ਅੰਮ੍ਰਿਤਸਰ: ਪੰਜਾਬ ਭਰ ਵਿਚ ਡੇਂਗੂ ਦੇ ਕੇਸ ਵੱਧਦੇ ਜਾ ਰਹੇ ਹਨ। ਉਥੇ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ (Guru Nanak Hospital) ਵਿਚ ਡੇਂਗੂ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਉਥੇ ਹੀ ਹਸਪਤਾਲ ਵਿਚ ਪ੍ਰਬੰਧਾਂ ਦੀ ਘਾਟ ਸਾਹਮਣੇ ਆ ਰਹੀ ਹੈ।
ਇਸ ਸੰਬਧੀ ਮਰੀਜ਼ਾਂ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਜਿੱਥੇ ਡੇਂਗੂ ਦੀ ਭਰਮਾਰ ਹੈ ਉਥੇ ਸਰਕਾਰ (Government) ਅਤੇ ਪ੍ਰਸ਼ਾਸ਼ਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਜਿਸਦੇ ਚਲਦੇ ਹਸਪਤਾਲ ਅੰਦਰ ਨਾ ਤਾ ਸਫਾਈ ਹੈ ਨਾ ਹੀ ਬਾਥਰੂਮ ਸਾਫ ਹਨ ਅਤੇ ਨਾ ਸੀ ਕੋਈ ਸਰਕਾਰੀ ਦਵਾਈ ਮਿਲ ਰਹੀਆ ਹਨ।
ਲੋਕਾਂ ਦਾ ਕਹਿਣਾ ਹੈ ਕਿ ਹਸਪਤਾਲ ਵਿਚ ਕੋਈ ਟੈਸਟ ਦੀ ਸਹੂਲਤ ਵੀ ਨਹੀਂ ਹੈ। ਮਰੀਜਾਂ ਨੂੰ ਸਾਰਾ ਇਲਾਜ ਆਪਣੇ ਪ੍ਰਾਈਵੇਟ ਖਰਚੇ ਉਤੇ ਕਰਵਾਉਣਾ ਪੈ ਰਿਹਾ ਹੈ ਅਤੇ ਸਰਕਾਰੀ ਹਸਪਤਾਲ ਬਸ ਚਿੱਟੇ ਹਾਥੀ ਸਾਬਿਤ ਹੋ ਰਹੇ ਹਨ।
ਪੰਜਾਬ ਦੇ ਡਿਪਟੀ ਸੀ ਐਮ ਉਮ ਪ੍ਰਕਾਸ਼ ਸੋਨੀ ਵੱਲੋਂ ਕਈ ਵਾਰ ਇਸ ਹਸਪਤਾਲ ਦਾ ਦੌਰਾ ਕਰ ਮੁਸ਼ਕਿਲਾਂ ਤੇ ਸੁਣੀਆ ਗਈਆ ਪਰ ਉਹਨਾ ਮੁਸ਼ਕਿਲਾਂ ਦਾ ਹੱਲ ਨਹੀ ਕੀਤਾ ਗਿਆ। ਜਿਸ ਦੇ ਚਲਦੇ ਲੋਕਾਂ ਵਿਚ ਸਰਕਾਰ ਪ੍ਰਤੀ ਰੋਸ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ।