ਅੰਮ੍ਰਿਤਸਰ: ਗੁਰਦਾਸਪੁਰ ਵਿਖੇ ਹੋਏ ਦੁਸ਼ਕਰਮ ਮਾਮਲੇ ਵਿਚ ਸਕੂਲ ਪ੍ਰਸ਼ਾਸ਼ਨ ਉਪਰ ਕੀਤੀ ਐਫਆਈਆਰ ਨੂੰ ਲੈ ਕੇ ਅੱਜ ਸਕੂਲ ਪ੍ਰਸ਼ਾਸ਼ਨ ਦੇ ਹੱਕ ਵਿਚ ਨਿਤਰੇ ਪੰਜਾਬ ਭਰ ਦੇ ਸਕੂਲਾਂ ਵੱਲੋਂ ਕਾਲੇ ਬਿੱਲੇ ਲਗਾ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿਚ ਰਾਸਾ ਦੇ ਚੇਅਰਮੈਨ ਹਰਪਾਲ ਸਿੰਘ ਯੂਕੇ ਵੱਲੋਂ ਅੱਜ ਅੰਮ੍ਰਿਤਸਰ ਵਿਖੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਗੁਰਦਾਸਪੁਰ ਦੇ ਸਕੂਲ ਪ੍ਰਬੰਧਕਾਂ ਖਿਲਾਫ਼ ਕੀਤੀ ਐਫਆਈਆਰ ਰੱਦ ਕਰਨ ਦੀ ਗੱਲ ਕਹੀ ਹੈ।
ਇਸ ਮੌਕੇ ਰਾਸਾ ਦੇ ਚੇਅਰਮੈਨ ਹਰਪਾਲ ਸਿੰਘ ਯੂਕੇ ਅਤੇ ਪ੍ਰਿੰਸੀਪਲ ਕੁਲਵਿੰਦਰ ਕੌਰ ਨੇ ਦੱਸਿਆ ਕਿ ਸਰਕਾਰ ਬਿਨ੍ਹਾਂ ਜਾਂਚ ਤੋਂ ਸਕੂਲ ਪ੍ਰਸ਼ਾਸ਼ਨ ਨੂੰ ਬਲੀ ਦਾ ਬੱਕਰਾ ਬਣਾ ਰਹੀ ਕਿਉਕਿ ਬੱਚੀ ਨਾਲ ਜੋ ਦੁਸ਼ਕਰਮ ਦੀ ਘਟਨਾ ਦੀ ਗੱਲ ਕਹੀ ਜਾ ਰਹੀ ਹੈ, ਉਸਦਾ ਸਕੂਲ ਪ੍ਰਸ਼ਾਸ਼ਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਬਿਨਾ ਕਾਰਣ ਸਕੂਲ ਪ੍ਰਬੰਧਕਾਂ 'ਤੇ ਜੋ ਪਰਚਾ ਦਰਜ ਕੀਤਾ ਗਿਆ ਹੈ, ਉਸ ਨੂੰ ਰੱਦ ਕਰਵਾਉਣ ਲਈ ਅਸੀਂ ਅੱਜ ਕਾਲੇ ਬਿੱਲੇ ਲਗਾ ਪੰਜਾਬ ਭਰ ਦੇ ਸਕੂਲਾਂ ਵਿਚ ਕਾਲੇ ਬਿੱਲੇ ਲਗਾ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ, ਜਿਸ ਵਿਚ ਅਸੀਂ ਸਰਕਾਰ ਦੀ ਇਸ ਕਾਰਵਾਈ ਦਾ ਵਿਰੋਧ ਕਰਦੇ ਹਾਂ। ਇਸ ਸੰਬੰਧੀ ਉਹਨੇ ਕਿਹਾ ਕਿ ਪੰਜਾਬ ਵੱਲੋਂ ਸਕੂਲਾਂ ਦੀਆ ਫੀਸਾਂ ਨਾ ਵਧਾਉਣ ਦੀ ਜੋ ਗੱਲ ਕਹਿ ਹੈ ਉਹ ਵੀ ਸਕੂਲਾਂ ਨਾਲ ਪੱਖਪਾਤੀ ਨੀਤੀ ਹੈ ਜੇਕਰ ਹਰ ਸਾਲ ਟੀਚਰਾਂ ਦੀ ਤਨਖ਼ਾਹ ਵਿਚ ਵਾਧਾ ਕਰ ਸਕੂਲ ਪ੍ਰਸ਼ਾਸ਼ਨ ਤਨਖਾਹ ਦਿੰਦਾ ਹੈ ਫਿਰ ਹੁਣ ਜੇਕਰ ਫੀਸਾਂ ਨਾ ਵਧੀਆ ਤਾਂ ਸਕੂਲ ਖਰਚੇ ਕਿਵੇਂ ਕਰਾਂਗਾ।
ਕੀ ਸੀ ਪੂਰਾ ਮਾਮਲਾ: ਮਿਲੀ ਜਾਣਕਾਰੀ ਮੁਤਾਬਿਕ 4 ਸਾਲਾਂ ਬੱਚੀ ਗੁਰਦਾਸਪੁਰ ਦੇ ਇੱਕ ਨਿੱਜੀ ਸਕੂਲ ਵਿੱਚ ਐਲਕੇਜੀ (LKG) ਜਮਾਤ ਵਿੱਚ ਪੜਦੀ ਹੈ, ਜਦੋ ਉਹ ਘਰ ਗਈ ਤਾਂ ਉਸ ਨੇ ਆਪਣੀ ਮਾਂ ਨੂੰ ਦੱਸਿਆ ਕਿ ਉਸਦੇ ਸਰੀਰ 'ਚ ਦਰਦ ਹੋ ਰਿਹਾ ਹੈ। ਇਸ ਤੋਂ ਬਾਅਦ ਬੱਚੀ ਦੀ ਮਾਤਾ ਵੱਲੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ। ਪੀੜਤ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦੀ ਬੱਚੀ ਦੇ ਨਾਲ ਜਬਰਜਨਾਹ ਹੋਇਆ ਹੈ ਅਤੇ ਕਿਸੇ ਹੋਰ ਬੱਚੀ ਦੇ ਨਾਲ ਇਹ ਸਭ ਕੁਝ ਵਾਪਰ ਸਕਦਾ ਹੈ।
ਇਹ ਵੀ ਪੜ੍ਹੋ: ਬੱਚੀ ਨਾਲ ਜਬਰਜਨਾਹ ਮਾਮਲੇ ਚ ਗ੍ਰਿਫਤਾਰ ਸਕੂਲ ਚੇਅਰਮੈਨ ਦੀ ਪਤਨੀ ਦੀ ਪੁਲਿਸ ਨੂੰ ਧਮਕੀ !