ਨਵੀਂ ਦਿੱਲੀ: PwC ਇੰਡੀਆ ਨੇ ਸੋਮਵਾਰ ਨੂੰ ਕਿਹਾ ਕਿ ਉਹ ਆਪਣੇ ਨਵੇਂ ਪੀਪਲ ਐਕਸਪੀਰੀਅੰਸ ਫਰੇਮਵਰਕ ਰਾਹੀਂ ਲੋਕਾਂ ਦੇ ਸਰਵਪੱਖੀ ਵਿਕਾਸ ਅਤੇ ਭਲਾਈ ਲਈ ਅਗਲੇ ਤਿੰਨ ਸਾਲਾਂ ਵਿੱਚ 600 ਕਰੋੜ ਰੁਪਏ ਤੋਂ ਵੱਧ ਨਿਵੇਸ਼ ਕਰਨ ਲਈ ਵਚਨਬੱਧ ਹੈ। ਫਰੇਮਵਰਕ ਕਰਮਚਾਰੀਆਂ ਨੂੰ ਵਿਅਕਤੀਗਤ ਮੌਕਿਆਂ ਤੱਕ ਪਹੁੰਚ ਕਰਨ ਦੇ ਯੋਗ ਬਣਾਉਂਦਾ ਹੈ ਜੋ ਉਨ੍ਹਾਂ ਨੂੰ ਉਹਨਾਂ ਦੀ ਇੱਛਾ ਅਨੁਸਾਰ ਜੀਵਨ ਜਿਉਣ ਦੀ ਇਜਾਜ਼ਤ ਦਿੰਦਾ ਹੈ। ਜਿਸ ਵਿੱਚ ਉਨ੍ਹਾਂ ਦੇ ਪਰਿਵਾਰਾਂ ਦੀਆਂ ਲੋੜਾਂ ਨੂੰ ਪੂਰਾ ਕਰਨਾ, ਉਨ੍ਹਾਂ ਦੇ ਉਦੇਸ਼ ਅਤੇ ਕਦਰਾਂ-ਕੀਮਤਾਂ ਨਾਲ ਮੇਲ ਖਾਂਦਾ ਕੰਮ ਲੱਭਣਾ ਅਤੇ ਜਿਸ ਦੁਆਰਾ ਉਹ ਇੱਕ ਅਜਿਹਾ ਮਾਹੌਲ ਤਿਆਰ ਕਰ ਰਹੇ ਹਨ ਜਿਸ ਵਿੱਚ ਉਹ ਭਵਿੱਖ ਲਈ ਲੋੜੀਂਦੇ ਹੁਨਰ ਦਾ ਨਿਰਮਾਣ ਕਰ ਰਹੇ ਹਨ।
ਫਰਮ ਕਰਮਚਾਰੀਆ ਲਈ ਕੋਰਸ ਦੀ ਫੀਸ: ਭਾਰਤ ਵਿੱਚ ਪੀਡਬਲਿਊਸੀ ਦੇ ਚੇਅਰਮੈਨ ਸੰਜੀਵ ਕ੍ਰਿਸ਼ਨਨ ਨੇ ਕਿਹਾ ਕਿ ਸਾਡਾ ਨਵਾਂ ਪੀਪਲ ਐਕਸਪੀਰੀਅੰਸ ਫਰੇਮਵਰਕ ਵਿਕਾਸ ਅਤੇ ਇਨਾਮ, ਲਾਭ ਅਤੇ ਭਲਾਈ 'ਤੇ ਜ਼ਿਆਦਾ ਜ਼ੋਰ ਦੇਵੇਗਾ, ਜੋ ਸਾਡੇ ਰੋਜ਼ਾਨਾ ਦੇ ਤਜ਼ਰਬਿਆਂ ਵਿੱਚ ਸ਼ਾਮਲ ਹੈ ਅਤੇ ਜਿੱਥੇ ਸਾਡੇ ਕੋਲ ਆਪਣੇ ਲੋਕਾਂ ਦਾ ਸਮੱਰਥਨ ਕਰਨ ਦੀ ਲਚਕਤਾ ਹੈ ਅਤੇ ਸਮੇਂ ਨਾਲ ਉਨ੍ਹਾਂ ਦੀਆ ਜ਼ਰੂਰਤਾਂ ਬਦਲ ਜਾਂਦੀਆ ਹਨ। ਪੀਡਬਲਯੂਸੀ ਇੰਡੀਆ ਡਾਇਰੈਕਟਰ ਪੱਧਰ ਤੱਕ ਨਿਯਮਿਤ ਫੁੱਲਟਾਇਮ ਕਰਮਚਾਰੀਆ ਲਈ ਗੈਰ-ਰਿਹਾਇਸ਼ੀ ਕਾਰਜਕਾਰੀ MBA ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਜਿਸ ਵਿੱਚ ਫਰਮ ਕਰਮਚਾਰੀਆ ਲਈ ਕੋਰਸ ਦੀ ਫੀਸ (10 ਲੱਖ ਰੁਪਏ ਪ੍ਰਤੀ ਵਿਅਕਤੀ ਤੱਕ) ਦਾ 75 ਫ਼ੀਸਦੀ ਸਪਾਂਸਰ ਕਰੇਗੀ।
ਸਵੈ-ਸ਼ੁਰੂ ਕੀਤੇ ਸਿਖਲਾਈ ਪ੍ਰਮਾਣੀਕਰਣ ਦੀ ਸਪਾਂਸਰਸ਼ਿਪ: ਇਸ ਤੋਂ ਇਲਾਵਾ, ਸਵੈ-ਸ਼ੁਰੂ ਕੀਤੇ ਸਿਖਲਾਈ ਪ੍ਰਮਾਣੀਕਰਣ ਦੀ ਸਪਾਂਸਰਸ਼ਿਪ ਨੂੰ ਪਹਿਲਾਂ 30,000 ਰੁਪਏ ਤੋਂ ਵਧਾ ਕੇ 1 ਲੱਖ ਰੁਪਏ ਕਰ ਦਿੱਤਾ ਗਿਆ ਹੈ। ਫਰਮ ਨੇ ਹਰੇਕ ਕਰਮਚਾਰੀ, ਉਨ੍ਹਾਂ ਦੇ ਜੀਵਨ ਸਾਥੀ ਅਤੇ ਦੋ ਬੱਚਿਆਂ (ਔਸਤਨ 5 ਲੱਖ ਰੁਪਏ ਤੋਂ ਵੱਧ) ਲਈ ਮੈਡੀਕਲ ਕਵਰੇਜ (20 ਲੱਖ ਰੁਪਏ) ਵਿੱਚ ਵਾਧਾ ਕਰਨ ਦਾ ਵੀ ਐਲਾਨ ਕੀਤਾ ਹੈ। ਕੰਪਨੀ ਨੇ ਕਿਹਾ ਕਿ ਇਸ ਤੋਂ ਇਲਾਵਾ, ਇੱਕ ਰੀਚਾਰਜ ਐਂਡ ਰੀਜੁਵੇਨੇਟ ਨੀਤੀ ਸ਼ੁਰੂ ਕੀਤੀ ਗਈ ਹੈ ਤਾਂਕਿ ਹਰੇਕ ਕਰਮਚਾਰੀ ਇੱਕ ਸਾਲ ਵਿੱਚ ਘੱਟੋ-ਘੱਟ 10 ਦਿਨਾਂ ਦੇ ਡਾਊਨਟਾਈਮ ਦੇ ਹੱਕਦਾਰ ਹੋਣ। ਜਣੇਪਾ ਛੁੱਟੀ ਵੀ ਵਧਾ ਕੇ 30 ਦਿਨ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ:- Infosys Share: ਇੰਫੋਸਿਸ ਸਟਾਕ 'ਚ ਲੋਅਰ ਸਰਕਟ, ਮਾਰਕੀਟ ਕੈਪ 73,060 ਕਰੋੜ ਰੁਪਏ ਘਟਿਆ