ETV Bharat / city

ਪੰਜਾਬ ਪਹੁੰਚਦੇ ਹੀ ਚੰਨੀ 'ਤੇ ਵਰ੍ਹੇ ਕੇਜਰੀਵਾਲ, ਕਿਹਾ- ‘ਕਾਲਾ ਅੰਗਰੇਜ਼’ ਲੋਕਾਂ ਦੀ ਪਸੰਦ

ਦਿੱਲੀ ਦੇ ਮੁੱਖ ਮੰਤਰੀ (Delhi Chief Minister) ਅਰਵਿੰਦ ਕੇਜਰੀਵਾਲ (Arvind Kejriwal) ਅੱਜ ਪੰਜਾਬ ਦੌਰੇ ’ਤੇ ਪਹੁੰਚੇ ਹਨ। ਇਸ ਦੌਰਾਨ ਅੰਮ੍ਰਿਤਸਰ ਏਅਰਪੋਰਟ ’ਤੇ ਪਹੁੰਚੇ ਕੇਜਰੀਵਾਲ (Kejriwal arrives at Amritsar airport) ਨੇ ਮੁੱਖ ਮੰਤਰੀ ਚੰਨੀ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਸਸਤੇ ਕੱਪੜੇ ਪਾਉਣ ਵਾਲਾ ਤੇ ਕਾਲਾ ਅੰਗਰੇਜ਼ (People like 'Black Angrej') ਆਪਣੇ ਸਾਰੇ ਵਾਅਦੇ ਪੂਰੇ ਕਰੇਗਾ ਤੇ ਉਹ ਲੋਕਾਂ ਨੂੰ ਪਸੰਦ ਹੈ।

ਮੁੱਖ ਮੰਤਰੀ ਕੇਜਰੀਵਾਲ ਨੇ ਦਿੱਤਾ ਜਵਾਬ
ਮੁੱਖ ਮੰਤਰੀ ਕੇਜਰੀਵਾਲ ਨੇ ਦਿੱਤਾ ਜਵਾਬ
author img

By

Published : Dec 2, 2021, 12:31 PM IST

Updated : Dec 2, 2021, 12:45 PM IST

ਅੰਮ੍ਰਿਤਸਰ: ਆਮ ਆਦਮੀ ਪਾਰਟੀ (Aam Aadmi Party) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ (Delhi Chief Minister) ਅਰਵਿੰਦ ਕੇਜਰੀਵਾਲ (Arvind Kejriwal) ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਪੁੱਜੇ ਗਏ ਹਨ। ਦੱਸ ਦਈਏ ਕਿ ਕੇਜਰੀਵਾਲ ਪਠਾਨਕੋਟ ਤਿਰੰਗਾ ਯਾਤਰਾ (arvind kejriwal tiranga yatra) ਕਰਨਗੇ ਤੇ ਪੰਜਾਬ ਦੇ ਲੋਕਾਂ ਨੂੰ ਚੌਥੀ ਗਾਰੰਟੀ (Kejriwal's fourth guarantee) ਵੀ ਦੇਣਗੇ।

ਇਹ ਵੀ ਪੜੋ: Assembly Election 2022: ਅੱਜ ਸੂਬੇ ਦੀ ਜਨਤਾ ਨੂੰ ਵੱਡਾ ਤੋਹਫ਼ਾ ਦੇਣਗੇ ਮੁੱਖ ਮੰਤਰੀ ਚੰਨੀ

ਏਅਰਪੋਰਟ ‘ਤੇ ਕੇਜਰੀਵਾਲ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਚੰਨੀ ਦੀ ਬਹੁਤ ਇੱਜ਼ਤ ਕਰਦਾ ਹਾਂ। ਉਨ੍ਹਾਂ ਕਿਹਾ ਜਦੋਂ ਦਾ ਮੈਂ ਪੰਜਾਬ ਵਿੱਚ ਆ ਕੇ ਐਲਾਨ ਕੀਤਾ ਕਿ ਸਾਡੀ ਸਰਕਾਰ ਆਵੇਗੀ ਤਾਂ ਪੰਜਾਬ ਦੀਆਂ ਮਹਿਲਾਵਾਂ ਦੇ ਖਾਤੇ ਵਿੱਚ ਹਜ਼ਾਰ ਰੁਪਏ ਪ੍ਰਤੀ ਮਹੀਨਾ ਪਾਵਾਂਗੇ ਤਾਂ ਉਦੋਂ ਤੋਂ ਚੰਨੀ ਜੀ ਮੈਨੂੰ ਬਹੁਤ ਗਾਲ੍ਹਾਂ ਕੱਢ ਰਹੇ ਹਨ। ਉਨ੍ਹਾਂ ਕਿਹਾ ਕਿ ਚੰਨੀ ਨੇ ਕਿਹਾ ਹੈ ਕਿ ਕੇਜਰੀਵਾਲ ਬੜੇ ਸਸਤੇ ਸਸਤੇ ਕੱਪੜੇ ਪਾਉਂਦਾ ਹੈ। ਕੇਜਰੀਵਾਲ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਮੇਰੇ ਕੱਪੜੇ ਨੇ ਚੰਗੇ ਹਨ, ਪਰ ਮੈਨੂੰ ਉਦੋਂ ਖੁਸ਼ੀ ਹੋਵੇਗੀ ਜਦੋਂ ਮੈਂ ਪੰਜਾਬ ਦੀਆਂ ਮਹਿਲਾਵਾਂ ਦੇ ਖਾਤੇ ‘ਚ ਹਜ਼ਾਰ ਰੁਪਏ ਪਵਾਂਗਾ ਤੇ ਉਹ ਨਵੇਂ ਨਵੇਂ ਸੂਟ ਖਰੀਦਣਗੀਆਂ।

ਇਹ ਵੀ ਪੜੋ: ਇੱਕ ਤੀਰ, ਕਈ ਨਿਸ਼ਾਨੇ! ਜਾਣੋ ਸਿਰਸਾ ਦੇ ਭਾਜਪਾ 'ਚ ਸ਼ਾਮਲ ਹੋਣ ਨਾਲ ਕਈ ਮਕਸਦ ਪੂਰੇ ਹੋਏ...

ਉਨ੍ਹਾਂ ਕਿਹਾ ਕਿ ਮੇਰਾ ਰੰਗ ਕਾਲਾ ਹੋ ਸਕਦਾ ਹੈ ਕਿਉਂਕਿ ਮੈਂ ਤੁਹਾਡੇ ਉਹ ਹੈਲੀਕਾਪਟਰਾਂ ‘ਤੇ ਨੀ ਘੁੰਮਦਾ, ਮੈਂ ਸੜਕਾਂ ‘ਤੇ ਘੁੰਮਦਾ ਹਾਂ ਤੇ ਲੋਕਾਂ ਦੇ ਕੰਮ ਕਰਵਾਉਂਦਾ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਨੂੰ ਤੇ ਪੰਜਾਬ ਦੀਆਂ ਮਾਤਾਵਾਂ ਭੈਣਾਂ ਨੂੰ ਇਹ ਕਾਲਾ ਕੇਜਰੀਵਾਲ ਪਸੰਦ ਹੈ ਤੇ ਇੱਕ ਵਾਰ ਸਾਡੀ ਸਰਕਾਰ ਬਣੇਗੀ ਇਸ ਸਸਤੇ ਕੱਪੜੇ ਪਾਉਣ ਵਾਲਾ ਤੇ ਕਾਲਾ ਅੰਗਰੇਜ਼ (People like 'Black Angrej') ਆਪਣੇ ਸਾਰੇ ਵਾਅਦੇ ਪੂਰੇ ਕਰੇਗਾ। ਉਹਨਾਂ ਨੇ ਕਿਹਾ ਕਿ ਮੈਂ ਝੂਠੇ ਐਲਾਨ ਨਹੀਂ ਕਰਦਾ ਅਤੇ ਝੂਠੇ ਵਾਅਦੇ ਨਹੀਂ ਕਰਦਾ ਹਾਂ।

ਇਹ ਵੀ ਪੜੋ: ਚਰਨਜੀਤ ਚੰਨੀ ਨੇ ਮੋਗਾ 'ਚ ਵੰਡੇ ਵਿਕਾਸ ਕਾਰਜਾਂ ਦੇ ਗੱਫ਼ੇ

ਪਹਿਲਾਂ ਕੀਤੇ ਹਨ ਇਹ ਐਲਾਨ

ਅਰਵਿੰਦ ਕੇਜਰੀਵਾਲ (Arvind Kejriwal) ਇਸ ਤੋਂ ਪਹਿਲਾਂ ਮੁਫ਼ਤ ਅਤੇ 24 ਘੰਟੇ ਬਿਜਲੀ ਦੀ ਪਹਿਲੀ ਗਰੰਟੀ, ਮੁਫ਼ਤ ਸਿਹਤ ਸੇਵਾਵਾਂ ਅਤੇ 16 ਹਜ਼ਾਰ ਮੁਹੱਲਾ ਕਲੀਨਿਕ ਬਣਾਉਣ ਦੀ ਦੂਜੀ ਗਰੰਟੀ ਅਤੇ 18 ਸਾਲ ਤੋਂ ਵੱਡੀ ਉਮਰ ਦੀਆਂ ਔਰਤਾਂ ਅਤੇ ਕੁੜੀਆਂ ਨੂੰ ਪ੍ਰਤੀ ਮਹੀਨਾ 1000 ਰੁਪਏ ਦੇਣੀ ਦੀ ਤੀਜੀ ਗਰੰਟੀ ਦੇ ਚੁੱਕੇ ਹਨ। ਇਸੇ ਕੜੀ ’ਚ ਚੌਥੀ ਗਰੰਟੀ 2 ਦਸੰਬਰ ਨੂੰ ਪਠਾਨਕੋਟ ਵਿਖੇ ਦੇਣਗੇ।

Last Updated : Dec 2, 2021, 12:45 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.