ਮੁੰਬਈ: ਗਲੋਬਲ ਬਜ਼ਾਰਾਂ ਵਿੱਚ ਮਿਲੇ ਜੁਲੇ ਰੁਖ਼ ਵਿਚਾਲੇ ਸ਼ੁਕਰਵਾਰ ਨੂੰ (Share Market Update Today) ਸ਼ੁਰੂਆਤੀ ਕਾਰੋਬਾਰ ਦੌਰਾਨ ਸੈਂਸੈਕਸ ਵਿੱਚ ਬੜ੍ਹਤ ਦਰਜ ਕੀਤੀ ਗਈ ਹੈ। ਸੈਂਸੈਸਕ 113 ਅੰਕ ਚੜ੍ਹ ਗਿਆ। ਸ਼ੁਰੂਆਤੀ ਕਾਰੋਬਾਰ ਵਿੱਚ 30 ਸ਼ੇਅਰਾਂ ਵਾਲਾ ਬੀਐਸਈ (BSE) ਸੂਚਕਾਂਕ 113.2 ਅੰਕ ਵੱਧ ਕੇ 60,411.20 ਉੱਤੇ ਸੀ। ਵਿਆਪਕ ਐਨਐਸਈ (NSE) ਨਿਫਟੀ (Nifty) 35.7 ਅੰਕ ਚੜ੍ਹ ਕੇ 17, 992.20 ਅੰਕ ਉੱਤੇ ਕਾਰੋਬਾਰ ਕਰ ਰਿਹਾ ਸੀ। ਇਸ ਤੋਂ ਬਾਅਦ ਦੋਨੋਂ ਹੀ ਮਾਨਕ ਸੂਚਕਾਂਕ ਅਸਥਿਰ ਹੋ ਗਏ ਅਤੇ ਮੁਨਾਫਾ ਤੇ ਨੁਕਸਾਨ ਵਿਚਾਲੇ ਕਾਰੋਬਾਰ ਕਰਦੇ ਰਹੇ।
ਸੈਂਸੈਕਸ ਵਿੱਚ ਟੇਕ ਮਹਿੰਦਰਾ (Tech Mahindra), ਕੋਟਕ ਮਹਿੰਦਰਾ ਬੈਂਕ (Kotak Mahindra Bank), ਵਿਪ੍ਰੋ, ਟਾਟਾ ਕੰਸਲਟੈਂਸੀ ਸਰਵਸਿਜ਼, ਲਾਰਸਨ ਐਂਡ ਟੂਬ੍ਰੋ, ਐਚਸੀਐਲ ਟੈਕਨਾਲਜੀ, ਇੰਫੋਸਿਸ, ਟਾਈਟਨ, ਸਨ ਫਾਰਮਾ ਅਤੇ ਅਲਟ੍ਰਾਟੈਕ ਸੀਮੇਂਟ ਵੱਧਣ ਵਾਲੇ ਮੁੱਖ ਸ਼ੇਅਰਾਂ ਵਿੱਚ ਸ਼ਾਮਲ ਸੀ। ਦੂਜੇ ਪਾਸੇ ਇੰਡਸਾਈਂਡ ਬੈਂਕ, ਪਾਵਰ ਗ੍ਰਿਡ (Power Grid) , ਆਈਸੀਆਈਸੀਆਈ ਬੈਂਕ (ICICI Bank), ਐਨਟੀਪੀਸੀ ਅਤੇ ਭਾਰਤੀ ਸਟੇਟ ਬੈਂਕ ਦੇ ਸ਼ੇਅਰਾਂ ਵਿੱਚ ਗਿਰਾਵਟ ਦਰਜ ਕੀਤੀ ਗਈ। ਹੋਰ ਏਸ਼ੀਆਈ ਬਜ਼ਾਰਾਂ (Share Market Update Today) ਵਿੱਚ ਸਿਓਲ ਅਤੇ ਸ਼ੰਘਾਈ ਲਾਲ ਨਿਸ਼ਾਨ ਉੱਤੇ ਕਾਰੋਬਾਰ ਕਰ ਰਹੇ ਸਨ, ਜਦਕਿ ਟੋਕਿਓ ਅਤੇ ਹਾਂਗਕਾਂਗ ਦੇ ਬਜ਼ਾਰਾਂ ਵਿੱਚ ਤੇਜ਼ੀ ਸੀ। ਅਮਰੀਕੀ ਬਜ਼ਾਰ ਵੀਰਵਾਰ ਨੂੰ ਤੇਜ਼ੀ ਨਾਲ ਬੰਦ ਹੋਏ।
ਪਿਛਲੇ ਕਾਰੋਬਾਰੀ ਸੈਸ਼ਨ 'ਚ ਵੀਰਵਾਰ ਨੂੰ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ ਕਮਜ਼ੋਰ ਖੁੱਲ੍ਹਿਆ ਪਰ 37.87 ਅੰਕ ਭਾਵ 0.06 ਫੀਸਦੀ ਦੇ ਵਾਧੇ ਨਾਲ 60,298 'ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 12.25 ਅੰਕ ਭਾਵ 0.07 ਫੀਸਦੀ ਦੇ ਵਾਧੇ ਨਾਲ 17,956.50 'ਤੇ ਬੰਦ ਹੋਇਆ। ਇਸ ਦੌਰਾਨ ਅੰਤਰਰਾਸ਼ਟਰੀ ਤੇਲ ਬੈਂਚਮਾਰਕ ਬ੍ਰੈਂਟ ਕਰੂਡ 0.38 ਫੀਸਦੀ ਡਿੱਗ ਕੇ 96.21 ਡਾਲਰ ਪ੍ਰਤੀ ਬੈਰਲ 'ਤੇ ਰਿਹਾ। ਸਟਾਕ ਮਾਰਕੀਟ ਦੇ ਅਸਥਾਈ ਅੰਕੜਿਆਂ ਦੇ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐਫਆਈਆਈ) ਨੇ ਵੀਰਵਾਰ ਨੂੰ 1,706 ਕਰੋੜ ਰੁਪਏ ਦੇ ਸ਼ੇਅਰ ਵੇਚੇ। (ਪੀਟੀਆਈ-ਭਾਸ਼ਾ)
ਇਹ ਵੀ ਪੜ੍ਹੋ: Airtel ਨੇ 5ਜੀ ਸਪੈਕਟ੍ਰਮ ਲਈ 4 ਸਾਲਾਂ ਦੇ ਬਕਾਏ ਦਾ ਕੀਤਾ ਭੁਗਤਾਨ