ETV Bharat / city

ਭਲਕੇ ਤੋਂ ਦਿੱਲੀ ਏਅਰਪੋਰਟ ਜਾਣਗੀਆਂ ਸਰਕਾਰੀ ਬੱਸਾਂ, ਜਾਣੋ ਕੀ-ਕੀ ਹੋਵੇਗੀ ਸਹੂਲਤ, ਕਿੰਨਾ ਹੋਵੇਗਾ ਕਿਰਾਇਆ...

ਪੰਜਾਬ ਤੋਂ ਸਰਕਾਰੀ ਬੱਸਾਂ ਦਿੱਲੀ ਏਅਰਪੋਰਟ ਲਈ ਜਾਣ ਲਈ ਪੂਰੀ ਤਰ੍ਹਾਂ ਤਿਆਰ ਹਨ, ਜਿਹਨਾਂ ਨੂੰ ਭਲਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹਰੀ ਝੰਡੀ ਦੇ ਕੇ ਜਲੰਧਰ ਤੋਂ ਦਿੱਲੀ ਲਈ ਰਵਾਨਾ ਕਰਨਗੇ। ਜਾਣੋ ਇਹਨਾਂ ਬੱਸਾਂ ਵਿੱਚ ਕੀ ਮਿਲੇਗੀ ਸਹੂਲਤ ਤੇ ਕਿੰਨਾ ਹੋਵੇਗਾ ਕਿਰਾਇਆ...

ਭਲਕੇ ਤੋਂ ਦਿੱਲੀ ਏਅਰਪੋਰਟ ਜਾਣਗੀਆਂ ਸਰਕਾਰੀ ਬੱਸਾਂ

author img

By

Published : Jun 14, 2022, 8:19 AM IST

ਅੰਮ੍ਰਿਤਸਰ: ਪੰਜਾਬ ਸਰਕਾਰ ਵੱਲੋਂ ਪੰਜਾਬ ਤੋਂ ਦਿੱਲੀ ਏਅਰਪੋਰਟ ਲਈ ਖਾਸ ਤੌਰ ‘ਤੇ ਵਿਸ਼ੇਸ਼ ਵੋਲਵੋ ਬੱਸਾਂ ਤਿਆਰ ਕੀਤੀਆਂ ਗਈਆਂ ਹਨ ਇਹ ਬੱਸਾਂ 15 ਜੂਨ ਤੋਂ ਦਿੱਲੀ ਏਅਰਪੋਰਟ ਲਈ ਰਵਾਨਾ ਹੋਣਗੀਆਂ, ਜਿਸ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹਰੀ ਝੰਡੀ ਦੇ ਕੇ ਜਲੰਧਰ ਤੋਂ ਦਿੱਲੀ ਲਈ ਰਵਾਨਾ ਕਰਨਗੇ। ਇਸੇ ਦੇ ਨਾਲ 16 ਜੂਨ ਤੋਂ ਅੰਮ੍ਰਿਤਸਰ ਡਿਪੂ ਤੋਂ 2 ਬੱਸਾਂ ਦਿੱਲੀ ਏਅਰਪੋਰਟ ਲਈ ਰਵਾਨਾ ਹੋਣਗੀਆਂ। ਅੰਮ੍ਰਿਤਸਰ ਤੋਂ ਸਭ ਤੋਂ ਪਹਿਲੀ ਬੱਸ ਸਵੇਰੇ 09: 20 ‘ਤੇ ਚੱਲੇਗੀ ਤੇ ਦਿੱਲੀ ਏਅਰਪੋਰਟ ‘ਤੇ ਰਾਤ 08:10 ‘ਤੇ ਪੁੱਜੇਗੀ।

ਇਹ ਵੀ ਪੜੋ: ਮੰਦਿਰ ਦੇ ਪ੍ਰਧਾਨ ਤੇ ਪੁਜਾਰੀ ਨੂੰ ਮਿਲੀ ਧਮਕੀ ਭਰੀ ਚਿੱਠੀ, ਪੁਲਿਸ ਜਾਂਚ 'ਚ ਜੁੱਟੀ

ਬੱਸਾਂ ਵਿੱਚ ਵਿਸ਼ੇਸ਼ ਪ੍ਰਬੰਧ: ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤੌਰ ‘ਤੇ ਯਾਤਰੀਆਂ ਦੀ ਸਹੁਲਤ ਨੂੰ ਵੇਖਦੇ ਹੋਏ ਬੱਸਾਂ ਵਿੱਚ ਖਾਸ ਪ੍ਰਬੰਧ ਕੀਤਾ ਗਿਆ ਹੈ। ਸਭ ਤੋਂ ਪਹਿਲਾਂ ਗਰਮੀ ਤੋਂ ਰਾਹਤ ਦੇਣ ਲਈ ਇਹ ਬੱਸਾਂ ਫੁੱਲ ਏਅਰਕੰਡੀਸ਼ਨ ਹਨ ਤੇ ਦੂਸਰੀ ਗੱਲ ਇਹ ਕਿ ਬੱਸ ਦੇ ਵਿੱਚ ਪੀਣ ਲਈ ਮਿਨਰਲ ਵਾਟਰ ਵੀ ਰੱਖਿਆ ਗਿਆ ਹੈ ਤੇ ਕੋਰੋਨਾ ਨੂੰ ਵੇਖਦੇ ਹੋਏ ਬੱਸਾਂ ਨੂੰ ਸੈਨੀਟਾਈਜ਼ਰ ਵੀ ਕੀਤਾ ਜਾ ਰਿਹਾ ਹੈ।

ਇੰਨਾ ਦੇਣਾ ਪਵੇਗਾ ਕਿਰਾਇਆ: ਸਭ ਤੋਂ ਵੱਡੀ ਗੱਲ ਇਹ ਕਿ ਇਸ ਬੱਸਾਂ ਚੱਲਣ ਨਾਲ ਟਰਾਂਸਪੋਰਟ ਮਾਫੀਆ ਨੂੰ ਨੱਥ ਪਵੇਗੀ, ਜਿੱਥੇ ਟਰਾਂਸਪੋਰਟ ਮਾਫ਼ੀਆ ਆਪਣੀ ਮਨਮਰਜ਼ੀ ਦੇ ਰੇਟ ਲੈ ਕੇ ਯਾਤਰੀਆਂ ਨੂੰ ਠੱਗਦੇ ਸਨ, ਉੱਥੇ ਹੀ ਪੰਜਾਬ ਸਰਕਾਰ ਨੂੰ ਇਹ ਬੱਸਾਂ ਚਲਾ ਕੇ ਟਰਾਂਸਪੋਰਟ ਮਾਫੀਆ ਨੂੰ ਨੱਥ ਪਾਈ ਗਈ ਹੈ। ਪੰਜਾਬ ਰੋਡਵੇਜ਼ ਦੇ ਸੁਪਰਵਾਈਜ਼ਰ ਰਾਜੇਸ਼ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਨੇ ਇਸ ਬੱਸ ਦਾ ਕਿਰਾਇਆ ਵੀ ਬਹੁਤ ਘੱਟ ਰੇਟ ‘ਤੇ ਰੱਖਿਆ ਗਿਆ ਹੈ। ਅੰਮ੍ਰਿਤਸਰ ਤੋਂ ਦਿੱਲੀ ਲਈ 1390 ਰੁਪਏ ਦੇ ਕਰੀਬ ਬੱਸ ਦਾ ਕਿਰਾਇਆ ਰੱਖਿਆ ਗਿਆ ਹੈ ਕਿਸੇ ਵੀ ਨਿੱਜੀ ਕੰਪਨੀਆਂ ਵਾਲੇ 3 ਤੋਂ 4 ਹਜ਼ਾਰ ਰੁਪਿਆ ਯਾਤਰੀਆਂ ਤੋਂ ਕਿਰਾਇਆ ਵਸੂਲਦੇ ਹਨ।

ਦਿੱਲੀ ਏਅਰਪੋਰਟ ਜਾਣਗੀਆਂ ਸਰਕਾਰੀ ਬੱਸਾਂ

ਉਨ੍ਹਾਂ ਕਿਹਾ ਕਿ ਬੱਸ ਦੇ ਵਿਚ 42 ਦੇ ਕਰੀਬ ਸੀਟਾਂ ਹਨ ਜਿਸ ਵਿੱਚ ਯਾਤਰੀ ਆਰਾਮ ਨਾਲ ਸਫ਼ਰ ਕਰ ਸਕਦੇ ਹਨ। ਸਰਕਾਰ ਵੱਲੋਂ ਯਾਤਰੀਆਂ ਲਈ ਬੱਸ ਵਿੱਚ ਵਧੀਆ ਸਟਾਫ਼ ਮੁਹੱਈਆ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਬੱਸ ਵਿਚ ਯਾਤਰੀਆਂ ਲਈ ਖਾਸ ਧਿਆਨ ਰੱਖਦੇ ਹੋਏ ਜਿਥੇ ਯਾਤਰੀਆਂ ਦੇ ਮੋਬਾਇਲ ਬੰਦ ਹੋ ਜਾਂਦੇ ਸਨ ਤੇ ਗੱਲਬਾਤ ਕਰਨ ਵਿੱਚ ਦਿੱਕਤ ਆਉਂਦੀ ਸੀ ਉੱਥੇ ਹੀ ਬੱਸ ਵਿੱਚ ਮੋਬਾਇਲ ਚਾਰਜਰ ਵੀ ਲਗਾਏ ਗਏ ਹਨ ਕਿ ਯਾਤਰੀ ਆਪਣਾ ਮੋਬਾਇਲ ਵੀ ਚਾਰਜ ਕਰ ਸਕਦਾ ਹੈ।

ਉਨ੍ਹਾਂ ਕਿਹਾ ਕਿ ਯਾਤਰੀ ਸਫਰ ਵਿੱਚ ਬੋਰ ਨਾ ਹੋਣ ਉਸ ਲਈ ਉਨ੍ਹਾਂ ਦੇ ਮਨੋਰੰਜਨ ਲਈ ਐੱਲਈਡੀ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਲੰਧਰ ਤੋਂ 6 ਬੱਸਾਂ ਤੇ ਲੁਧਿਆਣੇ ਤੋਂ 6 ਬੱਸਾਂ ਚਲਾਈਆਂ ਗਈਆਂ ਹਨ ਤੇ ਅੰਮ੍ਰਿਤਸਰ ਤੋਂ 2 ਬੱਸਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਤੋਂ ਜਲੰਧਰ ਅਤੇ ਜਲੰਧਰ ਤੋਂ ਲੁਧਿਆਣਾ ਬੱਸ ਰੁਕੇਗੀ ਇਸ ਤੋਂ ਬਾਅਦ ਸਿੱਧਾ ਦਿੱਲੀ ਏਅਰਪੋਰਟ ‘ਤੇ ਜਾਵੇਗੀ। ਉਨ੍ਹਾਂ ਕਿਹਾ ਕਿ ਜਲੰਧਰ ਤੋਂ ਦਿੱਲੀ ਏਅਰਪੋਰਟ ਬੱਸ ਦਾ ਕਿਰਾਇਆ 1170 ਰੁਪਏ ਹੈ ਤੇ ਲੁਧਿਆਣੇ ਤੋਂ ਦਿੱਲੀ ਏਅਰਪੋਰਟ ਬੱਸ ਦਾ ਕਿਰਾਇਆ 1000 ਰੁਪਏ ਹੈ ਤਾਂ ਕਿ ਯਾਤਰੀਆਂ ਦਾ ਸਫ਼ਰ ਆਰਾਮ ਨਾ ਘਟ ਸਕੇ।

ਆਨਲਾਈਨ ਬੁਕਿੰਗ: ਯਾਤਰੀਆਂ ਨੂੰ ਕੋਈ ਕਿਸਮ ਦੀ ਦਿੱਕਤ ਨਾ ਆਵੇ ਇਸ ਲਈ ਯਾਤਰੀਆਂ ਦੀ ਸੁੱਖ ਸੁਵਿਧਾਵਾਂ ਲਈ ਸਰਕਾਰ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਤੁਸੀਂ ਇਸ ਦੀ ਆਨਲਾਈਨ ਬੁਕਿੰਗ ਵੀ ਕਰਵਾ ਸਕਦੇ ਹਨ। 6 ਮਹੀਨੇ ਪਹਿਲਾਂ ਇਸ ਦੀ ਆਨਲਾਈਨ ਬੁਕਿੰਗ ਸ਼ੁਰੂ ਹੋ ਜਾਂਦੀ ਹੈ। ਉੱਥੇ ਹੀ ਬੱਸ ਵਿੱਚ ਬੈਠੇ ਯਾਤਰੀਆਂ ਦਾ ਕਹਿਣਾ ਸੀ ਕਿ ਇਹ ਪੰਜਾਬ ਸਰਕਾਰ ਵੱਲੋਂ ਬਹੁਤ ਹੀ ਵਧੀਆ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ। ਅਸੀਂ ਜਿਹੜਾ ਕਿਰਾਇਆ 3-3 ਹਜ਼ਾਰ ਰੁਪਏ ਖਰਚ ਕੇ ਦਿੱਲੀ ਏਅਰਪੋਰਟ ਤੇ ਜਾਂਦੇ ਸੀ ਹੁਣ ਉਹਨਾਂ ਨੂੰ ਘੱਟ ਕਿਰਾਇਆ ਖਰਚਣਾ ਪਵੇਗਾ।

ਇਹ ਵੀ ਪੜੋ: ਟੈਂਡਰ ਘੁਟਾਲਾ ਮਾਮਲਾ: ਗ੍ਰਿਫਤਾਰੀ ਤੋਂ ਬਚਣ ਲਈ ਹਾਈਕੋਰਟ ਪਹੁੰਚੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ

ETV Bharat Logo

Copyright © 2024 Ushodaya Enterprises Pvt. Ltd., All Rights Reserved.