ਅੰਮ੍ਰਿਤਸਰ: ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਕੋਪ ਦੇ ਚਲਦੇ ਪੰਜਾਬ ਸਰਕਾਰ ਵੱਲੋਂ ਨਵੀਂਆਂ ਹਿਦਾਇਤਾਂ ਜਾਰੀ ਕੀਤੀਆਂ ਸਨ। ਜਿਸ ਦੇ ਚੱਲਦੇ ਸਰਕਾਰ ਵੱਲੋਂ ਸਾਰੇ ਧਾਰਮਿਕ ਸਥਾਨਾਂ ਨੂੰ ਸ਼ਾਮ 6 ਵਜੇ ਤਕ ਖੋਲ੍ਹਣ ਦਾ ਫੈਸਲਾ ਲਿਆ ਗਿਆ ਸੀ। ਜਿਸ ਦੇ ਚੱਲਦਿਆਂ ਅਜਨਾਲਾ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਸਮਾਂ ਬਦਲਣ ਦੇ ਸੰਬੰਧ ਵਿੱਚ ਐਸਡੀਐਮ ਅਜਨਾਲਾ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ।
ਇਹ ਵੀ ਪੜੋ: ਕੋਰੋਨਾ ਕਾਲ ਦੌਰਾਨ ਬਠਿੰਡਾ ਦੇ ਸਰਕਾਰੀ ਹਸਪਤਾਲ ’ਚ 3 ਡਾਕਟਰਾਂ ਨੇ ਦਿੱਤਾ ਅਸਤੀਫ਼ਾ
ਇਸ ਸੰਬੰਧੀ ਸਿੱਖ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਗੁਰੂ ਮਰਿਆਦਾ ਅਨੁਸਾਰ ਸਿੱਖ ਧਰਮ ਵਿੱਚ ਰਹਿਰਾਸ ਸਾਹਿਬ ਦਾ ਸਮਾਂ ਸ਼ਾਮ 7 ਵਜੇ ਤੋਂ 8:30 ਵਜੇ ਤਕ ਦਾ ਹੁੰਦਾ ਹੈ, ਪਰ ਸਰਕਾਰ ਦੁਆਰਾ ਬਿਨਾ ਸੋਚੇ ਸਮਝੇ ਧਾਰਮਿਕ ਸਥਾਨਾਂ ਸੰਬੰਧੀ ਫੈਸਲਾ ਲਿਆ ਗਿਆ ਹੈ ਜਿਸ ਸੰਬੰਧੀ ਉਹਨਾਂ ਵੱਲੋਂ ਐਸਡੀਐਮ ਅਜਨਾਲਾ ਨੂੰ ਮੰਗ ਦਿਤਾ ਗਿਆ ਹੈ ਕਿ ਗੁਰੂ ਘਰਾਂ ਦੇ ਸਮੇਂ ਵਿਚ ਤਬਦੀਲੀ ਕੀਤੀ ਜਾਏ। ਉਥੇ ਹੀ ਇਸ ਸਬੰਧੀ ਐਸਡੀਐਮ ਅਜਨਾਲਾ ਦੀਪਕ ਭਾਟੀਆ ਨੇ ਕਿਹਾ ਕਿ ਸਿੱਖ ਜਥੇਬੰਦੀਆਂ ਵੱਲੋਂ ਦਿੱਤੇ ਮੰਗ ਪੱਤਰ ਨੂੰ ਸਰਕਾਰ ਤਕ ਪਹੁੰਚਿਆ ਜਾਏਗਾ।