ETV Bharat / city

ਅੰਮ੍ਰਿਤਸਰ ਪੁਲਿਸ ਨੇ 48 ਘੰਟਿਆ 'ਚ 9 ਦਿਨਾਂ ਦੇ ਬੱਚੇ ਨੂੰ ਕੀਤਾ ਰਿਕਵਰ, 2 ਕਾਬੂ - Amritsar news

ਅੰਮ੍ਰਿਤਸਰ ਪੁਲਿਸ ਨੇ ਪਿਛਲੇ ਦਿਨੀਂ ਸਿਵਲ ਹਸਪਤਾਲ ਤੋਂ ਅਗਵਾ ਹੋਏ ਬੱਚੇ ਨੂੰ ਰਿਕਵਰ ਕਰ ਲਿਆ ਹੈ। ਪੁਲਿਸ ਨੇ ਬੱਚੇ ਨੂੰ ਸਹੀ ਸਲਾਮਤ ਉਸ ਦੇ ਪਰਿਵਾਰ ਨੂੰ ਸੌਂਪ ਦਿੱਤਾ  ਹੈ।

ਫ਼ੋਟੋ।
author img

By

Published : Oct 3, 2019, 2:06 PM IST

ਅੰਮ੍ਰਿਤਸਰ: ਪੰਜਾਬ ਪੁਲਿਸ ਨੇ ਪਿਛਲੇ ਦਿਨੀਂ ਸਿਵਲ ਹਸਪਤਾਲ ਤੋਂ ਅਗਵਾ ਹੋਏ ਬੱਚੇ ਨੂੰ ਰਿਕਵਰ ਕਰ ਲਿਆ ਹੈ। ਪੁਲਿਸ ਨੇ 2 ਦਿਨਾਂ ਦੇ ਅੰਦਰ ਬੱਚੇ ਨੂੰ ਮੁਲਜ਼ਮਾਂ ਸਣੇ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਕ ਪੁਲਿਸ ਨੇ ਬੱਚੇ ਨੂੰ ਪਿੰਡ ਗੁਰਵਾਲੀ ਤੋਂ ਇੱਕ ਪਰਿਵਾਰ ਕੋਲੋ ਬਰਾਮਦ ਕੀਤਾ ਹੈ। ਬੱਚੇ ਨੂੰ ਸਹੀ ਸਲਾਮਤ ਉਸ ਦੇ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ। ਇਸ ਦੌਰਾਨ ਪੁਲਿਸ ਨੇ ਇੱਕ ਮਹਿਲਾ ਸਿਮਰਨ ਤੇ ਉਸ ਦੇ ਪਤੀ ਭੋਲਾ ਨੂੰ ਹਿਰਾਸਤ 'ਚ ਲੈ ਲਿਆ ਹੈ।

ਵੀਡੀਓ

ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਮੁਲਜ਼ਮ ਮਹਿਲਾ ਦਾ ਕਈ ਸਮੇਂ ਤੋਂ ਬੱਚਾ ਨਹੀਂ ਹੋ ਪਾ ਰਿਹਾ ਸੀ, ਜਿਸ ਕਾਰਨ ਮੁਲਜ਼ਮ ਸਿਮਰਨ ਨੇ ਸਾਜ਼ਿਸ਼ ਰਚ ਇਸ ਬੱਚੇ ਨੂੰ ਅਗਵਾ ਕਰ ਲਿਆ ਸੀ। ਜ਼ਿਕਰਯੋਗ ਹੈ ਕਿ ਸਥਾਨਕ ਸਿਵਲ ਹਸਪਤਾਲ 'ਚ 2 ਦਿਨ ਪਹਿਲਾ ਬੱਚਾ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਹਸਪਤਾਲ 'ਚੋਂ ਇੱਕ ਅਣਪਛਾਤੀ ਮਹਿਲਾ ਪਰਿਵਾਰ ਵਾਲਿਆਂ ਨੂੰ ਮੂਰਖ ਬਣਾ ਕੇ 8 ਦਿਨਾਂ ਦਾ ਬੱਚਾ ਲੈ ਕੇ ਫ਼ਰਾਰ ਹੋ ਗਈ ਸੀ।

ਅੰਮ੍ਰਿਤਸਰ: ਸਿਵਲ ਹਸਪਤਾਲ ਵਿਚੋਂ 8 ਦਿਨਾਂ ਦਾ ਬੱਚਾ ਅਗਵਾਹ

Intro:ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸ ਸੁਖਚੈਨ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ ਪੁਲਿਸ ਨੇ ਸਿਵਿਲ ਹਸਪਤਾਲ ਵਿਚ ਬੀਤੇ ਦੋ ਦਿਨ ਪਹਿਲਾਂ ਇੱਕ ਬੱਚਾ ਚੋਰੀ ਹੋ ਗਿਆ ਸੀ ਜਦੋਂ ਇੱਕ ਅਨਜਾਣ ਮਹਿਲਾ ਜੋ ਕਿ ਕਿਸੇ ਬੀਮਾ ਕੰਪਨੀ ਦਾ ਨੁਮਾਇੰਦਾ ਬਣ ਕੇ ਹਸਪਤਾਲ ਵਿੱਚ ਪਹੁੰਚੀ ਸੀ। 8 ਦਿਨ ਦੇ ਬੱਚੇ ਨੂੰ ਲੈ ਕੇ ਫਰਾਰ ਹੋ ਗਈ। ਦਰਅਸਲ ਇਸ ਔਰਤ ਨੇ ਆਪਣੇ ਸਾਥੀਆਂ ਨਾਲ ਮਿਲ ਕੇ 8 ਦਿਨ ਦੇ ਦੋ ਬੱਚੇ ਚੁੱਕੇ ਸਨ। ਇੱਕ ਲੜਕਾ ਅਤੇ ਇੱਕ ਲੜਕੀ ਸਨ। ਪੀੜਤ ਪਰਿਵਾਰਾਂ ਨੇ ਦੱਸਿਆ ਕਿ ਇੱਕ ਗੁਲਾਬੀ ਸੂਟ ਪਾਏ ਹੋਏ ਮਹਿਲਾ ਉਹਨਾਂ ਕੋਲ ਆਈ।Body:ਉਸਨੇ ਕਿਹਾ ਕਿ ਉਹਨਾਂ ਦੇ ਫਾਰਮ ਭਰਵਾਏ ਜਾਣੇ ਹਨ ਅਤੇ ਉਹਨਾਂ ਦੀ ਫੋਟੋਗ੍ਰਾਫੀਸ ਬੱਚੇ ਦੇ ਨਾਲ ਖਿਚਵਾਉਣੀ ਹੈ। ਅਤੇ ਇਸ ਤਰਾਂ ਕਰਨ ਨਾਲ ਉਹਨਾਂ ਦਾ ਬੀਮਾ ਹੋ ਜਾਵੇਗਾ, ਅਤੇ ਉਹਨਾਂ ਨੂੰ ਹਰ ਮਹੀਨੇ 5000 ਰੁਪਏ ਮਿਲਣਗੇ। ਮਾਸੂਮ ਲੋਕ ਉਸ ਔਰਤ ਦੀ ਚਿਕਣੀ-ਚੁੱਪੜੀ ਗੱਲਾਂ ਵਿਚ ਆ ਗਏ ਅਤੇ 8 ਦਿਨ ਦੀ ਲੜਕੀ ਦੇ ਨਾਲ ਉਸਦੀ ਨਾਨੀ ਅਤੇ 8 ਦਿਨ ਦੇ ਲੜਕੇ ਦੇ ਨਾਲ ਉਸਦੀ ਦਾਦੀ ਉਸ ਔਰਤ ਦੇ ਨਾਲ ਚਲੇ ਗਏ। ਉਹ ਉਹਨਾਂ ਨੂੰ ਬੱਸ ਸਟੈਂਡ ਦੇ ਨੇੜੇ ਇਕ ਫੋਟੋਗ੍ਰਾਫਰ ਦੇ ਕੋਲ ਲੈ ਗਈ। ਜਦੋਂ ਲੜਕੇ ਦੀ ਦਾਦੀ ਦੀ ਫੋਟੋ ਹੋ ਰਹੀ ਸੀ ਤਾਂ ਉਸ ਔਰਤ ਨੇ ਬੱਚੇ ਨੂੰ ਫੜ ਲਿਆ ਅਤੇ ਕਿਹਾ ਕਿ ਤੁਸੀਂ ਫੋਟੋ ਕਰਵਾ ਲਓ ਫਿਰ ਬੱਚੇ ਨੂੰ ਫੜ ਲੈਣਾ। ਜਿਵੇਂ ਹੀ ਬੱਚੇ ਦੀ ਦਾਦੀ ਫੋਟੋ ਕਰਵਾਉਣ ਲੱਗੀ ਤਾਂ ਉਹ ਮਹਿਲਾ ਬੱਚੇ ਨੂੰ ਲੈ ਕੇ ਫਰਾਰ ਹੋ ਗਈ ਸੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਮੁਕਦਮਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ,Conclusion:ਏਡੀਸੀਪੀ3 ਹਰਪਾਲ ਸਿੰਘ ਵਲੋਂ ਇੱਕ ਪੁਲਿਸ ਟੀਮ ਤਿਆਰ ਕੀਤੀ ਗਈ, ਜਿਸ ਨੇ ਲਗਾਤਾਰ ਦਿਨ ਰਾਤ ਮਿਹਨਤ ਕਰਦੇ ਹੋਏ ਦੋਸ਼ੀਆਂ ਦੀ ਤਾਲਾਸ ਸ਼ੁਰੂ ਕਰ ਦਿੱਤੀ ਗਈ, ਜਿਸ ਵਿੱਚ ਸੂਤਰਾਂ ਦੇ ਅਧਾਰ ਤੇ ਪਿੰਡ ਗੁਰਵਾਲੀ ਦੀ ਇੱਕ ਔਰਤ ਸਿਮਰਨ ਕੌਰ ਉਰਫ ਭੋਲਾ ਨੂੰ ਕਾਬੂ ਕੀਤਾ ਜਿਸ ਤੋਂ ਅਗਵਾਹ ਕੀਤਾ ਬੱਚਾ ਅਭੀ 9 ਦਿਨ ਦਾ ਬਰਾਮਦ ਕੀਤਾ ਗਿਆ,,ਜਦੋਂ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਤੇ ਇਹ ਗੱਲ ਸਾਮਨੇਆਈ ਕਿ ਸਿਮਰਨ ਕੌਰ ਦੀ ਸ਼ਾਦੀ 2016 ਵਿਚ ਗੁਰਜੀਤ ਸਿੰਘ ਦੇ ਨਾਲ਼ ਹੋਈ ਸੀ, ਤੇ ਉਸਦੇ ਵਿਆਹ ਤੋਂ ਬਾਅਦ ਲਗਾਤਾਰ ਤਿੰਨ ਵਾਰ ਬੱਚੇ ਨੇ ਜਨਮ ਲੈਣ ਤੋਂ ਪਹਿਲਾਂ ਹੀ ਮੌਤ ਹੋ ਜਾਂਦੀ ਸੀ, ਇਨ੍ਹਾਂ ਦੋਵਾਂ ਨੂੰ ਬੱਚੇ ਦੀ ਘਾਟ ਮਹਿਸੂਸ ਹੁੰਦੀ ਰਹੀ ਤੇ ਇਨ੍ਹਾਂ ਬੱਚਾ ਅਡੋਪਟ ਕਰਨ ਦੀ ਵੀ ਕੋਸ਼ਿਸ਼ ਕੀਤੀ, ਪਰ ਗੱਲ ਸਿਰੇ ਨਹੀਂ ਚਡੀ,ਤੇ ਫ਼ਿਰ ਇਨ੍ਹਾਂ ਬਚੇ ਨੂੰ ਅਗਵਾ ਕਰਨ ਦੀ ਯੋਜਨਾ ਬਣਾਈ, ਤੇ ਫਿਰ ਇਨ੍ਹਾਂ ਨੇ ਸਿਵਲ ਹਸਪਤਾਲ ਵਿੱਚ ਬੱਚੇ ਨੂੰ ਅਗਵਾਹ ਕਰਨ ਲਈ ਉਨ੍ਹਾਂ ਦੇ ਵਾਰਸਾਂ ਨੂੰ ਗੁਮਰਾਹ ਕਰਕੇ ਇਹ ਸਾਰੀ ਚਾਲ ਚੱਲੀ ,ਜਿਸ ਤੇ ਪੁਲਿਸ ਨੇ ਗੁਰਜੀਤ ਸਿੰਘ ਤੇ ਸਿਮਰਨ ਕੌਰ ਨੂੰ ਕਾਬੂ ਕਰ ਲਿਆ ਗਿਆ
ਬਾਈਟ: ਪੁਲਿਸ ਕਮਿਸ਼ਨਰ ਸ ਸੁਖਚੈਨ ਸਿੰਘ ਗਿੱਲ
ETV Bharat Logo

Copyright © 2024 Ushodaya Enterprises Pvt. Ltd., All Rights Reserved.