ਅੰਮ੍ਰਿਤਸਰ: ਜਿਮ ਬੰਦ ਹੋਣ ਕਾਰਨ ਤੇ ਸ਼ਰਾਬ ਦੇ ਠੇਕੇ ਖੁਲ੍ਹਣ ’ਤੇ ਜਿੰਮ ਮਾਲਕਾਂ ਨੇ ਇਤਰਾਜ ਪ੍ਰਗਟਾਉਂਦਿਆ ਸ਼ਹਿਰ ਦੇ ਲਾਰੇਂਸ ਰੋਡ ’ਤੇ ਕਪੜੇ ਉਤਾਰ ਕੇ ਸਰਕਾਰ ਦੀ ਪਾਬੰਦੀਆਂ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਜੇਕਰ ਠੇਕੇ ਖੁੱਲ੍ਹ ਸਕਦੇ ਹਨ ਤਾਂ ਸਰਕਾਰ ਨੂੰ ਜਿੰਮ ਖੋਲਣ ਦੀ ਵੀ ਇਜਾਜ਼ਤ ਦੇਣੀ ਚਾਹੀਦੀ ਹੈ।
ਜਿੰਮ ਮਾਲਕ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਪੰਜਾਬ ਸਰਕਾਰ ਨੇ ਸੂਬੇ ਵਿੱਚ ਸੋਫਟ ਲਾਕ ਡਾਉਣ ਐਲਾਨਿਆ ਸੀ, ਜਿਸਦੇ ਵਿੱਚ ਜਿਮ ਸਪਾ ਸਵੀਮਿੰਗ ਪੂਲ ਹੋਟਲ ਆਦਿ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਸਨ। ਪਰ ਹੁਣ ਇਸ ਲੌਕ ਡਾਊਨ ਦੌਰਾਨ ਸਰਕਾਰ ਵੱਲੋਂ ਰਾਹਤ ਵੀ ਦੇ ਦਿੱਤੀ ਗਈ ਹੈ ਪਰ ਸਰਕਾਰ ਦਾ ਜਿੰਮ ਵਾਲਿਆਂ ਵਲ ਅਜੇ ਤੱਕ ਧਿਆਨ ਨਹੀਂ ਗਿਆ, ਜਿਸ ਕਾਰਨ ਰੋਸ ’ਚ ਜਿੰਮ ਮਾਲਕਾਂ ਵਲੋਂ ਸੜਕਾਂ ’ਤੇ ਕਪੜੇ ਉਤਾਰ ਕੇ ਸਰਕਾਰ ਖਿਲਾਫ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਿਹਾ ਜਾਂਦਾ ਹੈ ਕਿ ਜੇਕਰ ਕੋਰੋਨਾ ਨੂੰ ਮਾਤ ਦੇਣੀ ਹੈ ਤੇ ਆਪਣੀ ਇਮੂਨਟੀ ਨੂੰ ਸਟਰੌਂਗ ਕਰਨੀ ਹੋਵੇਗੀ। ਉਨ੍ਹਾ ਇਸ ਮੌਕੇ ਕਿਹਾ ਕਿ ਇਮੀਊਨਟੀ ਸ਼ਰਾਬ ਪੀਣ ਨਾਲ ਵਧਦੀ ਹੈ ਜਾ ਜਿੰਮ ਵਿਚ ਜਾਕੇ ਕਸਰਤ ਕਰਨ ਨਾਲ? ਇਸਦਾ ਜਵਾਬ ਸਾਨੂੰ ਸਰਕਾਰ ਹੀ ਦੇ ਦੇਵੇ।
ਉਨ੍ਹਾਂ ਕਿਹਾ ਕਿ ਹੁਣ ਤਾਂ ਸ਼ਰਾਬ ਦੀ ਸਰਕਾਰ ਨੇ ਹੋਮ ਡਿਲੀਵਰੀ ਵੀ ਸ਼ੁਰੂ ਕਰ ਦਿੱਤੀ ਹੈ, ਪਰ ਸਰਕਾਰ ਨੂੰ ਸੋਚਨਾ ਚਾਹੀਦਾ ਹੈ ਕਿ ਜੇਕਰ ਪੰਜਾਬ ਦੀ ਨੌਜਵਾਨ ਪੀੜ੍ਹੀ ਲੰਮਾ ਸਮਾਂ ਜਿੰਮਾ ਤੋਂ ਬੈਗਰ ਰਹੇਗੀ ਤਾਂ ਉਨ੍ਹਾਂ ਦਾ ਧਿਆਨ ਬਾਖੂਬੀ ਨਸ਼ਿਆਂ ਵੱਲ ਜਾਵੇਗਾ।
ਇਹ ਵੀ ਪੜ੍ਹੋ: ਕਾਂਗਰਸ ਦਾ ਸਾਥ ਛੱਡ ਚੁੱਕੇ ਖਹਿਰਾ ਨੇ ਮੁੜ ਫੜ੍ਹਿਆ ਕੈਪਟਨ ਦਾ ਹੱਥ