ਹੈਦਰਾਬਾਦ: TRAI ਨੇ ਹਾਲ ਹੀ ਵਿੱਚ ਨਕਲੀ ਕਾਲਾਂ ਅਤੇ ਮੈਸੇਜਾਂ ਨੂੰ ਰੋਕਣ ਲਈ ਨਵੇਂ ਨਿਯਮ ਲਾਗੂ ਕੀਤੇ ਸੀ। ਇਸ ਤਹਿਤ ਹੁਣ ਟਰਾਈ ਨੇ ਕੰਪਨੀਆਂ ਅਤੇ ਨਕਲੀ ਕਾਲਾਂ ਕਰਨ ਵਾਲਿਆਂ 'ਤੇ ਜ਼ੁਰਮਾਨੇ ਲਗਾਉਣ ਦਾ ਫੈਸਲਾ ਵੀ ਕੀਤਾ ਹੈ। ਇਸ ਲਈ 10 ਲੱਖ ਰੁਪਏ ਤੱਕ ਦਾ ਜ਼ੁਰਮਾਨਾ ਲਿਆ ਜਾ ਸਕਦਾ ਹੈ। ਦੱਸ ਦੇਈਏ ਕਿ TRAI ਦਾ ਉਦੇਸ਼ ਸਪੈਮ ਕਾਲਾਂ ਨੂੰ ਰੋਕਣਾ ਹੈ। ਇਸ ਲਈ TRAI ਨੇ ਕੁਝ ਨਿਯਮਾਂ ਨੂੰ ਵੀ ਲਾਗੂ ਕੀਤਾ ਸੀ। ਜੇਕਰ ਕੋਈ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸਨੂੰ ਜ਼ੁਰਮਾਨ ਭਰਨਾ ਪਵੇਗਾ। TRAI ਦਾ ਕਹਿਣਾ ਹੈ ਕਿ ਨਵੇਂ ਵਿਯਮ ਲਾਗੂ ਕਰਨ ਤੋਂ ਪਹਿਲਾ ਸਾਰਿਆਂ ਦੀ ਰਾਏ ਲਈ ਗਈ ਸੀ।
COAI ਨੇ ਕੀਤੀ ਆਲੋਚਨਾ
COAI ਨੇ ਇਨ੍ਹਾਂ ਨਿਯਮਾਂ ਦੀ ਆਲੋਚਨਾ ਕੀਤੀ ਹੈ, ਖਾਸ ਕਰਕੇ ਟੈਲੀਕਾਮ ਕੰਪਨੀਆਂ 'ਤੇ ਲੱਗਣ ਵਾਲੇ ਜ਼ੁਰਮਾਨੇ ਨੂੰ ਲੈ ਕੇ। ਉਨ੍ਹਾਂ ਨੇ ਟੈਲੀਮਾਰਕੀਟਰ 'ਤੇ ਸਖਤੀ ਦੀ ਮੰਗ ਕੀਤੀ ਹੈ। ਇਸਦੇ ਨਾਲ ਹੀ, COAI ਨੇ OTT ਸੁਵਿਧਾ ਦੇਣ ਵਾਲੀ ਐਪ ਲਈ ਵੀ ਸਖਤ ਨਿਯਮਾਂ ਦੀ ਪਾਲਣਾ ਕੀਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਨ੍ਹਾਂ ਪਲੇਟਫਾਰਮਾਂ 'ਤੇ ਸਪੈਮ ਕਾਲਾਂ ਅਤੇ ਮੈਸੇਜਾਂ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। COAI ਦਾ ਮੰਨਣਾ ਹੈ ਕਿ ਇਹ ਚਿੰਤਾ ਵਾਲੀ ਗੱਲ ਹੈ ਕਿ TRAI ਨੇ ਟੈਲੀਕਾਮ ਕੰਪਨੀਆਂ 'ਤੇ ਲਗਾਉਣ ਵਾਲੇ ਜ਼ੁਰਮਾਨੇ ਨੂੰ ਕਾਫ਼ੀ ਵਧਾ ਦਿੱਤਾ ਹੈ। COAI ਦਾ ਮੰਨਣਾ ਹੈ ਕਿ ਟੈਲੀਕਾਮ ਆਪਰੇਟਰ ਸਿਰਫ਼ ਵਿਚੋਲੇ ਵਜੋਂ ਕੰਮ ਕਰਦੇ ਹਨ, ਇਸ ਲਈ ਉਨ੍ਹਾਂ 'ਤੇ ਜੁਰਮਾਨਾ ਲਗਾਉਣਾ ਅਨੁਚਿਤ ਹੈ। ਇਸ ਦੀ ਬਜਾਏ, ਇਹ ਜੁਰਮਾਨੇ ਟੈਲੀਮਾਰਕੀਟਰਾਂ ਅਤੇ ਕਾਰੋਬਾਰੀ ਸੰਸਥਾਵਾਂ 'ਤੇ ਲਾਗੂ ਕੀਤੇ ਜਾਣੇ ਚਾਹੀਦੇ ਹਨ ਜੋ ਅਸਲ ਵਿੱਚ ਅਜਿਹੇ ਕਾਲ ਮੈਸੇਜਾਂ ਦੇ ਸਰੋਤ ਅਤੇ ਲਾਭਪਾਤਰੀ ਹਨ।-COAI ਦੇ ਡਾਇਰੈਕਟਰ ਜਨਰਲ ਐਸਪੀ ਕੋਚਰ
ਕੀ ਹਨ ਟਰਾਈ ਦੇ ਨਿਯਮ?
- ਟਰਾਈ ਦੇ ਨਵੇਂ ਨਿਯਮਾਂ 'ਚ ਟੈਲੀਕਾਮ ਕੰਪਨੀਆਂ ਨੂੰ ਸਪੈਮ ਕਾਲਾਂ ਰਿਪੋਰਟ ਕਰਨ ਦੀ ਪ੍ਰੀਕਿਰੀਆ ਨੂੰ ਆਸਾਨ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
- ਇਸਦੇ ਨਾਲ ਹੀ, ਟਰਾਈ ਦਾ ਕਹਿਣਾ ਹੈ ਕਿ ਸ਼ਿਕਾਇਤ ਦਰਜ ਕਰਵਾਉਣ ਲਈ ਤਿੰਨ ਦਿਨ ਦੀ ਜਗ੍ਹਾਂ 7 ਦਿਨ ਦਾ ਸਮੇਂ ਦਿੱਤਾ ਜਾਣਾ ਚਾਹੀਦਾ ਹੈ।
- ਟੈਲੀਕਾਮ ਆਪਰੇਟਰਾਂ ਨੂੰ ਸ਼ਿਕਾਇਤ 'ਤੇ ਕੰਮ ਕਰਨ ਲਈ 30 ਦਿਨ ਦੀ ਜਗ੍ਹਾਂ 5 ਦਿਨ ਮਿਲਣਗੇ।
- ਕਿਸੇ ਵੀ ਨਕਲੀ ਕਾਲ ਕਰਨ ਵਾਲੇ 'ਤੇ ਕਾਰਵਾਈ ਕਰਨ ਲਈ ਹੁਣ 10 ਦਿਨਾਂ 'ਚ 10 ਸ਼ਿਕਾਇਤਾਂ ਦੀ ਜਗ੍ਹਾਂ 10 ਦਿਨਾਂ 'ਚ ਸਿਰਫ਼ 5 ਸ਼ਿਕਾਇਤਾਂ ਹੋਣਗੀਆਂ।
- ਟੈਲੀਕਾਮ ਕੰਪਨੀਆਂ ਨੂੰ ਗ੍ਰਾਹਕਾਂ ਨੂੰ ਸਾਰੇ ਤਰ੍ਹਾਂ ਦੇ ਪ੍ਰਮੋਸ਼ਨਲ ਮੈਸੇਜਾਂ ਤੋਂ ਪੂਰੀ ਤਰ੍ਹਾਂ ਬਾਹਰ ਨਿਕਲਣ ਦਾ ਆਪਸ਼ਨ ਦੇਣਾ ਹੋਵੇਗਾ।
- ਟੈਲੀਮਾਰਕਟਿੰਗ ਲਈ 10 ਅੰਕਾਂ ਵਾਲੇ ਮੋਬਾਈਲ ਨੰਬਰ ਦੀ ਜਗ੍ਹਾਂ 140 ਅਤੇ 1600 ਸੀਰੀਜ਼ ਵਾਲੇ ਨੰਬਰਾਂ ਦਾ ਹੀ ਇਸਤੇਮਾਲ ਕੀਤਾ ਜਾਵੇਗਾ।
ਨਕਲੀ ਕਾਲਾਂ ਕਰਨ ਵਾਲਿਆ 'ਤੇ ਹੋਵੇਗੀ ਕਾਰਵਾਈ
- ਪਹਿਲੀ ਵਾਰ ਉਲੰਘਣਾ ਕਰਨ 'ਤੇ 15 ਦਿਨਾਂ ਲਈ ਆਊਟਗੋਇੰਗ ਸੇਵਾਵਾਂ ਬੰਦ ਹੋ ਜਾਣਗੀਆਂ।
- ਵਾਰ-ਵਾਰ ਉਲੰਘਣਾ ਕਰਨ ਵਾਲਿਆ ਦੀਆਂ ਸੇਵਾਵਾਂ ਇੱਕ ਸਾਲ ਲਈ ਬੰਦ ਕਰ ਦਿੱਤੀਆਂ ਜਾਣਗੀਆਂ।
ਟੈਲੀਕਾਮ ਕੰਪਨੀਆਂ ਨੂੰ ਲੱਗੇਗਾ ਜ਼ੁਰਮਾਨਾ
TRAI ਦੇ ਨਿਯਮਾਂ ਅਨੁਸਾਰ ਜਿਹੜੇ ਵੀ ਟੈਲੀਕਾਮ ਆਪਰੇਟਰ ਨਵੇਂ ਨਿਯਮਾਂ ਦੀ ਪਾਲਣਾ ਨਹੀਂ ਕਰਨਗੇ, ਉਨ੍ਹਾਂ ਨੂੰ ਜ਼ੁਰਮਾਨਾ ਲੱਗੇਗਾ। ਇਹ ਜ਼ੁਰਮਾਨਾ ਹੇਠ ਲਿਖੇ ਅਨੁਸਾਰ ਹੈ:-
- ਪਹਿਲੀ ਵਾਰ ਉਲੰਘਣਾ ਕਰਨ 'ਤੇ 2 ਲੱਖ ਦਾ ਜ਼ੁਰਮਾਨਾ ਲੱਗੇਗਾ।
- ਦੂਜੀ ਵਾਰ ਉਲੰਘਣਾ ਕਰਨ 'ਤੇ 5 ਲੱਖ ਦਾ ਜ਼ੁਰਮਾਨਾ ਲੱਗੇਗਾ।
- ਵਾਰ-ਵਾਰ ਉਲੰਘਣਾ ਕਰਨ 'ਤੇ 10 ਲੱਖ ਜ਼ੁਰਮਾਨਾ ਹੋਵੇਗਾ।
ਇਹ ਵੀ ਪੜ੍ਹੋ:-