ETV Bharat / city

SGPC ਕੋਲ ਪਹੁੰਚਿਆ ਸਿੱਖ ਵਿਅਕਤੀ, ਕਿਹਾ ਪਾਦਰੀ ਦੇ ਕਬਜ਼ੇ ਵਿੱਚੋਂ ਛੁਡਵਾਇਆ ਜਾਵੇ ਮੇਰਾ ਪਰਿਵਾਰ - amritsar update news

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਇੱਕ ਸਿੱਖ ਵਿਅਕਤੀ ਪਹੁੰਚਿਆ ਜਿਸ ਨੇ ਆਪਣੀ ਪਤਨੀ ਅਤੇ ਬੱਚੇ ਨੂੰ ਪਾਦਰੀ ਕੋਲੋਂ ਛੁਡਾਉਣ ਦੀ ਗੁਹਾਰ ਲਗਾਈ ਹੈ।

Sikh man request SGPC
ਪਰਿਵਾਰ ਨੂੰ ਬਚਾਉਣ ਲਈ SGPC ਕੋਲ ਪਹੁੰਚਿਆ ਸਿੱਖ ਵਿਅਕਤੀ
author img

By

Published : Sep 2, 2022, 10:18 AM IST

Updated : Sep 2, 2022, 12:15 PM IST

ਅੰਮ੍ਰਿਤਸਰ: ਜ਼ਿਲ੍ਹੇ ਵਿੱਚ ਇੱਕ ਸਿੱਖ ਵਿਅਕਤੀ ਨੇ ਐੱਸਜੀਪੀਸੀ ਦੀ ਪ੍ਰਬੰਧਕੀ ਕਮੇਟੀ ਕੋਲ਼ ਪਹੁੰਚ ਕੇ ਧਰਮ ਪਰਿਵਰਤਨ ਸਬੰਧੀ ਸ਼ਿਕਾਇਤ ਦਰਜ ਕਰਵਾਈ ਗਈ। ਅੰਮ੍ਰਿਤਸਰ ਦੇ ਬਾਜ਼ਾਰ ਅਲਵਾਈਆਂ ਦੇ ਵਸਨੀਕ ਕੁਲਦੀਪ ਸਿੰਘ ਨੇ ਐੱਸਜੀਪੀਸੀ ਦੀ ਪ੍ਰਬੰਧਕੀ ਕਮੇਟੀ ਕੋਲ਼ ਲਿਖਤੀ ਸ਼ਿਕਾਇਤ ਦਰਜ ਕਰਵਾਉਂਦਿਆਂ ਕਿਹਾ ਕਿ ਉਸ ਦੀ ਪਤਨੀ ਅਤੇ ਬੱਚੇ ਨੂੰ ਗੁੰਮਰਾਹ ਕਰਕੇ ਇੱਕ ਪਾਦਰੀ ਵੱਲੋਂ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ।

ਕੁਲਦੀਪ ਸਿੰਘ ਨੇ ਅੱਗੇ ਦੱਸਿਆ ਕਿ ਉਸ ਦੇ ਘਰ ਵਿੱਚ ਘਰੇਲੂ ਕਲੇਸ਼ ਚੱਲ ਰਿਹਾ ਸੀ ਅਤੇ ਇਸ ਦੌਰਾਨ ਉਸ ਦੀ ਪਤਨੀ ਇੱਕ ਪਾਦਰੀ ਦੀਆਂ ਝੂਠੀਆਂ ਗੱਲਾਂ ਵਿੱਚ ਆ ਗਈ। ਕੁਲਦੀਪ ਮੁਤਾਬਿਕ ਉਸ ਦੀ ਪਤਨੀ ਨੇ ਕਈ ਵਾਰ ਉਸ ਨੂੰ ਇਸਾਈ ਧਰਮ ਕਬੂਲਣ ਲਈ ਕਿਹਾ ਅਤੇ ਪਾਦਰੀ ਨੇ ਵੀ ਕਈ ਵਾਰੀ ਉਸ ਦੀ ਪਤਨੀ ਉੱਤੇ ਇਸਾਈ ਧਰਮ ਕਬੂਲਣ ਲਈ ਦਬਾਅ ਬਣਾਇਆ। ਕੁਲਦੀਪ ਨੇ ਅੱਗੇ ਦੱਸਿਆ ਕਿ ਪਾਦਰੀ ਦੇ ਝਾਂਸੇ ਵਿੱਚ ਫਸ ਕੇ ਉਸ ਦੀ ਪਤਨੀ ਗੁੰਮਰਾਹ ਹੋ ਗਈ ਅਤੇ ਘਰ ਵਿੱਚੋਂ ਪੈਸੇ ਤੇ ਗਹਿਣੇ ਲੈਕੇ ਨਿਕਲ਼ ਗਈ।

ਸ਼ਿਕਾਇਤਕਰਤਾ ਕੁਲਦੀਪ ਨੇ ਕਿਹਾ ਕਿ ਉਸ ਦੀ ਪਤਨੀ ਨੂੰ ਗੁੰਮਰਾਹ ਕਰਨ ਵਾਲ਼ਾ ਪਾਦਰੀ ਕਿਸੇ ਵੀ ਚਰਚ ਦਾ ਪਾਦਰੀ ਨਹੀਂ ਹੈ ਅਤੇ ਉਸ ਨੇ ਆਪਣੇ ਘਰ ਵਿੱਚ ਹੀ ਧਰਮ ਪਰਿਵਰਤਨ ਦਾ ਕੰਮ ਚਲਾਇਆ ਹੋਇਆ ਹੈ। ਕੁਲਦੀਪ ਮੁਤਾਬਿਕ ਉਹ ਕਈ ਵਾਰ ਪਾਦਰੀ ਕੋਲ਼ ਆਪਣੀ ਪਤਨੀ ਅਤੇ ਬੱਚੇ ਨੂੰ ਲੈਣ ਗਿਆ ਪਰ ਪਾਦਰੀ ਉਸ ਦੇ ਪਰਿਵਾਰ ਨੂੰ ਨਹੀਂ ਛੱਡ ਰਿਹਾ।

ਕੁਲਦੀਪ ਦਾ ਕਹਿਣਾ ਹੈ ਕਿ ਪਾਦਰੀ ਉਸ ਉੱਤੇ ਵੀ ਇਸਾਈ ਧਰਮ ਕਬੂਲਣ ਲਈ ਦਬਾਅ ਬਣਾ ਰਿਹਾ ਹੈ ਅਤੇ ਪਾਦਰੀ ਉਸ ਦੀ ਪਤਨੀ ਅਤੇ ਬੱਚੇ ਨੂੰ ਉਦੋਂ ਹੀ ਛੱਡੇਗਾ ਜਦੋਂ ਉਹ ਇਸਾਈ ਧਰਮ ਕਬੂਲ ਲਵੇਗਾ। ਸ਼ਿਕਾਇਤਕਰਤਾ ਨੇ ਅੱਗੇ ਕਿਹਾ ਕਿ ਪਾਦਰੀ ਉਸ ਨੂੰ ਪਵਿੱਤਰ ਪਾਣੀ ਵਿੱਚ ਇਸਨਾਨ ਕਰਕੇ ਇਸਾਈ ਧਰਮ ਕਬੂਲਣ ਲਈ ਦਬਾਅ ਬਣਾ ਰਿਹਾ ਹੈ ਅਤੇ ਇਸੇ ਕਾਰਨ ਉਹ ਆਪਣੀ ਸ਼ਿਕਾਇਤ ਲੈਕੇ ਐੱਸਜੀਪਸੀ ਦੀ ਪ੍ਰਬੰਧਕੀ ਕਮੇਟੀ ਕੋਲ਼ ਪਹੁੰਚਿਆ ਹੈ।

ਇਹ ਵੀ ਪੜੋ: ਬੀਐਸਐਫ ਨੇ ਸਰਹੱਦੀ ਨੇੜਿਓ ਸ਼ੱਕੀ ਨੌਜਵਾਨ ਕੀਤਾ ਕਾਬੂ, ਪਾਕਿਸਤਾਨ ਨਾਲ ਲਿੰਕ

Last Updated : Sep 2, 2022, 12:15 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.