ETV Bharat / city

ICP ਅਟਾਰੀ ਵਿਖੇ ਪਾਕਿਸਤਾਨੀ ਡਰਾਈਵਰ ਗ੍ਰਿਫਤਾਰ, ਚੁੰਬਕ ਨਾਲ ਲੁਕਾਈ ਹੋਈ ਸੀ ਨਸ਼ੇ ਦੀ ਵੱਡੀ ਖੇਪ

author img

By

Published : Oct 4, 2022, 12:26 PM IST

Updated : Oct 4, 2022, 7:44 PM IST

ਅੰਮ੍ਰਿਤਸਰ ਦੇ ਆਈਸੀਪੀ ਅਟਾਰੀ ਉੱਤੇ ਇੱਕ ਪਾਕਿਸਤਾਨੀ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਕਤ ਗ੍ਰਿਫ਼ਤਾਰ ਡਰਾਈਵਰ ਦੇ ਟਰੱਕ ਹੇਠਾਂ ਤੋਂ ਵੱਡੀ ਮਾਤਰਾ 'ਚ ਨਸ਼ਾ ਬਰਾਮਦ ਹੋਇਆ ਹੈ।

Pakistani driver arrested at ICP Attari
ICP ਅਟਾਰੀ ਵਿਖੇ ਪਾਕਿਸਤਾਨੀ ਡਰਾਈਵਰ ਗ੍ਰਿਫਤਾਰ

ਅੰਮ੍ਰਿਤਸਰ: ਭਾਰਤੀ ਕਸਟਮ ਵਿਭਾਗ ਨੇ ਪਾਕਿਸਤਾਨੀ ਨਸ਼ਾ ਤਸਕਰਾਂ ਵੱਲੋਂ ਭੇਜੇ ਗਏ 3 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਅਟਾਰੀ ਬਾਰਡਰ 'ਤੇ ਚੈਕਿੰਗ ਦੌਰਾਨ ਬੀਐਸਐਫ ਜਵਾਨਾਂ ਨੇ ਇਹ ਖੇਪ ਵੇਖੀ ਅਤੇ ਕਸਟਮ ਵਿਭਾਗ ਨੇ ਇਸ ਨੂੰ ਜ਼ਬਤ ਕਰ ਲਿਆ। ਬੀਐੱਸਐੱਫ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਨੇ ਪਾਕਿਸਤਾਨੀ ਡਰਾਈਵਰ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਅਫ਼ਗਾਨਿਸਤਾਨ ਤੋਂ ਭਾਰਤ ਵਪਾਰਕ ਸਮਾਨ: ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨਾਲ ਵਪਾਰਕ ਸਬੰਧ ਖ਼ਤਮ ਕਰ ਦਿੱਤੇ ਸਨ, ਪਰ ਅੰਮ੍ਰਿਤਸਰ ਦੀ ਅਟਾਰੀ ਸਰਹੱਦ 'ਤੇ ਇੰਟੈਗਰੇਟਿਡ ਚੈੱਕ ਪੋਸਟ (ਆਈਸੀਪੀ) ਰਾਹੀਂ ਸਿਰਫ਼ ਅਫ਼ਗਾਨਿਸਤਾਨ ਤੋਂ ਆਉਣ ਵਾਲਾ ਸਮਾਨ ਹੀ ਪ੍ਰਾਪਤ ਹੋ ਰਿਹਾ ਹੈ। ਇਸ ਦੀ ਆੜ 'ਚ ਪਾਕਿਸਤਾਨੀ ਸਮੱਗਲਰ ਲਗਾਤਾਰ ਨਸ਼ੀਲੇ ਪਦਾਰਥ ਭੇਜ ਰਹੇ ਹਨ। ਜੋ ਨਸ਼ੀਲੇ ਪਦਾਰਥ ਹੁਣੇ ਜ਼ਬਤ ਕੀਤੇ ਗਏ ਹਨ, ਉਹ ਟਰੱਕ ਦੇ ਹੇਠਾਂ ਚੁੰਬਕ ਦੇ ਨਾਲ ਕਾਲੇ ਪੈਕਟ ਵਿੱਚ ਫਸੇ ਹੋਏ ਸਨ।

400 ਗ੍ਰਾਮ ਤੋਂ ਵੱਧ ਨਸ਼ੀਲੇ ਪਦਾਰਥਾਂ ਦੀ ਮਾਤਰਾ: ਤੁਹਾਨੂੰ ਦੱਸ ਦੇਈਏ ਕਿ ਚੈਕਿੰਗ ਦੌਰਾਨ ਜਵਾਨਾਂ ਦੀ ਨਜ਼ਰ ਪੈਕੇਟ 'ਤੇ ਪਈ। ਜਦੋਂ ਇਸ ਸਬੰਧੀ ਡਰਾਈਵਰ ਨੂੰ ਪੁੱਛਿਆ ਤਾਂ ਉਹ ਕੁਝ ਨਹੀਂ ਦੱਸ ਸਕਿਆ। ਬੀਐਸਐਫ ਨੇ ਪੈਕਟ ਜ਼ਬਤ ਕਰ ਲਿਆ। NCB ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੈਕੇਟ ਦਾ ਵਜ਼ਨ 400 ਗ੍ਰਾਮ ਤੋਂ ਵੱਧ ਦੱਸਿਆ ਜਾ ਰਿਹਾ ਹੈ। ਫਿਲਹਾਲ ਪੈਕੇਟ ਨਹੀਂ ਖੋਲ੍ਹਿਆ ਗਿਆ ਹੈ। ਇਸ ਦੇ ਨਾਲ ਹੀ ਇਸ ਖੇਪ ਦੀ ਅੰਤਰਰਾਸ਼ਟਰੀ ਕੀਮਤ ਕਰੀਬ 3 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਡਰਾਈਵਰ ਬਲੋਚਿਸਤਾਨ ਦਾ ਵਸਨੀਕ: ਬੀਐਸਐਫ ਅਤੇ ਐਨਸੀਬੀ ਅਧਿਕਾਰੀ ਅਜੇ ਖੇਪ ਬਾਰੇ ਵਧੇਰੇ ਵੇਰਵੇ ਸਾਂਝੇ ਨਹੀਂ ਕਰ ਰਹੇ ਹਨ, ਪਰ ਗ੍ਰਿਫਤਾਰ ਡਰਾਈਵਰ ਦੀ ਪਛਾਣ ਬਲੋਚਿਸਤਾਨ ਦੇ ਰਹਿਣ ਵਾਲੇ ਅਬਦੁਲ ਵਾਸ਼ੀ ਵਜੋਂ ਹੋਈ ਹੈ। ਡਰਾਈਵਰ ਨੂੰ ਗ੍ਰਿਫ਼ਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਰਾਣੇ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਤੋਂ ਪਹਿਲਾਂ ਉਹ ਕਿੰਨੀ ਵਾਰ ਮਾਲ ਲੈ ਕੇ ਆਈਸੀਪੀ ਤੱਕ ਪਹੁੰਚਿਆ, ਤਾਂ ਜੋ ਇਸ ਤੋਂ ਪਹਿਲਾਂ ਕੀਤੀ ਗਈ ਤਸਕਰੀ ਦਾ ਵੀ ਪਤਾ ਲੱਗ ਸਕੇ।

ਇਹ ਵੀ ਪੜੋ: ਬਟਾਲਾ ਵਿੱਚ ਕੱਬਡੀ ਖਿਡਾਰੀ ਉੱਤੇ ਗੋਲੀਆਂ ਨਾਲ ਹਮਲਾ

Last Updated : Oct 4, 2022, 7:44 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.