ETV Bharat / business

ਸੈਂਸੈਕਸ 600 ਅੰਕ ਚੜ੍ਹਿਆ, ਨਿਫਟੀ 17,100 ਤੋਂ ਪਾਰ, RIL, Infosys, SBI Life ਵਿੱਚ ਤੇਜ਼ੀ - ਨਿਫਟੀ

ਘਰੇਲੂ ਸ਼ੇਅਰ ਬਜ਼ਾਰ ਸ਼ੁੱਕਰਵਾਰ ਨੂੰ ਲਗਾਤਾਰ ਤੀਜੇ ਦਿਨ ਵੀ ਤੇਜ਼ੀ ਰਿਹਾ ਅਤੇ ਦੋਵੇਂ ਪ੍ਰਮੁੱਖ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਵਾਧੇ ਨਾਲ ਖੁੱਲ੍ਹੇ। ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 619 ਅੰਕ ਚੜ੍ਹ ਕੇ 57,000 ਦੇ ਪੱਧਰ ਨੂੰ ਪਾਰ ਕਰ ਗਿਆ।

share Market
share Market
author img

By

Published : Jul 29, 2022, 12:09 PM IST

ਮੁੰਬਈ: ਘਰੇਲੂ ਸ਼ੇਅਰ ਬਾਜ਼ਾਰ ਵਿੱਚ ਸ਼ੁਕਰਵਾਰ ਨੂੰ ਲਗਾਤਾਰ ਤੀਜੇ ਦਿਨ ਵੀ ਤੇਜੀ ਰਹੀ ਹੈ ਅਤੇ ਦੋਨਾਂ ਦਾ ਪ੍ਰਮੁਖ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਬੜ੍ਹਤ ਦੇ ਨਾਲ ਖੁੱਲ੍ਹੇ। ਸ਼ੁਰੂਆਤੀ ਕਾਰੋਬਾਰ ਵਿੱਚ ਸੈਂਸੈਕਸ 619 ਅੰਕਾਂ ਤੋਂ ਵੱਧ ਚੜ੍ਹ ਕੇ 57,000 ਦੇ ਪੱਧਰ ਨੂੰ ਪਾਰ ਕਰ ਗਿਆ। ਤੀਹ ਕੰਪਨੀਆਂ ਦੀ ਭਾਗੀਦਰੀ ਵਾਲਾ ਸੂਚਕਾਂਕ ਬੀਐਸਈ ਸੈਂਸੈਕਸ 619.27 ਅੰਕਾਂ ਦੀ ਬੜ੍ਹਤ ਨਾਲ ਸ਼ੁਰੂਆਤੀ ਕਾਰੋਬਾਰ ਵਿੱਚ 57, 477.06 ਅੰਕਾਂ ਉੱਤੇ ਪਹੁੰਚ ਗਿਆ।

ਇਸੇ ਤਰ੍ਹਾਂ NSE ਸਟੈਂਡਰਡ ਇੰਡੈਕਸ ਨਿਫਟੀ ਵੀ 189.15 ਅੰਕਾਂ ਦੀ ਬੜ੍ਹਤ ਨਾਲ 17,118.75 ਅੰਕ ਉੱਤੇ ਕਾਰੋਬਾਰ ਕਰ ਰਿਹਾ ਸੀ। ਸੈਂਸੈਕਸ ਵਿੱਚ ਸ਼ਾਮਲ ਕੰਪਨੀਆਂ ਚੋਂ ਟਾਟਾ ਸਟੀਲ, ਬਜਾਜ ਫਿਨਸਰਵ, ਏਸ਼ੀਅਨ ਪੇਂਟਸ, ਬਜਾਜ ਫਾਇਨੇਂਸ, ਮਹਿੰਦਰਾ ਐਂਡ ਮਹਿੰਦਰਾ, ਐਨਟੀਪੀਸੀ, ਮਾਰੂਤੀ ਸੁਜ਼ੁਕੀ, ਇੰਫੋਸਿਸ, ਪਾਵਰ ਗ੍ਰਿਡ ਅਤੇ ਕੋਟਕ ਮਹਿੰਦਰਾ ਬੈਂਕ ਦੇ ਸ਼ੇਅਰ ਮੁਨਾਫ਼ੇ ਵਿੱਚ ਰਹੇ। ਉੱਥੇ ਹੀ, ਡਾ. ਰੈੱਡੀਜ਼ ਅਤੇ ਸਨ ਫਾਰਮਾ ਦੇ ਸ਼ੇਅਰ ਨੁਕਸਾਨ ਵਿੱਚ ਕਾਰੋਬਾਰ ਕਰ ਰਹੇ ਹਨ।

ਏਸ਼ੀਆ ਦੇ ਹੋਰ ਬਾਜ਼ਾਰਾਂ 'ਚ ਸਿਓਲ ਅਤੇ ਟੋਕੀਓ ਦੇ ਸੂਚਕਾਂਕ ਵਾਧੇ ਦੇ ਨਾਲ ਕਾਰੋਬਾਰ ਕਰ ਰਹੇ ਸਨ, ਹਾਲਾਂਕਿ ਸ਼ੰਘਾਈ ਅਤੇ ਹਾਂਗਕਾਂਗ ਦੇ ਬਾਜ਼ਾਰ ਘਾਟੇ 'ਚ ਸਨ। ਇਕ ਦਿਨ ਪਹਿਲਾਂ ਵੀਰਵਾਰ ਨੂੰ ਵੀ ਅਮਰੀਕੀ ਬਾਜ਼ਾਰ ਵਾਧੇ ਨਾਲ ਬੰਦ ਹੋਏ ਸਨ। ਪਿਛਲੇ ਸੈਸ਼ਨ 'ਚ ਵੀਰਵਾਰ ਨੂੰ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 1,041.47 ਅੰਕ ਭਾਵ 1.87 ਫੀਸਦੀ ਵਧ ਕੇ 56,857.79 'ਤੇ ਬੰਦ ਹੋਇਆ।

ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 287.80 ਅੰਕ ਭਾਵ 1.73 ਫੀਸਦੀ ਦੇ ਵਾਧੇ ਨਾਲ 16,929.60 'ਤੇ ਬੰਦ ਹੋਇਆ। ਇਸ ਦੌਰਾਨ ਅੰਤਰਰਾਸ਼ਟਰੀ ਤੇਲ ਸਟੈਂਡਰਡ ਬ੍ਰੈਂਟ ਕਰੂਡ 0.02 ਫੀਸਦੀ ਡਿੱਗ ਕੇ 107.12 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ। ਉਪਲਬਧ ਅੰਕੜਿਆਂ ਅਨੁਸਾਰ, ਵਿਦੇਸ਼ੀ ਨਿਵੇਸ਼ਕਾਂ ਨੇ ਵੀਰਵਾਰ ਨੂੰ 1,637.69 ਕਰੋੜ ਰੁਪਏ ਦੇ ਸ਼ੇਅਰ ਖ਼ਰੀਦੇ।

ਇਹ ਵੀ ਪੜ੍ਹੋ: ਅਮਰੀਕਾ: ਫੈਡਰਲ ਰਿਜ਼ਰਵ ਨੇ ਵਿਆਜ ਦਰ 'ਚ 0.75 ਫੀਸਦੀ ਦਾ ਕੀਤਾ ਵਾਧਾ

ETV Bharat Logo

Copyright © 2024 Ushodaya Enterprises Pvt. Ltd., All Rights Reserved.