ਅੰਮ੍ਰਿਤਸਰ: ਪੰਜਾਬ ’ਚ ਆਏ ਦਿਨ ਵਾਪਰ ਰਹੀਆਂ ਲੁੱਟ ਦੀਆਂ ਵਾਰਦਾਤਾਂ ਇਹ ਸਾਬਿਤ ਕਰਦੀਆਂ ਹਨ ਕਿ ਪੰਜਾਬ ਵਿੱਚ ਜੰਗਲ ਰਾਜ ਹੋ ਚੁੱਕਾ ਹੈ ਤੇ ਆਏ ਦਿਨ ਗੋਲੀ ਚੱਲਣ ਦੇ ਮਾਮਲੇ ਸਾਹਮਣੇ ਆ ਰਹੀ ਹਨ। ਤਾਜਾ ਮਾਮਲਾ ਅੰਮ੍ਰਿਤਸਰ ਦਾ ਹੈ ਜਿੱਥੇ ਜਿਥੇ ਮਜੀਠਾ ਨੇੜੇ ਪੈਂਦੇ ਅੱਡਾ ਜੈਂਤੀਪੁਰ ਦੇ ਪੈਟਰੋਲ ਪੰਪ ਤੋਂ 4 ਨੌਜਵਾਨ ਪਿਸਤੌਲ ਦੀ ਨੋਕ ’ਤੇ ਲੁੱਟ ਕਰ ਫਰਾਰ ਹੋ ਗਏ। ਲੁੱਟ ਦੀ ਇਹ ਸਾਰੀ ਵਾਰਦਾਤ ਸੀਸੀਟੀਵੀ ’ਚ ਕੈਦ ਹੋ ਗਈ।
ਇਹ ਵੀ ਪੜੋ: ਸ਼੍ਰੋਮਣੀ ਅਕਾਲੀ ਦਲ ਦੀ ਯੂਥ ਮੰਗਦਾ ਜਵਾਬ ਰੈਲੀ ਨੂੰ ਲੈਕੇ ਤਿਆਰੀਆਂ
ਪੰਪ ਦੇ ਕਰਿੰਦੇ ਨੇ ਦੱਸਿਆ ਕਿ ਉਹ ਮੋਟਰਸਾਈਕਲ ’ਚ ਤੇਲ ਪਾ ਰਿਹਾ ਸੀ ਤਾਂ ਇੱਕ ਨੌਜਵਾਨ ਉਸ ਵੱਲ ਆਇਆ ਉਸ ਨੂੰ ਲੱਗਾ ਕਿ ਇਹ ਪਰਚੀ ਲੈਣ ਆਇਆ ਹੈ ਪਰ ਉਸ ਨੇ ਇੰਨੇ ਨੂੰ ਫਾਇਰ ਕਰ ਦਿੱਤਾ ਤੇ ਉਸ ਤੋਂ ਨਕਦੀ ਖੋਹ ਲਈ। ਉਥੇ ਹੀ ਪੰਪ ਦੇ ਮਾਲਿਕ ਨੇ ਕਿਹਾ ਕਿ ਉਹ ਕਿਤੇ ਗਏ ਹੋਏ ਸਨ ਤਾਂ ਪਿੱਛੋਂ ਉਹਨਾਂ ਨੂੰ ਇਹ ਵਾਰਦਾਤ ਹੋਣ ਦਾ ਫੋਨ ਗਿਆ ਹੈ। ਉਹਨਾਂ ਨੇ ਕਿਹਾ ਕਿ ਲੁਟੇਰੇ 25 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਗਏ ਹਨ।
ਉਥੇ ਹੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਅਸੀਂ ਸੀਸੀਟੀਵੀ ਦੇ ਅਧਾਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਜਿਹੜੀ ਕਾਰ ’ਚ ਮੁਲਜ਼ਮ ਆਏ ਸਨ ਉਹ ਚੰਡੀਗੜ੍ਹ ਨੰਬਰ ਸੀ ਜਿਸ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜੋ: ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਵਾਉਣ ਦੀ ਕੀਤੀ ਅਪੀਲ