ETV Bharat / city

SGPC ਦੇ ਪ੍ਰਧਾਨ ਧਾਮੀ ਦੀ ਅਗਵਾਈ ਹੇਠ ਵਫਦ ਪਾਕਿਸਤਾਨ ਲਈ ਰਵਾਨਾ - Shiromani Committee five members delegation

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਪੰਜ ਮੈਂਬਰਾਂ ਦੇ ਨਾਲ ਪਾਕਿਸਤਾਨ ਲਈ ਰਵਾਨਾ ਹੋ ਗਏ ਹਨ। ਉੱਥੇ ਉਨ੍ਹਾਂ ਵੱਲੋਂ ਸਾਕਾ ਪੰਜਾ ਸਾਹਿਬ ਵਿਖੇ ਕਰਵਾਏ ਜਾ ਰਹੇ ਵਿਸ਼ੇਸ਼ ਸਮਾਗਮਾਂ ਦੀ ਰੂਪ ਰੇਖਾ ਲਈ ਜਾਵੇਗੀ।

delegation of the Shiromani Committee
SGPC ਦੇ ਪ੍ਰਧਾਨ ਧਾਮੀ ਵਫਦ ਨਾਲ ਪਾਕਿਸਤਾਨ ਲਈ ਰਵਾਨਾ
author img

By

Published : Oct 5, 2022, 2:09 PM IST

ਅੰਮ੍ਰਿਤਸਰ: ਸਾਕਾ ਪੰਜਾ ਸਾਹਿਬ ਦੇ ਸ਼ਤਾਬਦੀ ਸਮਾਰੋਹ ਦੀ ਰੂਪ ਰੇਖਾ ਦਾ ਜਾਇਜ਼ਾ ਲੈਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਪੰਜ ਮੈਬਰਾਂ ਦੇ ਵਫਦ ਨਾਲ ਪਾਕਿਸਤਾਨ ਲਈ ਰਵਾਨਾ ਹੋ ਗੋਏ ਹਨ।

ਮਿਲੀ ਜਾਣਕਾਰੀ ਮੁਤਾਬਿਕ 30 ਅਕਤੂਬਰ ਨੂੰ ਸਾਕਾ ਪੰਜਾ ਸਾਹਿਬ ਵਿਖੇ ਕਰਵਾਏ ਜਾ ਰਹੇ ਵਿਸ਼ੇਸ਼ ਸਮਾਗਮਾਂ ਦੀ ਰੂਪ ਰੇਖਾ ਅਤੇ ਤਿਆਰੀ ਬਾਰੇ ਗੱਲਬਾਤ ਦਾ ਜਾਇਜ਼ਾ ਲੈਣ ਦੇ ਲਈ ਗਏ ਹਨ। ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਚ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਦੀਆ ਤਾਰੀਖਾਂ ਵਿਚ ਨਿਸ਼ਚਿਤ ਕਰਨ ਦੀ ਗੱਲ ਕੀਤੀ ਗਈ ਹੈ।

SGPC ਦੇ ਪ੍ਰਧਾਨ ਧਾਮੀ ਵਫਦ ਨਾਲ ਪਾਕਿਸਤਾਨ ਲਈ ਰਵਾਨਾ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸਾਕਾ ਨਨਕਾਣਾ ਸਾਹਿਬ ਵਿਖੇ ਕਰਵਾਏ ਜਾ ਰਹੇ ਸ਼ਤਾਬਦੀ ਸਮਾਰੋਹ ਸਬੰਧੀ ਉਕਾਫ ਬੋਰਡ ਨਾਲ ਇਕ ਵਿਸ਼ੇਸ਼ ਮੀਟਿੰਗ ਸਬੰਧੀ ਪੰਜ ਮੈਂਬਰੀ ਵਫਦ ਨਾਲ ਉਹ ਪਾਕਿਸਤਾਨ ਜਾ ਰਹੇ ਹਨ ਜਿੱਥੇ ਸਾਕਾ ਪੰਜਾ ਸਾਹਿਬ ਅਤੇ ਨਨਕਾਣਾ ਸਾਹਿਬ ਦੇ ਵਿਸ਼ੇਸ਼ ਸਮਾਗਮਾਂ ਸਬੰਧੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ 30 ਅਕਤੂਬਰ ਦੇ ਸਮਾਗਮਾਂ ਸਬੰਧੀ 200 ਦੇ ਕਰੀਬ ਜੱਥੇ ਦੀ ਆਗਿਆ ਮਿਲੀ ਹੈ। ਅਸੀ ਮਿਥੀ ਤਾਰੀਕ ਨੂੰ ਉਥੇ ਇਹਨਾਂ ਦਿਹਾੜੀਆਂ ਨੂੰ ਸਮਾਗਮਾਂ ਵਿਚ ਭਾਗ ਲਵਾਂਗੇ ਅਤੇ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਦੋ ਦਿਨ ਹਟ ਕੇ ਸਮਾਗਮ ਕਰਵਾਏ ਜਾਣਗੇ।

ਇਹ ਵੀ ਪੜੋ: ਘਰ 'ਚ ਪਏ ਪੁਰਾਣੇ ਸਾਮਾਨ ਨੂੰ ਦਿੱਤਾ ਨਵਾਂ ਰੰਗ ਰੂਪ, ਮਹਿਲਾ ਦੀ ਇਹ ਕਲਾਕਾਰੀ ਵੇਖ ਹਰ ਕੋਈ ਹੈਰਾਨ

ETV Bharat Logo

Copyright © 2025 Ushodaya Enterprises Pvt. Ltd., All Rights Reserved.