇ ਇਹ ਵੀ ਪਤਾ ਲੱਗਿਾ ਹੈ ਕਿ ਪੈਸਿਆਂ ਦੇ ਘੁਟਾਲੇ ਨੂੰ ਲੈ ਕੇ ਵੀ ਹਸਪਤਾਲ ਦਾ ਨਾਂਅ ਸਾਹਮਣੇ ਆਇਆ ਸੀ।

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਐਸਆਈਟੀ ਦੀ ਟੀਮ ਚੰਡੀਗੜ੍ਹ (SIT Team Chandigarh)ਤੋਂ ਆਈ ਸੀ। ਤੁਹਾਨੂੰ ਦੱਸ ਦੇਈਏ ਕਿ ਅਮਨਦੀਪ ਉਤੇ ਪਠਾਨਕੋਟ ਵਿਚ ਇਕ ਐਫਆਈਆਰ ਵੀ ਦਰਜ ਕੀਤੀ ਗਈ।

ਈਡੀ ਵੱਲੋਂ ਅਮਨਦੀਪ ਹਸਪਤਾਲ ਦੇ ਮਾਲਕ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਲੰਬੀ ਪੁੱਛਗਿੱਛ ਤੋਂ ਬਾਅਦ ਪੁਲਿਸ ਵੱਲੋਂ ਉਨ੍ਹਾਂ ਦੇ ਹਸਪਤਾਲ ਦੇ ਮਾਲਕ ਅਵਤਾਰ ਸਿੰਘ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਆਪਣੀ ਹਿਰਾਸਤ ਵਿਚ ਲੈ ਲਿਆ ਅਤੇ ਅੱਗੇ ਦੀ ਪੁੱਛਗਿੱਛ ਜਾਰੀ ਕੀਤੀ। ਇਸ ਦੌਰਾਨ ਪੁਲਿਸ ਨੇ ਪੱਤਰਕਾਰਾਂ ਨਾਲ ਦੂਰੀ ਬਣਾਈ ਰੱਖੀ ਅਤੇ ਪੱਤਰਕਾਰਾਂ ਨੂੰ ਕੋਈ ਵੀ ਗੱਲ ਦਾ ਜਵਾਬ ਨਹੀਂ ਦਿੱਤਾ।

ਹਸਪਤਾਲ 'ਚ SIT ਦੀ ਛਾਪੇਮਾਰੀ

ਜ਼ਿਕਰਯੋਗ ਹੈ ਕਿ ਅਮਨਦੀਪ ਹਸਪਤਾਲ ਪਠਾਨਕੋਟ ਵਿਖੇ ਡਾਕਟਰ ਤੇ ਆਰਮੀ ਅਫ਼ਸਰਾਂ ਦੀਆਂ ਫਰਜ਼ੀ ਮੋਹਰਾਂ ਲਗਾਉਂਦੇ 267 ਕੇਸਾਂ ਦੇ ਕਰੀਬ ਤਕਰੀਬਨ 3 ਕਰੋੜ 36 ਲੱਖ ਰੁਪਏ ਦੇ ਘੁਟਾਲੇ ਨੂੰ ਲੈ ਕੇ ਇਹ ਛਾਪੇਮਾਰੀ ਕੀਤੀ ਗਈ। ਜਾਣਕਾਰੀ ਅਨੁਸਾਰ ਫਰਵਰੀ 2021 ਵਿਚ ਰਕਸ਼ਾ ਮੰਤਰਾਲੇ ਵੱਲੋਂ 170 ਕਿਸਮਾਂ ਲਈ ECHC ਫਰਜ਼ੀ ਫੈਂਟਮ ਵਾਲੀ ਹਸਤਾਖਰ ਨੂੰ ਲੈ ਕੇ ਮਰੀਜ਼ਾਂ ਦੀ ਭਰਤੀ ਦਾ ਕੰਮ ਚੱਲ ਰਿਹਾ ਹੈ। ਜਿਸਦੇ ਚੱਲਦੇ ਸਾਲਾਂ ਦੇ ਅਧਿਕਾਰੀਆਂ ਵੱਲੋਂ ਇਸ ਦੀ ਸ਼ਿਕਾਇਤ ਕੀਤੀ ਗਈ ਸੀ ਜਿਸ ਦੇ ਚੱਲਦੇ ਪੁਲਸ ਵਲੋਂ ਇਸ ਤੇ ਮਾਮਲਾ ਵੀ ਦਰਜ ਕੀਤਾ ਗਿਆ ਸੀ। ਜਿਸ ਨੂੰ ਲੈ ਕੇ ਪੁਲਿਸ ਤੇ ਈਡੀ ਵੱਲੋਂ ਰੇਡ ਕੀਤੀ ਗਈ ਤੇ ਅਮਨਦੀਪ ਹਸਪਤਾਲ ਦਾ ਰਿਕਾਰਡ ਵੀ ਖੰਗਾਲਿਆ ਜਾ ਰਿਹਾ ਹੈ ਅਤੇ ਕੁਝ ਰਿਕਾਰਡ ਪੁਲਿਸ ਵੱਲੋਂ ਕਬਜ਼ੇ ਵਿੱਚ ਵੀ ਲੇੈ ਲਿਆ ਹੈ।

ਇਹ ਵੀ ਪੜੋ: ਲੁਧਿਆਣਾ ਕੋਰਟ ਧਮਾਕੇ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਹੋਈ ਪੂਰੀ ਤਰ੍ਹਾਂ ਅਲਰਟ

ETV Bharat Logo

Copyright © 2024 Ushodaya Enterprises Pvt. Ltd., All Rights Reserved.