ਅੰਮ੍ਰਿਤਸਰ: ਦਿੱਲੀ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ 13ਵਾਂ ਜਥਾ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਿੱਚ ਦਿੱਲੀ ਸਿੰਘੂ ਬਾਰਡਰ ਲਈ ਅੰਮ੍ਰਿਤਸਰ ਤੋਂ ਰਵਾਨਾ ਹੋਇਆ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨਾਂ ਦੇ ਹਰਿਆਣੇ ਤੋਂ ਗੁਜ਼ਰਨ ਨਾਲ ਕੋਰੋਨਾ ਫੈਲਦਾ ਹੈ ਤੇ ਭਾਜਪਾ ਦੇ ਕਈ ਆਗੂ ਬੰਗਾਲ ਦੇ ਚੋਣ ਲਈ ਉੱਥੇ ਹੋ ਕੇ ਆਏ ਹਨ ਉੱਥੇ ਕੋਰੋਨਾ ਕਿਉਂ ਨਹੀਂ ਫੈਲਿਆ। ਉਨ੍ਹਾਂ ਨੇ ਕਿਹਾ ਕਿ ਯੂਪੀ ਵਿੱਚ ਵੀ ਭਾਜਪਾ ਵੱਲੋਂ ਚੋਣ ਕਰਵਾਏ ਗਏ ਹਨ। ਉੱਥੇ ਵੀ ਕੋਰੋਨਾ ਕਿਉਂ ਨਹੀਂ ਫੈਲਿਆ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸਰਕਾਰ ਕੋਰੋਨਾ ਨੂੰ ਖਤਮ ਕਰਨ ਲਈ ਪੂਰਾ ਤਰ੍ਹਾਂ ਫੇਲ੍ਹ ਹੋ ਗਈ ਹੈ ਤੇ ਸਾਰੇ ਇਲਜ਼ਾਮ ਕਿਸਾਨਾਂ ’ਤੇ ਲੱਗਾ ਰਹੇ ਹਨ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਕੋਈ ਸ਼ੌਕ ਨਹੀਂ ਹੈ ਕਿ ਉਹ ਆਪਣੇ ਘਰਾਂ ਨੂੰ ਛੱਡ ਕੇ ਇਸ ਤਰ੍ਹਾਂ ਸੜਕਾਂ ’ਤੇ ਬੈਠਣ। ਸਰਕਾਰ ਕਾਨੂੰਨਾਂ ਨੂੰ ਰੱਦ ਕਰ ਦੇਵੇਂ ਉਹ ਉਸੇ ਸਮੇਂ ਘਰ ਵਾਪਸ ਆ ਜਾਣਗੇ।
ਕਾਬਿਲੇਗੌਰ ਹੈ ਕਿ ਹਰਿਆਣਾ ਸੀਐੱਮ ਨੇ ਕਿਹਾ ਕਿ ਸੀ ਕਿ ਪੰਜਾਬ ਤੋਂ ਜੋ ਕਿਸਾਨ ਦਿੱਲੀ ਸੰਘਰਸ਼ ਲਈ ਜਾ ਰਹੇ ਹਨ ਉਹ ਹਰਿਆਣਾ ਨੂੰ ਹੋ ਕੇ ਜਾਂਦੇ ਹਨ ਉਸੇ ਕਾਰਨ ਹਰਿਆਣਾ ’ਚ ਕੋਰੋਨਾ ਫੈਲ ਰਿਹਾ ਹੈ।
ਇਹ ਵੀ ਪੜੋ: ਪੰਜਾਬ ਲਈ ਰਾਹਤ: ਪਹਿਲੀ ਆਕਸੀਜਨ ਐਕਸਪ੍ਰੈਸ ਬੋਕਾਰੋ ਤੋਂ ਰਵਾਨਾ