ਅੰਮ੍ਰਿਤਸਰ : ਪੰਜਾਬ ਕਾਂਗਰਸ ਦੇ ਵਿਚਾਲੇ ਹੀ ਆਪਣਾ ਕਾਟੋ ਕਲੇਸ਼ ਚੱਲ ਰਿਹਾ ਹੈ। ਇਸ ਕਲੇਸ਼ ਦੇ ਚੱਲਦੇ ਹੀ ਬੀਤੇ ਦਿਨਾਂ ਦੀ ਗੱਲ ਕੀਤੀ ਜਾਵੇ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਗਿਆ ਸੀ ਅਤੇ ਉਸ ਤੋਂ ਬਾਅਦ ਲਗਾਤਾਰ ਹੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੰਘ ਸਿੱਧੂ ਤੇ ਤੰਜ ਕੱਸੇ ਜਾ ਰਹੇ ਸੀ।
ਉਸ ਦਾ ਜਵਾਬ ਦਿੰਦੇ ਹੋਏ ਅੱਜ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਨਵਜੋਤ ਕੌਰ ਸਿੱਧੂ ਨੇ ਇਸ ਮਾਮਲੇ ਉੱਤੇ ਕਿਹਾ ਕਿ ਇਹ ਜੋ ਫ਼ੈਸਲਾ ਹੈ ਇਹ ਕਾਂਗਰਸ ਹਾਈਕਮਾਨ ਵੱਲੋਂ ਲਿਆ ਗਿਆ ਹੈ। ਸਾਨੂੰ ਸਾਰਿਆਂ ਨੂੰ ਕਾਂਗਰਸ ਪਾਰਟੀ ਹਾਈਕਮਾਨ ਦਾ ਫੈਸਲਾ ਮੰਨਣਾ ਚਾਹੀਦਾ ਹੈ ਅਤੇ ਪੰਜਾਬ ਵਿੱਚ ਕਾਂਗਰਸ ਪਾਰਟੀ ਨੂੰ ਜਿਤਾਉਣ ਲਈ ਹਰ ਇਕ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਠੋਕਵਾਂ ਜਵਾਬ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਤੇ ਉੱਤੇ ਜੋ ਇਲਜ਼ਾਮ ਕੈਪਟਨ ਵੱਲੋਂ ਲਗਾਏ ਜਾ ਰਹੇ ਹਨ ਕਿ ਸਿੱਧੂ ਪਾਕਿਸਤਾਨ ਦੇ ਨਾਲ ਮਿਲੇ ਹੋਏ ਹਨ। ਉਹ ਸਰਾਸਰ ਗਲਤ ਹੈ ਕਿਉਂਕਿ ਜਦੋਂ ਨਵਜੋਤ ਸਿੰਘ ਸਿੱਧੂ ਕ੍ਰਿਕਟਰ ਸਨ ਤਾਂ ਉਸ ਸਮੇਂ ਵੀ ਉਹ ਇਮਰਾਨ ਖਾਨ ਨਾਲ ਗਰਾਊਂਡ ਦੇ ਵਿੱਚ ਦੁਸ਼ਮਣਾਂ ਵਾਂਗ ਹੀ ਲੜਦੇ ਸਨ ਲੇਕਿਨ ਜਦੋਂ ਗਰਾਊਂਡ ਚੋਂ ਬਾਹਰ ਹੁੰਦੇ ਸਨ ਉਹ ਚੰਗੇ ਦੋਸਤ ਵੀ ਸਨ।
ਜੇਕਰ ਕੋਈ ਦੋਸਤ ਕਿਸੇ ਨੂੰ ਬੁਲਾਉਂਦਾ ਹੈ ਤੇ ਉਸ ਪ੍ਰੋਗਰਾਮ ਵਿੱਚ ਜਾਣਾ ਕੋਈ ਵੀ ਗਲਤ ਨਹੀਂ ਹੈ ਉਨ੍ਹਾਂ ਕਿਹਾ ਕਿ ਦੇਸ਼ਾ ਅਤੇ ਵਿਦੇਸ਼ਾਂ ਦੇ ਵਿੱਚ ਸਿੱਖ ਕੌਮ ਦੀ ਲੰਮੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਪੂਰਾ ਕੀਤਾ ਗਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਮਰਾਨ ਖ਼ਾਨ ਦੇ ਸਮਾਗਮ ਵਿੱਚ ਇਮਰਾਨ ਨੇ ਸਿੱਧੂ ਤੋਂ ਕੁੱਝ ਮੰਗਣ ਲਈ ਕਿਹਾ ਸੀ ਅਤੇ ਸਿੱਧੂ ਨੇ ਲਾਂਘਾ ਖੋਲ੍ਹਣ ਦੀ ਗੱਲ ਆਖੀ ਸੀ। ਉਨ੍ਹਾਂ ਦੇ ਵਿਚਾਲੇ ਹੋਰ ਕੋਈ ਗੱਲ ਨਹੀਂ ਹੋਈ ਸੀ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਇਹ ਰਾਸ਼ਟਰੀ ਸੁੱਰਖਿਆ ਦਾ ਮੁੱਦਾ ਹੈ ਅਤੇ ਸਿੱਧੂ ਨੇ ਕੁੱਝ ਗੱਲਤ ਕੀਤਾ ਹੈ ਤਾਂ ਉਸ ਨੂੰ ਜੇਲ੍ਹ ਵਿੱਚ ਬੰਦ ਕਰੋ। ਕੈਪਟਨ ਰਾਸ਼ਟਰੀ ਮੁੱਦਾ ਬੋਲ ਕੇ ਭਾਰਤ ਸਰਕਾਰ ਅੱਗੇ ਸਵਾਲ ਖੜ੍ਹੇ ਕਰ ਰਹੇ ਹਨ।
ਇਹ ਵੀ ਪੜ੍ਹੋਂ :ਪੰਜਾਬ ਵਜ਼ਾਰਤ ਵਿਸਥਾਰ: ਰਾਤ 2 ਵਜੇ ਤੱਕ ਹੋਇਆ ਚੰਨੀ ਤੇ ਰਾਹੁਲ ਵਿਚਾਲੇ ਮੰਥਨ