ਮੁੰਬਈ: ਉੱਚੀ ਮਹਿੰਗਾਈ ਨੂੰ ਰੋਕਣ ਲਈ ਰੇਪੋ ਦਰ 'ਚ 0.50 ਫੀਸਦੀ ਦੇ ਹੋਰ ਵਾਧੇ ਦੀ ਸੰਭਾਵਨਾ ਦੇ ਵਿਚਕਾਰ ਭਾਰਤੀ ਰਿਜ਼ਰਵ ਬੈਂਕ (RBI) (ਆਰ.ਬੀ.ਆਈ.) ਦੀ ਮੁਦਰਾ ਨੀਤੀ ਕਮੇਟੀ (ਐੱਮ. ਪੀ. ਸੀ.) ਦੀ ਤਿੰਨ ਦਿਨਾਂ ਬੈਠਕ ਬੁੱਧਵਾਰ ਨੂੰ ਸ਼ੁਰੂ ਹੋਵੇਗੀ। ਅਮਰੀਕੀ ਕੇਂਦਰੀ ਬੈਂਕ ਫੇਡ ਰਿਜ਼ਰਵ (US central bank Fed Reserve) ਸਮੇਤ ਹੋਰ ਪ੍ਰਮੁੱਖ ਕੇਂਦਰੀ ਬੈਂਕਾਂ ਦੁਆਰਾ ਵਿਆਜ ਦਰਾਂ ਵਿੱਚ ਕੀਤੇ ਵਾਧੇ ਦੇ ਅਨੁਸਾਰ ਆਰਬੀਆਈ ਵੀ ਰੈਪੋ ਦਰ (repo rate) ਵਿੱਚ ਵਾਧਾ ਕਰ ਸਕਦਾ ਹੈ। MPC ਦੀਆਂ ਸਿਫਾਰਿਸ਼ਾਂ (Recommendations of the MPC) ਦੇ ਆਧਾਰ ਉੱਤੇ RBI ਨੇ ਜੂਨ ਅਤੇ ਅਗਸਤ ਵਿੱਚ ਰੈਪੋ ਰੇਟ ਵਿੱਚ 0.50 ਫੀਸਦੀ ਦਾ ਵਾਧਾ ਕੀਤਾ ਸੀ।
ਇਸ ਤੋਂ ਪਹਿਲਾਂ ਮਈ ਵਿੱਚ ਕੇਂਦਰੀ ਬੈਂਕ ਨੇ ਆਪਣੀ ਅਚਾਨਕ ਬੈਠਕ ਵਿੱਚ ਵਿਆਜ ਦਰ ਵਿੱਚ 0.40 ਫੀਸਦੀ ਦਾ ਵਾਧਾ ਕੀਤਾ ਸੀ। ਰਿਜ਼ਰਵ ਬੈਂਕ ਦੇ ਗਵਰਨਰ (Governor of the Reserve Bank) ਸ਼ਕਤੀਕਾਂਤ ਦਾਸ ਦੀ ਪ੍ਰਧਾਨਗੀ ਹੇਠ MPC ਦੀ ਮੀਟਿੰਗ 28 ਤੋਂ 30 ਸਤੰਬਰ ਤੱਕ ਹੋਵੇਗੀ। ਦਰਾਂ ਬਾਰੇ ਫੈਸਲਾ ਸ਼ੁੱਕਰਵਾਰ ਯਾਨੀ 30 ਸਤੰਬਰ ਨੂੰ ਐਲਾਨਿਆ ਜਾਵੇਗਾ। ਮਾਹਿਰਾਂ ਮੁਤਾਬਕ ਕੇਂਦਰੀ ਬੈਂਕ ਇਕ ਵਾਰ ਫਿਰ ਮੁੱਖ ਨੀਤੀਗਤ ਦਰ ਰੈਪੋ ਨੂੰ 0.50 ਫੀਸਦੀ ਵਧਾ ਕੇ ਤਿੰਨ ਸਾਲਾਂ ਦੇ ਉੱਚੇ ਪੱਧਰ 5.9 ਫੀਸਦੀ ਕਰ ਸਕਦਾ ਹੈ। ਫਿਲਹਾਲ ਇਹ 5.4 ਫੀਸਦੀ ਹੈ। ਆਰਬੀਆਈ ਨੇ ਮਈ ਤੋਂ ਹੁਣ ਤੱਕ ਰੈਪੋ ਰੇਟ ਵਿੱਚ 1.40 ਫੀਸਦੀ ਦਾ ਵਾਧਾ ਕੀਤਾ ਹੈ।
ਬੈਂਕ ਆਫ ਬੜੌਦਾ (Bank of Baroda) ਨੇ ਇਕ ਰਿਪੋਰਟ ਵਿੱਚ ਕਿਹਾ ਹੈ ਕਿ ਫੈਡਰਲ ਰਿਜ਼ਰਵ( Fed Reserve) ਵਲੋਂ ਪਿਛਲੇ ਹਫਤੇ ਦਰਾਂ ਵਿੱਚ ਵਾਧੇ ਤੋਂ ਬਾਅਦ ਵਿਦੇਸ਼ੀ ਮੁਦਰਾ ਬਾਜ਼ਾਰ ਵਿੱਚ ਹਾਲ ਹੀ ਦੇ ਘਟਨਾਕ੍ਰਮ ਨੂੰ ਦੇਖਦੇ ਹੋਏ ਇਸ ਵਾਰ ਮੌਦਰਿਕ ਨੀਤੀ ਉੱਤੇ ਜ਼ਿਆਦਾ ਨਜ਼ਰ ਰੱਖੀ ਜਾਵੇਗੀ। ਰਿਪੋਰਟ ਵਿੱਚ ਅੰਦਾਜ਼ਾ ਲਗਾਇਆ ਗਿਆ ਹੈ ਕਿ ਆਰਬੀਆਈ ਆਉਣ ਵਾਲੀ MPC ਬੈਠਕ ਵਿੱਚ ਇਕ ਵਾਰ ਫਿਰ ਰੈਪੋ ਰੇਟ ਵਿੱਚ 0.50 ਫੀਸਦੀ ਦਾ ਵਾਧਾ ਕਰ ਸਕਦਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਸਰਕਾਰ ਨੇ ਰਿਟੇਲ ਮਹਿੰਗਾਈ ਦਰ ਨੂੰ ਦੋ ਫੀਸਦੀ ਦੇ ਫਰਕ ਨਾਲ 4 ਫੀਸਦੀ ਉੱਤੇ ਰੱਖਣ ਦਾ ਟੀਚਾ ਆਰਬੀਆਈ ਨੂੰ ਦਿੱਤਾ ਹੈ।
ਐਂਡਰੋਮੇਡਾ ਲੋਨਜ਼ ਦੇ ਕਾਰਜਕਾਰੀ ਚੇਅਰਮੈਨ ਵੀ ਸਵਾਮੀਨਾਥਨ ਨੇ ਕਿਹਾ ਕਿ ਹੋਰ ਅਰਥਵਿਵਸਥਾਵਾਂ ਵਿੱਚ ਦਰਾਂ ਵਿੱਚ ਵਾਧੇ ਦੇ ਮੱਦੇਨਜ਼ਰ ਆਰਬੀਆਈ ਕੋਲ ਦਰਾਂ ਵਿੱਚ ਵਾਧਾ ਕਰਨ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ। ਪ੍ਰਾਪਰਟੀ ਐਡਵਾਈਜ਼ਰੀ ਫਰਮ ਅਨਾਰੋਕ ਗਰੁੱਪ ਦੇ ਚੇਅਰਮੈਨ ਅਨੁਜ ਪੁਰੀ ਨੇ ਕਿਹਾ ਕਿ ਦੁਨੀਆ ਭਰ ਵਿੱਚ ਮਹਿੰਗਾਈ ਦੇ ਦਬਾਅ ਕਾਰਨ ਕਈ ਦੇਸ਼ਾਂ ਨੇ ਹਾਲ ਹੀ ਵਿੱਚ ਵਿਆਜ ਦਰਾਂ ਵਿੱਚ ਲਗਾਤਾਰ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਸ਼ਵ ਅਰਥਚਾਰੇ ਨਾਲ ਵੀ ਜੁੜਿਆ ਹੋਇਆ ਹੈ ਅਤੇ ਮਹਿੰਗਾਈ ਨੂੰ ਕਾਬੂ ਕਰਨ ਲਈ ਉਪਚਾਰਕ ਕਦਮ ਚੁੱਕਣੇ ਪੈਣਗੇ।
ਇਹ ਵੀ ਪੜ੍ਹੋ: ਆਪਣੇ ਪਰਿਵਾਰ 'ਤੇ ਮੰਦੀ ਦੇ ਪ੍ਰਭਾਵ ਨੂੰ ਟਾਲਣ ਲਈ ਕਰੋ ਨਿਵੇਸ਼ ਅਤੇ ਫਿਰ ਬੱਚਤ