ਅੰਮ੍ਰਿਤਸਰ : ਮਜੀਠਾ 'ਚ ਪਿਤਾ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਆਪਣੀ ਨਾਬਾਲਗ਼ ਕੁੜੀ ਅਤੇ ਉਸ ਦੇ ਪ੍ਰੇਮੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ ਇਸ ਮਾਮਲੇ ਨੂੰ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਮੁਤਾਬਿਕ ਮਜੀਠਾ ਨਗਰ ਨਿਵਾਸੀ ਪਵਨ ਦਾ 16 ਸਾਲਾ ਕੁੜੀ ਦੇ ਨਾਲ ਪਿਆਰ ਸਬੰਧ ਚੱਲ ਰਿਹਾ ਸੀ।
ਇਸ ਗੱਲ ਨੂੰ ਲੈ ਕੇ ਕੁੜੀ ਦਾ ਪਿਤਾ ਗੁੱਸੇ ਵਿੱਚ ਆ ਗਿਆ ਇਸ ਨੇ ਕਈ ਵਾਰ ਕਈ ਵਾਰ ਆਪਣੀ ਕੁੜੀ ਨੂੰ ਰੋਕਿਆ ਪਰ ਦੋਹਾਂ 'ਤੇ ਕੋਈ ਅਸਰ ਨਾ ਹੋਇਆ। ਕੁੜੀ ਦੇ ਪਿਤਾ ਪਵਨ ਨੂੰ ਸਬਕ ਸਿਖਾਉਣ ਲਈ ਉਸ ਦੇ ਘਰ ਵੀ ਗਏ। ਪਵਨ ਦੇ ਪਰਿਵਾਰ ਨੇ ਉਸ ਦੇ ਭੈਣ ਦੇ ਵਿਆਹ ਕਾਰਨ ਉਨ੍ਹਾਂ ਨੂੰ ਵਾਪਿਸ ਭੇਜ ਦਿੱਤਾ।
ਬੁੱਧਵਾਰ ਨੂੰ ਕੁੜੀ ਦੇ ਪਿਤਾ ਨੇ ਮੌਕਾ ਵੇਖ ਕੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਪਵਨ ਦੇ ਘਰ ਗਏ ਅਤੇ ਉਸ ਦੀ ਗਰਦਨ 'ਤੇ ਤੇਜ਼ ਹਥਿਆਰ ਦੇ ਨਾਲ ਵਾਰ ਕਰ ਦਿੱਤਾ। ਜਖ਼ਮੀ ਹੋਏ ਪਵਨ 'ਤੇ ਕੁੜੀ ਦੇ ਪਿਤਾ ਨੇ ਕਈ ਵਾਰ ਕੀਤੇ ਅਤੇ ਉਸ ਦਾ ਕਤਲ ਕਰ ਦਿੱਤਾ।
ਪਵਨ ਦਾ ਕਤਲ ਕਰਨ ਤੋਂ ਬਾਅਦ ਕੁੜੀ ਦੇ ਪਿਤਾ ਨੇ ਆਪਣੀ ਕੁੜੀ ਦਾ ਵੀ ਤੇਜ਼ ਹੱਥਿਆਰ ਨਾਲ ਕਤਲ ਕਰ ਦਿੱਤਾ।
ਇਸ ਘਟਨਾ ਤੋਂ ਬਾਅਦ ਦੋਸ਼ੀ ਫ਼ਰਾਰ ਹੋ ਚੁੱਕੇ ਹਨ। ਪੁਲਿਸ ਨੇ ਦੋਹਾਂ ਪਰਿਵਾਰਾਂ ਦੇ ਘਰ ਦੇ ਬਾਹਰ ਪਹਿਰਾ ਲਗਾ ਦਿੱਤਾ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਡੀਐਸਪੀ ਰਵਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਭਾਲ ਜਾਰੀ ਹੈ ਛੇਤੀ ਹੀ ਉਹ ਕਾਨੂੰਨ ਦੇ ਸ਼ਿੰਕਜੇ ਵਿੱਚ ਹੋਣਗੇ।