ਅੰਮ੍ਰਿਤਸਰ: ਥਾਣਾ ਲੋਪੋਕੇ ਵਿੱਖੇ ਪੈਂਦੇ ਪਿੰਡ ਚੇਲੇਕੇ 'ਚ ਸ਼ਨਿੱਚਰਵਾਰ ਨੂੰ ਸਵੇਰੇ ਖੇਤਾਂ ਵਿੱਚ ਇੱਕ ਕਿਸਾਨ ਦੀ ਲਾਸ਼ ਬਰਾਮਦ ਹੋਈ ਹੈ। ਕਿਸਾਨ ਦਾ ਕਤਲ ਕਹੀ ਦੇ ਕਈ ਵਾਰ ਕਰਕੇ ਕੀਤਾ ਗਿਆ ਹੈ। ਕਿਸਾਨ ਦੀ ਪਛਾਣ ਦਲਜੀਤ ਸਿੰਘ ਵਜੋਂ ਹੋਈ ਹੈ। ਦਲਜੀਤ ਸਿੰਘ ਦੇ ਕਤਲ ਦਾ ਦੋਸ਼ ਉਸ ਦੇ ਖੇਤਾਂ 'ਚ ਕੰਮ ਕਰਣ ਵਾਲੇ ਮਜ਼ਦੂਰ 'ਤੇ ਲੱਗਿਆ ਹੈ। ਕਤਲ ਦਾ ਕਾਰਨ ਹਲੇ ਤੱਕ ਸਾਫ਼ ਨਹੀਂ ਹੋਇਆ ਹੈ। ਮੌਕੇ 'ਤੇ ਪੁੱਜੀ ਪੁਲਿਸ ਨੇ ਪਰਵਾਸੀ ਮਜ਼ਦੂਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧ 'ਚ ਮ੍ਰਿਤਕ ਦਲਜੀਤ ਸਿੰਘ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਪਿਛਲੇ ਕੁਝ ਦਿਨ ਪਹਿਲਾਂ ਹੀ ਇਹ ਪਰਵਾਸੀ ਮਜ਼ਦੂਰ ਉਨ੍ਹਾਂ ਦੇ ਘਰ ਕੰਮ ਕਰਨ ਲਈ ਆਇਆ ਸੀ। ਉਨ੍ਹਾਂ ਦੱਸਿਆ ਕਿ ਕਿਸਾਨ ਦਲਜੀਤ ਸਿੰਘ ਸਵੇਰੇ ਦਾ ਖੇਤ ਨੂੰ ਗਿਆ ਹੋਇਆ ਸੀ, ਕਾਫ਼ੀ ਸਮਾਂ ਹੋ ਜਾਣ 'ਤੇ ਕਿਸਾਨ ਘਰ ਵਾਪਸ ਨਹੀਂ ਆਇਆ, ਜਦ ਉਨ੍ਹਾਂ ਵੱਲੋਂ ਖੇਤਾਂ ਵਿੱਚ ਜਾਕੇ ਵੇਖਿਆ ਗਿਆ। ਦਲਜੀਤ ਸਿੰਘ ਦੀ ਲਾਸ਼ ਖੇਤ ਵਿ੍ਚਰ ਪਈ ਹੋਈ ਸੀ।