ਅੰਮ੍ਰਿਤਸਰ: ਜ਼ਿਲ੍ਹੇ ਦੀ ਕੇਂਦਰੀ ਜੇਲ੍ਹ (Central Jail) ’ਚ ਹੋਏ ਝਗੜੇ ਦੌਰਾਨ ਲਖਵਿੰਦਰ ਸਿੰਘ ਬਾਬਾ ਨਾਮਕ ਕੈਦੀ ਦੀ ਮੌਤ ਹੋ ਗਈ। ਮੌਤ ਹੋਣ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਜੇਲ੍ਹ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ’ਤੇ ਇਲਜ਼ਾਮ ਲਾਉਂਦੇ ਕਿਹਾ ਕਿ ਜੇਕਰ ਪੁਲਿਸ ਅਤੇ ਜੇਲ੍ਹ ਪ੍ਰਸ਼ਾਸਨ ਚੌਕਸੀ ਦਿਖਾਉਂਦਾ ਤਾਂ ਲਖਵਿੰਦਰ ਸਿੰਘ ਬਾਬਾ ਅੱਜ ਜਿਊਂਦਾ ਹੁੰਦਾ। ਉਹਨਾਂ ਨੇ ਕਿਹਾ ਕਿ ਜੇਲ੍ਹ (Central Jail) ਅੰਦਰ ਹੋਏ ਝਗੜੇ ਦੌਰਾਨ ਲਖਵਿੰਦਰ ਸਿੰਘ ’ਤੇ ਬੈਰਕ ਦੇ ਹੀ ਕੁਝ ਕੈਦੀਆਂ ਵੱਲੋਂ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਉਸਦਾ ਕਤਲ ਕਰ ਦਿੱਤਾ ਹੈ, ਜਿਸਦਾ ਸਿੱਧੇ ਤੌਰ ’ਤੇ ਜੇਲ੍ਹ ਪ੍ਰਸ਼ਾਸਨ ਜਿੰਮੇਵਾਰ ਹੈ।
ਇਹ ਵੀ ਪੜੋ: Fire News:ਜ਼ੀਰਕਪੁਰ 'ਚ ਅੱਗ ਦਾ ਤਾਂਡਵ
ਇਸ ਸਬੰਧੀ ਮ੍ਰਿਤਕ ਦੀ ਰਿਸ਼ਤੇਦਾਰ ਦਲਜੀਤ ਕੌਰ ਨੇ ਦੱਸਿਆ ਕਿ ਉਹਨਾਂ ਦੇ ਲਖਵਿੰਦਰ ਸਿੰਘ ਲੱਖਾ ਉਰਫ਼ ਬਾਬਾ ਪਿਛਲੇ ਡੇਢ ਸਾਲ ਤੋਂ ਕਤਲ ਕੇਸ ’ਚ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ (Central Jail) ਵਿੱਚ ਬੰਦ ਸਨ। ਉਹਨਾਂ ਨੂੰ ਦੁਪਿਹਰ 1 ਵਜੇ ਫੋਨ ਆਇਆ ਕਿ ਲਖਵਿੰਦਰ ਸਿੰਘ ਦਾ ਜੇਲ੍ਹ (Central Jail) ਅੰਦਰ ਕੈਦੀਆਂ ਨਾਲ ਝਗੜਾ ਹੋ ਗਿਆ ਹੈ ਜਿਸ ਵਿੱਚ ਉਹ ਗੰਭੀਰ ਜਖਮੀ ਹੋ ਗਿਆ ਹੈ ਜੋ ਹਸਪਤਾਲ ’ਚ ਜੇਰੇ ਇਲਾਜ ਹੈ। ਪੀੜਤ ਪਰਿਵਾਰ ਨੇ ਦੱਸਿਆ ਕਿ ਜਦੋਂ ਉਹ ਹਸਪਤਾਲ ਪਹੁੰਚੇ ਤਾਂ ਲਖਵਿੰਦਰ ਸਿੰਘ ਲੱਖਾ ਉਰਫ਼ ਬਾਬਾ ਦੀ ਮੌਤ ਹੋ ਚੁੱਕੀ ਸੀ। ਜਿਸ ਲਈ ਪੀੜਤ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ।
ਉਥੇ ਹੀ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਲਈ ਆਏ ਪੁਲਿਸ ਅਧਿਕਾਰੀ ਨੇ ਮੀਡੀਆ ਦੇ ਕਿਸੇ ਵੀ ਸਵਾਲਾਂ ਦਾ ਜਵਾਬ ਨਹੀਂ ਦਿੱਤਾ।
ਇਹ ਵੀ ਪੜੋ: MGNREGA ਮਜ਼ਦੂਰਾਂ ਨੇ ਸਰਪੰਚ ’ਤੇ ਲਾਏ ਗੰਦੇ ਪਾਣੀ ’ਚ ਕੰਮ ਕਰਵਾਉਣ ਦੇ ਇਲਜ਼ਾਮ