ਅੰਮ੍ਰਿਤਸਰ: ਤਿਉਹਾਰਾਂ ਦੇ ਮੱਦੇਨਜ਼ਰ ਸਰਹੱਦ ਪਾਰ (Across the border) ਤੋਂ ਹੋਣ ਵਾਲੀਆਂ ਗਤੀਵਿਧੀਆਂ ਨੂੰ ਠੱਲ੍ਹ ਪਾਉਣ ਅਤੇ ਸਰਹੱਦ ਤੇ ਡਰੋਨ ਗਤੀਵਿਧੀ (Drone activity) ਨੂੰ ਰੋਕਣ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਆਈ.ਜੀ ਬਾਰਡਰ ਰੇਂਜ ਮੋਹਨੀਸ਼ ਚਾਵਲਾ (IG Mohnish Chawla) ਅਤੇ ਐਸ.ਐਸ.ਪੀ ਰਾਕੇਸ਼ ਕੌਸ਼ਲ ਵੱਲੋਂ ਸਰਹੱਦੀ ਚੌਕੀਆਂ ਦਾ ਜਾਇਜ਼ਾ ਲਿਆ ਗਿਆ।
ਇਹ ਵੀ ਪੜੋ: ਕਿਸਾਨਾਂ ਤੇ ਪ੍ਰਸ਼ਾਸਨ ਦੀ ਨਹੀਂ ਬਣੀ ਗੱਲ, ਕਦੋਂ ਨਿੱਕਲੇਗਾ ਮਸਲੇ ਦਾ ਹੱਲ!
ਆਈ.ਜੀ ਮੋਹਨੀਸ਼ ਚਾਵਲਾ (IG Mohnish Chawla), ਐੱਸ.ਐੱਸ.ਪੀ ਰਾਕੇਸ਼ ਕੌਸ਼ਲ, ਡੀ.ਐਸ.ਪੀ ਅਜਨਾਲਾ ਵਿਪਨ ਕੁਮਾਰ (DSP Ajnala Vipan Kumar), ਕੁਲਵੰਤ ਕੁਮਾਰ ਕਮਾਂਡੈਂਟ ਬੀ.ਐਸ.ਐਫ 10 ਬਟਾਲੀਅਨ (BSF 10 Battalion), ਕੇ.ਐਸ ਰਾਣਾ ਸਹਾਇਕ ਕਮਾਂਡੈਂਟ 10 ਬਟਾਲੀਅਨ, ਰਾਮ ਇੰਦਰ ਮੱਲ ਡਿਪਟੀ ਕਮਾਂਡੈਂਟ 73 ਬਟਾਲੀਅਨ ਅਤੇ ਥਾਣਾ ਰਮਦਾਸ ਦੇ ਐਸ.ਐਚ.ਓ ਕਰਮਪਾਲ ਸਿੰਘ ਰੰਧਾਵਾ ਵੱਲੋਂ ਥਾਣਾ ਰਮਦਾਸ ਅਤੇ ਥਾਣਾ ਅਜਨਾਲਾ ਅਧੀਨ ਆਉਂਦੇ ਖੇਤਰ 'ਚ ਪੈਂਦੀਆਂ ਬੀ.ਐਸ.ਐਫ ਦੀਆਂ ਚੌਕੀਆਂ ਧਰਮ ਪ੍ਰਕਾਸ਼, ਸਿੰਘੂਕੇ, ਪੰਜਗਰਾਈਆਂ, ਸ਼ਾਹਪੁਰ ਅਤੇ ਹੋਰਨਾਂ ਸੰਵੇਦਨਸ਼ੀਲ ਪੁਆਇੰਟਾਂ ਨੂੰ ਚੈੱਕ ਕੀਤਾ ਗਿਆ।
ਇਸ ਮੌਕੇ ਆਈ.ਜੀ ਮੋਹਨੀਸ਼ ਚਾਵਲਾ (IG Mohnish Chawla) ਅਤੇ ਐਸ.ਐਸ.ਪੀ ਰਾਕੇਸ਼ ਕੌਸ਼ਲ ਵੱਲੋਂ ਉਕਤ ਪੁਆਇੰਟਾਂ ਤੇ ਡਿਊਟੀ ਕਰਦੇ ਕਰਮਚਾਰੀਆਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਅਤੇ ਉਨ੍ਹਾਂ ਦੀਆਂ ਸੁੱਖ ਸਹੂਲਤਾਂ ਦਾ ਨਿਰੀਖਣ ਵੀ ਕੀਤਾ ਗਿਆ। ਅੰਤ ਵਿੱਚ ਸਾਰੇ ਅਧਿਕਾਰੀਆਂ ਵੱਲੋਂ ਮੀਟਿੰਗ ਕਰਕੇ ਆ ਰਹੇ ਤਿਉਹਾਰਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕੌਮਾਂਤਰੀ ਸਰਹੱਦ ਤੋਂ ਪਾਰੋਂ ਹੋਣ ਵਾਲੀ ਹਿੱਲਜੁਲ ਅਤੇ ਵਿਸ਼ੇਸ਼ ਤੌਰ ਤੇ ਸਰਹੱਦ ਪਾਰ ਤੋਂ ਡ੍ਰੋਨ ਐਕਟੀਵਿਟੀ (Drone activity) ਅਤੇ ਧੁੰਦ ਦੌਰਾਨ ਪੈਟ੍ਰੋਲਿੰਗ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰਾ ਵੀ ਕੀਤਾ ਗਿਆ।
ਇਹ ਵੀ ਪੜੋ: ਸਿੰਘੂ ਬਾਰਡਰ 'ਤੇ ਹਾਦਸਾਗ੍ਰਸਤ ਹੋਈਆਂ ਕਿਸਾਨ ਬੀਬੀਆਂ ਦਾ ਹੋਇਆ ਅੰਤਿਮ ਸਸਕਾਰ
ਇਸ ਮੌਕੇ ਗੱਲਬਾਤ ਕਰਦਿਆਂ ਆਈ.ਜੀ ਮੋਹਨੀਸ਼ ਚਾਵਲਾ (IG Mohnish Chawla) ਅਤੇ ਐਸ.ਐਸ.ਪੀ ਰਾਕੇਸ਼ ਕੌਸ਼ਲ ਨੇ ਦੱਸਿਆ ਕਿ ਪੰਜਾਬ ਪੁਲਿਸ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਤਿਉਹਾਰਾਂ ਦੇ ਮੌਕੇ ਕਿੱਸੇ ਵੀ ਲਾਵਾਰਿਸ ਵਸਤੂ ਨੂੰ ਨਾ ਛੇੜਿਆ ਜਾਏ ਅਤੇ ਲਾਵਾਰਿਸ ਜਾਂ ਕੋਈ ਸ਼ੱਕੀ ਵਸਤੂ ਮਿਲਦੇ ਹੀ ਉਹਨਾਂ ਨਾਲ ਸੰਪਰਕ ਕੀਤਾ ਜਾਏ।