ਤਰਨਤਾਰਨ: ਕਾਊਂਟਰ ਇੰਟੈਲੀਜੈਂਸ (Amritsar Counter Intelligence) ਅਤੇ ਬੀ.ਐੱਸ.ਐੱਫ. (BSF) ਵਲੋਂ ਚਲਾਏ ਗਏ ਸਾਂਝੇ ਆਪ੍ਰੇਸ਼ਨ (Joint operation) ਦੌਰਾਨ ਵੱਡੀ ਸਫਲਤਾ ਹੱਥ ਲੱਗੀ ਹੈ। ਇਹ ਸਾਂਝਾ ਆਪ੍ਰੇਸ਼ਨ ਬੀ.ਓ.ਪੀ. ਮਹਿੰਦੀਪੁਰ ਖੇਮਕਰਨ ਸੈਕਟਰ (Mahindipur Khemkaran Sector) ਵਿਖੇ ਚਲਾਇਆ ਗਿਆ, ਜਿੱਥੋਂ 22 ਪਿਸਤੌਲ, 44 ਮੈਗਜ਼ੀਨ, 100 ਰੌਂਦ ਅਤੇ ਇਸ ਤੋਂ ਇਲਾਵਾ ਇਕ ਕਿੱਲੋ ਹੈਰੋਇਨ ਤੇ 72 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਹੈ। ਬੀ.ਐੱਸ.ਐੱਫ. ਨੂੰ ਸ਼ੱਕ ਹੈ ਇਹ ਸਾਰੀ ਤਸਕਰੀ ਡਰੋਨ (Drones) ਰਾਹੀਂ ਕੀਤੀ ਗਈ ਹੈ। ਦੇਰ ਰਾਤ ਰਾਜਤਾਲ ਵਿਚ ਵੀ ਡ੍ਰੋਨ ਦੀ ਆਵਾਜ਼ ਸੁਣਾਈ ਦਿੱਤੀ। ਬੀ.ਐੱਸ.ਐੱਫ. ਦੇ ਜਵਾਨਾਂ ਨੇ ਫਾਇਰਿੰਗ (Firing) ਕੀਤੀ। ਅਜੇ ਵੀ ਬੀ.ਐੱਸ.ਐੱਫ. ਤੇ ਕਾਉਂਟਰ ਇੰਟੈਲੀਜੈਂਸ ਵਲੋਂ ਸਰਚ ਆਪ੍ਰੇਸ਼ਨ (Search operation) ਚਲਾਇਆ ਜਾ ਰਿਹਾ ਹੈ।
ਤਿਓਹਾਰਾਂ ਨੂੰ ਲੈ ਕੇ ਵਧਾਈ ਜਾ ਰਹੀ ਹੈ ਸੁਰੱਖਿਆ
ਤੁਹਾਨੂੰ ਦੱਸ ਦਈਏ ਕਿ ਤਿਉਹਾਰਾਂ ਅਤੇ ਮੇਲਿਆਂ ਨੂੰ ਲੈ ਕੇ ਸੂਬੇ ਭਰ ’ਚ ਪੁਲਿਸ ਪ੍ਰਸ਼ਾਸਨ (Punjab Police) ਪੂਰੀ ਤਰ੍ਹਾਂ ਮੁਸਤੈਦ ਹੈ। ਥਾਂ-ਥਾਂ ਨਾਕੇਬੰਦੀਆਂ ਲਾ ਕੇ ਪੁਲਿਸ ਵੱਲੋਂ ਸ਼ਰਾਰਤੀ ਅਨਸਰਾਂ 'ਤੇ ਨਕੇਲ ਕੱਸੀ ਜਾ ਰਹੀ ਹੈ ਤਾਂ ਜੋ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ। ਸੁਰੱਖਿਆ ਵਿੱਚ ਸਖ਼ਤੀ ਕਰਨ ਕਰਕੇ, ਸੁਰੱਖਿਆ ਏਜੰਸੀਆਂ ਵੱਲੋਂ ਵੱਖ-ਵੱਖ ਥਾਵਾਂ 'ਤੇ ਪਾਕਿਸਤਾਨੀ ਘੁਸਪੈਠੀਏ ਫੜੇ ਗਏ ਹਨ।
ਬੀ.ਐੱਸ.ਐੱਫ. ਵਲੋਂ ਸਰਹੱਦੀ ਖੇਤਰਾਂ ਵਿਚ ਚਲਾਏ ਜਾ ਰਹੇ ਸਰਚ ਆਪ੍ਰੇਸ਼ਨ
ਪੰਜਾਬ ਦੇ ਸਰਹੱਦੀ ਖੇਤਰ ਵਿਚ ਵੱਧ ਰਹੀ ਅੱਤਵਾਦੀ ਘੁਸਪੈਠ ਅਤੇ ਪਾਕਿਸਤਾਨ (Pakistan) ਵਲੋਂ ਡਰੋਨ ਰਾਹੀਂ ਪੰਜਾਬ (Punjab) ਵਿਚ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ (Drug and arms smuggling) ਦੀਆਂ ਵੱਧ ਰਹੀਆਂ ਘਟਨਾਵਾਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਵਲੋਂ ਬੀ.ਐੱਸ.ਐੱਫ. (BSF) ਦਾ ਅਧਿਕਾਰ ਖੇਤਰ ਵਧਾ ਦਿੱਤਾ ਗਿਆ ਹੈ, ਜਿਸ ਨਾਲ ਹੁਣ ਬੀ.ਐੱਸ.ਐੱਫ. (BSF) ਪੰਜਾਬ (Punjab) ਦੇ ਸਰਹੱਦੀ ਖੇਤਰਾਂ (Border areas) ਵਿਚ ਕਿਤੇ ਵੀ ਛਾਪੇਮਾਰੀ (Raid) ਕਰ ਸਕਦੀ ਹੈ ਅਤੇ ਨਸ਼ਾ ਤਸਕਰਾਂ (Drug smugglers) ਤੇ ਹਥਿਆਰ ਤਸਕਰਾਂ (Arms smugglers) ਨੂੰ ਕਾਬੂ ਕੀਤਾ ਜਾ ਸਕੇ। ਨਸ਼ਾ ਤਸਕਰਾਂ (Drug smugglers) ਵਲੋਂ ਕਈ ਤਰ੍ਹਾਂ ਦੇ ਹੱਥਕੰਡੇ (Manipulation) ਅਪਣਾਏ ਜਾ ਰਹੇ ਹਨ ਜਿਸ ਨੂੰ ਬੀ.ਐੱਸ.ਐੱਫ. (BSF) ਵਲੋਂ ਫੇਲ ਕਰਨ ਲਈ ਸਰਚ ਆਪ੍ਰੇਸ਼ਨ (Search operation) ਅਤੇ ਤਾਇਨਾਤੀ ਵਧਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ-ਨਹੀਂ ਮਿਲ ਰਹੀ ਲੋਕਾਂ ਨੂੰ ਰਾਹਤ, ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਮੁੜ ਵਾਧਾ