ETV Bharat / city

ਬਿਆਸ ਮਾਈਨਿੰਗ ਮਾਮਲਾ:ਮਾਈਨਿੰਗ ਮਾਮਲੇ 'ਤੇ ਲੋਕ ਇਨਸਾਫ ਪਾਰਟੀ ਨੇ ਕੀਤੇ ਵੱਡੇ ਖੁਲਾਸੇ

author img

By

Published : Jul 3, 2021, 3:10 PM IST

ਬਿਆਸ ਮਾਈਨਿੰਗ ਮਾਮਲੇ ਨੂੰ ਲੈ ਲੋਕ ਇਨਸਾਫ ਪਾਰਟੀ ਨੇ ਵੱਡੇ ਖੁਲਾਸੇ ਕੀਤੇ ਹਨ। ਇਸ ਮੌਕੇ ਪਾਰਟੀ ਦੇ ਆਗੂ ਚਰਨਦੀਪ ਭਿੰਡਰ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮਾਈਨਿੰਗ ਚੋਂ ਹਿੱਸਾ ਮਿਲਣਾ ਬੰਦ ਹੋਣ ਮਗਰੋਂ ਸੁਖਬੀਰ ਨੇ ਕੀਤੀ ਛਾਪੇਮਾਰੀ।

ਬਿਆਸ ਮਾਈਨਿੰਗ ਮਾਮਲਾ
ਬਿਆਸ ਮਾਈਨਿੰਗ ਮਾਮਲਾ

ਅੰਮ੍ਰਿਤਸਰ :ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬਿਆਸ ਦਰਿਆ 'ਤੇ ਪਹੁੰਚ ਕੇ ਨਾਜਾਇਜ਼ ਮਾਈਨਿੰਗ ਨੂੰ ਰੋਕਣ ਨੂੰ ਲੈ ਕੇ ਐਫਆਈਆਰ ਦਰਜ ਹੋਣ ਮਗਰੋਂ ਅਕਾਲੀ ਦਲ ਲਗਾਤਾਰ ਸੂਬਾ ਸਰਕਾਰ 'ਤੇ ਨਿਸ਼ਾਨਾ ਸਾਧ ਰਿਹਾ ਹੈ, ਉਥੇ ਹੀ ਦੂਜੇ ਪਾਸੇ ਬਿਆਸ ਮਾਈਨਿੰਗ ਮਾਮਲੇ ਨੂੰ ਲੈ ਲੋਕ ਇਨਸਾਫ ਪਾਰਟੀ ਨੇ ਵੱਡੇ ਖੁਲਾਸੇ ਕੀਤੇ ਹਨ।

ਬਿਆਸ ਮਾਈਨਿੰਗ ਮਾਮਲਾ

ਦੱਸਣਯੋਗ ਹੈ ਕਿ ਸੁਖਬੀਰ ਬਾਦਲ ਦੀ ਛਾਪੇਮਾਰੀ ਤੋਂ ਬਾਅਦ ਅਕਾਲੀ ਦਲ ਵੱਲੋਂ ਲਗਾਤਾਰ ਕਾਂਗਰਸ ਪਾਰਟੀ ਤੇ ਪੰਜਾਬ ਪੁਲਿਸ ਉੱਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਅਕਾਲੀ ਦਲ ਦੀ ਸਰਕਾਰ ਸਮੇਂ ਇਸ ਮਾਮਲੇ 'ਚ ਲੋਕ ਇਨਸਾਫ ਪਾਰਟੀ ਉੱਤੇ ਵੀ ਧਾਰਾ 307 ਤਹਿਤ ਮਾਮਲੇ ਦਰਜ ਕੀਤਾ ਗਿਆ ਸੀ। ਅਕਾਲੀ ਭਾਜਪਾ ਸਰਕਾਰ ਦੇ ਸਮੇਂ ਵਿੱਚ ਰੇਤ ਦੀ ਮਾਈਨਿੰਗ ਨੂੰ ਵਧਾਵਾ ਮਿਲਿਆ ਹੈ।

ਇਸ ਬਾਰੇ ਲੋਕ ਇਨਸਾਫ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਚਰਨਦੀਪ ਭਿੰਡਰ ਨੇ ਦੱਸਿਆ ਕਿ ਪੰਜਾਬ ਵਿੱਚ ਨਜਾਇਜ਼ ਮਾਈਨਿੰਗ ਬੀਤੇ ਕਈ ਸਾਲਾਂ ਤੋਂ ਜਾਰੀ ਹੈ।ਅੱਜ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਜੋ ਐਫਆਈਆਰ ਦਰਜ ਕੀਤੀ ਗਈ ਹੈ, ਉਸ 'ਚ ਲੱਗੀਆਂ ਧਾਰਾਵਾਂ ਮਹਿਜ਼ ਲੋਕਾਂ ਨੂੰ ਧੋਖਾ ਦੇਣ ਲਈ ਹੈ। ਉਨ੍ਹਾਂ ਕਿਹਾ ਹਲਾਂਕਿ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਪਰਿਵਾਰ ਮਿਲ ਕੇ ਚੱਲ ਰਹੇ ਹਨ। ਇਸ ਬਾਰੇ ਸਭ ਜਾਣੂ ਹਨ। ਦੋਹਾਂ ਸਿਆਸੀ ਧਿਰਾਂ ਵਿਚਾਲੇ 40/60 ਦੀ ਰੇਸ਼ੋ ਚੱਲਦੀ ਹੈ ਜਦੋਂ ਕਿ ਨਵਜੋਤ ਸਿੰਘ ਸਿੱਧੂ ਹਮੇਸ਼ਾ ਹੀ 75/25 ਦੀ ਰੇਸ਼ੋ ਦੀ ਗੱਲ ਕਰਦੇ ਹਨ, ਜੋ ਕਿ ਇਸ ਤੋਂ ਵੱਧ ਵੀ ਹੋ ਸਕਦੀ ਹੈ।

ਹਾਲਾਂਕਿ ਇਨ੍ਹਾਂ ਦੀ ਆਪਸ ਵਿਚ 40/60 ਦੀ ਰੇਸ਼ੋ ਚੱਲ ਰਹੀ ਹੈ ਚਰਨਦੀਪ ਸਿੰਘ ਭਿੰਡਰ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਹਮੇਸ਼ਾ ਹੀ 75/25 ਦੀ ਰੇਸ਼ੋ ਦੀ ਗੱਲ ਕਰਦੇ ਹਨ ਲੇਕਿਨ ਇਹ ਰੇਸ਼ੋ ਵਧ ਵੀ ਸਕਦੀ ਹੈ।

ਚਰਨਦੀਪ ਸਿੰਘ ਭਿੰਡਰ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਆਪਣੀ ਗੁਆਚੀ ਹੋਈ ਸਿਆਸੀ ਜ਼ਮੀਰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੇ ਚਲਦੇ ਉਨ੍ਹਾਂ ਵੱਲੋਂ-ਵੱਲੋਂ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਗਠਜੋੜ ਕਰਕੇ 2022 ਦੀਆਂ ਚੋਣਾਂ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 2017 ਤੋਂ ਪਹਿਲਾਂ ਰੇਤ ਮਾਫੀਆ ਦਾ ਨਾਂਅ ਵੀ ਨਹੀਂ ਸੀ, ਪਰ ਸੁਖਬੀਰ ਬਾਦਲ ਦੇ ਡਿਪਟੀ ਸੀਐਮ ਬਣਨ ਮਗਰੋਂ ਰੇਤ ਮਾਫੀਆ ਸਣੇ ਕਈ ਹੋਰ ਮਾਫੀਆ ਸਾਹਮਣੇ ਆਏ। ਲੋਕ ਇਨਸਾਫ ਪਾਰਟੀ ਵੱਲੋਂ ਇਹ ਮੁੱਦਾ ਕਈ ਵਾਰ ਚੁੱਕਿਆ ਗਿਆ ਹੈ ਤੇ ਇਸ ਦਾ ਲਗਾਤਾਰ ਵਿਰੋਧ ਕੀਤਾ ਗਿਆ ਹੈ। ਇਸ ਮੁੱਦੇ ਨੂੰ ਲੈ ਕੇ ਲੋਕ ਇਨਸਾਫ ਪਾਰਟੀ ਕੋਰਟ ਤੱਕ ਪਹੁੰਚ ਕਰੇਗੀ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਲੋਕਾਂ ਨੂੰ ਬੇਫਕੂਫ਼ ਨਹੀਂ ਬਣਾਇਆ ਨਹੀਂ ਜਾ ਸਕਦਾ

ਇਹ ਵੀ ਪੜ੍ਹੋ : ਸੁਖਬੀਰ ਬਾਦਲ ਦੀ ਮਾਈਨਿੰਗ ਰੇਡ ਜਾਰੀ, ਹੁਣ ਮੁਕੇਰੀਆਂ ਸਣੇ 3 ਥਾਂ ਕੀਤੀ ਰੇਡ

ETV Bharat Logo

Copyright © 2024 Ushodaya Enterprises Pvt. Ltd., All Rights Reserved.