ਅੰਮ੍ਰਿਤਸਰ: ਜੇਕਰ ਤੁਹਾਡੀ ਕੋਈ ਕੀਮਤੀ ਐਨਕ ਜਾਂ ਖੜੀ ਖ਼ਰਾਬ ਹੋ ਗਈ ਹੈ, ਉਹ ਠੀਕ ਨਹੀਂ ਹੋ ਰਹੀ ਤਾਂ ਅੰਮ੍ਰਿਤਸਰ ਜ਼ਿਲ੍ਹੇ (Amritsar district) ਦੀ ਇਕੋ ਇੱਕ ਅਜਿਹੀ ਦੁਕਾਨ ਜੋ ਮਹਿੰਗੀਆਂ ਐਨਕਾਂ, ਘੜੀਆਂ ਜਾਂ ਕਿਸੇ ਵੀ ਕੀਮਤੀ ਚੀਜ਼ 'ਤੇ ਬਹੁਤ ਸੂਖਮ ਵੈਲਡਿੰਗ ਕਰ ਸਕਦੀ ਹੈ ਅਤੇ ਜੋ ਮਸ਼ੀਨਾਂ ਨਾਲ ਠੀਕ ਨਹੀਂ ਹੋ ਸਕਦੀਆਂ।
ਇਹ ਵੀ ਪੜੋ: ਆਜ਼ਾਦੀ ਦੇ 75 ਸਾਲ: ਆਜ਼ਾਦੀ ਦੇ ਪਰਵਾਨਿਆਂ ਵਿੱਚੋਂ ਇੱਕ ਸਨ ਅਮਰ ਚੰਦਰ ਬਾਂਠਿਆ
ਇਸ ਨੂੰ 91 ਸਾਲ ਦਾ ਬਜ਼ੁਰਗ ਨੌਜਵਾਨ ਠੀਕ ਕਰ ਦਿੰਦਾ ਹੈ ਜੋ ਪਿਛਲੇ 75 ਸਾਲਾਂ ਤੋਂ ਕੰਮ ਕਰ ਰਿਹਾ ਹੈ। ਬਾਪੂ ਮੋਹਨ ਸਿੰਘ (Bapu Mohan Singh) ਨੇ ਦੱਸਿਆ ਕਿ ਉਹਨਾਂ ਦਾ ਜਨਮ ਪਾਕਿਸਤਾਨ ਵਿੱਚ ਹੋਇਆ ਸੀ ਅਤੇ ਪਾਕਿਸਤਾਨ ਵਿੱਚ ਉਹਨਾਂ ਦਾ ਚੰਗਾ ਘੜੀਆਂ ਤੇ ਐਨਕਾਂ ਦਾ ਕਾਰੋਬਾਰ ਸੀ, ਪਰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਉਨ੍ਹਾਂ ਅੰਮ੍ਰਿਤਸਰ ਹਾਲ ਬਾਜ਼ਾਰ ਵਿੱਚ ਆ ਕੇ ਛੋਟੀ ਜੀ ਘੜੀਆਂ ਤੇ ਐਨਕਾਂ ਰਿਪੇਅਰ ਦੀ ਦੁਕਾਨ ਕੀਤੀ ਅਤੇ ਕਰੀਬ 75 ਸਾਲਾਂ ਤੋਂ ਉਹ ਇੱਥੇ ਕੰਮ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਐਨਕ ਜਾਂ ਘੜੀ ਨੂੰ ਕੋਈ ਵਿਅਕਤੀ ਵੈਲਡਿੰਗ ਨਾ ਕਰ ਸਕਦਾ ਹੋਵੇ ਤਾਂ ਉਸ ਦਾ ਤਸੱਲੀਬਖ਼ਸ਼ ਕੰਮ (Satisfactory work) ਉਹ ਇੱਥੇ 75 ਸਾਲਾਂ ਤੋਂ ਕਰਦੇ ਆ ਰਹੇ ਹਨ।
ਇਹ ਵੀ ਪੜੋ: ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਮਨਾਇਆ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ 552ਵਾਂ ਪ੍ਰਕਾਸ਼ ਪੁਰਬ
ਜ਼ਿਕਰਯੋਗ ਹੈ ਕਿ ਅੱਜਕੱਲ੍ਹ ਏਨੀ ਵੱਡੀ ਉਮਰ ਦੇ ਬਜ਼ੁਰਗ ਏਨੀ ਵਧੀਆ ਸਿਹਤ ਦੇ ਨਾਲ ਕੰਮਕਾਰ ਕਰਦੇ ਘੱਟ ਹੀ ਦਿਖਾਈ ਦਿੰਦੇ ਹਨ ਅਤੇ ਅਜਿਹੇ ਬਜ਼ੁਰਗਾਂ ਕੋਲ ਬੈਠ ਕੇ ਕੁਝ ਸੇਧ ਲੈਣ ਦੀ ਅੱਜਕੱਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਵੀ ਜ਼ਰੂਰਤ ਹੈ, ਹਾਲਾਂਕਿ ਜੇ ਤੁਹਾਡੇ ਕੋਲ ਉਨ੍ਹਾਂ ਤੋਂ ਮੁਰੰਮਤ ਕਰਨ ਲਈ ਕੁਝ ਨਹੀਂ ਹੈ, ਤਾਂ ਬੱਸ ਇੱਥੋਂ ਲੰਘੋ ਅਤੇ ਉਨ੍ਹਾਂ ਨੂੰ ਸਤਿ ਸ੍ਰੀ ਅਕਾਲ/ਨਮਸਤੇ ਕਹੋ, ਇਸ living legend 'ਤੇ ਮਾਣ ਕਰੋ, ਜੋ ਤੁਹਾਡੇ ਸ਼ਹਿਰ ਵਿੱਚ ਰਹਿੰਦਾ ਹੈ ਅਤੇ ਸਾਡੇ ਵਿੱਚੋਂ ਕੁਝ ਉਨ੍ਹਾਂ ਨੂੰ ਮੁਸ਼ਕਿਲ ਨਾਲ ਹੀ ਜਾਣਦੇ ਹਨ।
ਇਹ ਵੀ ਪੜੋ: ਗੁਰੂ ਨਾਨਕ ਗੁਰਪੁਰਬ 2021: ਗੁਰਦੁਆਰਾ ਗੁਰੂ ਨਾਨਕ ਝੀਰਾ ਸਾਹਿਬ ਦਾ ਇਤਿਹਾਸ