ETV Bharat / city

ਭਾਰਤੀ ਅੰਬੈਸੀ ਦੇ 38 ਅਧਿਕਾਰੀ ਅਟਾਰੀ-ਵਾਹਗਾ ਰਾਹੀਂ ਪਰਤੇ ਵਤਨ ਵਾਪਸ

ਭਾਰਤ ਤੇ ਪਾਕਿਸਤਾਨ ਦੋਹਾਂ ਦੇਸ਼ਾਂ 'ਚ ਸਥਿਤ ਅੰਬੈਸੀਆਂ ਚੋਂ 50 ਫੀਸਦੀ ਸਟਾਫ 'ਚ ਕਟੌਤੀ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ। ਇਸੇ ਕੜੀ 'ਚ ਅੱਜ ਪਾਕਿਸਤਾਨ ਤੋਂ ਭਾਰਤੀ ਅੰਬੈਸੀ ਦੇ 6 ਡਿਪਲੋਮੈਟ ਸਣੇ 38 ਅਧਿਕਾਰੀਆਂ ਨੇ ਵਤਨ ਵਾਪਸੀ ਕੀਤੀ ਹੈ। ਰਾਜਧਾਨੀ ਦਿੱਲੀ 'ਚ ਸਥਿਤ ਪਾਕਿਸਤਾਨ ਅੰਬੈਸੀ ਦੇ 143 ਅਧਿਕਾਰੀਆਂ ਨੂੰ ਪਰਿਵਾਰਾਂ ਸਣੇ ਪਾਕਿਸਤਾਨ ਰਵਾਨਾ ਕੀਤਾ ਗਿਆ ਹੈ।

ਭਾਰਤੀ ਅੰਬੈਸੀ ਦੇ ਅਧਿਕਾਰੀਆਂ ਦੀ ਹੋਈ ਵਤਨ ਵਾਪਸੀ

author img

By

Published : Jun 30, 2020, 7:57 PM IST

ਅੰਮ੍ਰਿਤਸਰ: ਭਾਰਤ ਤੇ ਪਾਕਿਸਤਾਨ ਦੋਹਾਂ ਦੇਸ਼ਾਂ 'ਚ ਸਥਿਤ ਅੰਬੈਸੀਆਂ ਚੋਂ 50 ਫੀਸਦੀ ਸਟਾਫ 'ਚ ਕਟੌਤੀ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ। ਇਸੇ ਕੜੀ 'ਚ ਅੱਜ ਪਾਕਿਸਤਾਨ ਤੋਂ ਭਾਰਤੀ ਅੰਬੈਸੀ ਦੇ 6 ਡਿਪਲੋਮੈਟ ਸਣੇ 38 ਅਧਿਕਾਰੀਆਂ ਨੇ ਵਤਨ ਵਾਪਸੀ ਕੀਤੀ ਹੈ। ਇਸ ਦੌਰਾਨ ਰਾਜਧਾਨੀ ਦਿੱਲੀ 'ਚ ਸਥਿਤ ਪਾਕਿਸਤਾਨ ਅੰਬੈਸੀ ਦੇ 143 ਅਧਿਕਾਰੀਆਂ ਨੂੰ ਪਰਿਵਾਰਾਂ ਸਣੇ ਪਾਕਿਸਤਾਨ ਰਵਾਨਾ ਕੀਤਾ ਗਿਆ ਹੈ।

ਭਾਰਤੀ ਅੰਬੈਸੀ ਦੇ ਅਧਿਕਾਰੀਆਂ ਦੀ ਹੋਈ ਵਤਨ ਵਾਪਸੀ

ਜਾਣਕਾਰੀ ਮੁਤਾਬਕ ਭਾਰਤੀ ਅੰਬੈਸੀ ਦੇ 6 ਡਿਪਲੋਮੈਟ ਸਣੇ 38 ਅਧਿਕਾਰੀ ਅਟਾਰੀ ਵਾਹਗਾ ਬਾਰਡਰ ਰਾਹੀਂ ਭਾਰਤ ਵਾਪਸ ਪਰਤੇ। ਇਸ ਤੋਂ ਇਲਾਵਾ ਪਾਕਿਸਤਾਨ ਜਾਣ ਲਈ ਪਾਕਿਸਤਾਨ ਅੰਬੈਸੀ ਦੇ 143 ਅਧਿਕਾਰੀ ਪਰਿਵਾਰਾਂ ਸਮੇਤ ਵਾਹਗਾ ਬਾਰਡਰ ਪਹੁੰਚੇ। ਇਹ ਪਾਕਿਸਤਾਨੀ ਨਾਗਰਿਕ ਹਨ, ਜੋ ਕਿ ਨਵੀਂ ਦਿੱਲੀ 'ਚ ਸਥਿਤ ਪਾਕਿਸਤਾਨੀ ਅੰਬੈਸੀ 'ਚ ਕੰਮ ਕਰਦੇ ਸਨ। ਇਸ ਦੀ ਜਾਣਕਾਰੀ ਏਐਸਆਈ ਅਰੁਣ ਪਾਲ ਨੇ ਦਿੱਤੀ।

ਏਐਸਆਈ ਅਰੁਣ ਪਾਲ ਨੇ ਦੱਸਿਆ ਕਿ ਭਾਰਤ ਵਾਪਸ ਪਰਤੇ ਅਧਿਕਾਰੀਆਂ ਨੂੰ ਸ਼ਹਿਰ ਦੇ ਵੱਖ-ਵੱਖ ਹੋਟਲਾਂ 'ਚ ਕੁਆਰੰਟੀਨ ਕੀਤਾ ਜਾਵੇਗਾ। ਅਗਲੇ ਦੋ ਦਿਨਾਂ 'ਚ ਇਨ੍ਹਾ ਦਾ ਕੋਰੋਨਾ ਟੈਸਟ ਕੀਤਾ ਜਾਵੇਗਾ, ਰਿਪੋਰਟ ਨੈਗਟਿਵ ਆਉਣ ਮਗਰੋਂ ਉਨ੍ਹਾਂ ਨੂੰ ਦਿੱਲੀ ਲਈ ਰਵਾਨਾ ਕੀਤਾ ਜਾਵੇਗਾ।

23 ਜੂਨ ਨੂੰ, ਵਿਦੇਸ਼ ਮੰਤਰਾਲੇ (ਐਮ.ਈ.ਏ.) ਨੇ ਪਾਕਿ ਸਫੀਰ ਨੂੰ ਤਲਬ ਕੀਤਾ ਸੀ। ਭਾਰਤ ਨੇ ਪਾਕਿਸਤਾਨ ਹਾਈ ਕਮਿਸ਼ਨ ਦੇ ਅਧਿਕਾਰੀਆਂ ਦੇ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਸ਼ੱਕ ਜ਼ਾਹਿਰ ਕੀਤਾ ਸੀ। ਭਾਰਤ ਨੇ ਹਾਈ ਕਮਿਸ਼ਨ ਦੇ ਅਧਿਕਾਰੀਆਂ ਦੀ ਗਿਣਤੀ ਘਟਾਉਣ ਦਾ ਫੈਸਲਾ ਕੀਤਾ ਸੀ, ਜਿਸ ਨੂੰ ਕਿ ਸੱਤ ਦਿਨਾਂ 'ਚ ਲਾਗੂ ਕੀਤਾ ਜਾਣਾ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.