ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਲਾਲ ਕਿਲ੍ਹੇ ਤੋਂ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਅਗਵਾਈ 'ਚ ਕੇਂਦਰ ਸਰਕਾਰ ਨੇ ਮਹਿੰਗਾਈ 'ਤੇ ਕਾਬੂ ਪਾਉਣ ਲਈ 'ਵਧੀਆ ਕੋਸ਼ਿਸ਼ਾਂ' ਕੀਤੀਆਂ ਅਤੇ ਜਨਤਾ ਦੇ ਇਸ ਬੋਝ ਨੂੰ ਘੱਟ ਤੋਂ ਘੱਟ ਕਰਨ ਲਈ ਆਉਣ ਵਾਲੇ ਦਿਨਾਂ ਵਿੱਚ ਵੀ ਯਤਨ ਜਾਰੀ ਰਹਿਣਗੇ।
ਪੂਰਾ ਵਿਸ਼ਵ ਮਹਿੰਗਾਈ ਦੇ ਸੰਕਟ ਦਾ ਸਾਹਮਣਾ ਕਰ ਰਿਹਾ: ਦੇਸ਼ ਦੇ 77ਵੇਂ ਸੁਤੰਤਰਤਾ ਦਿਵਸ ਮੌਕੇ ਦੇਸ਼ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਪੂਰਾ ਵਿਸ਼ਵ ਮਹਿੰਗਾਈ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਮਹਿੰਗਾਈ ਨੇ ਪੂਰੀ ਦੁਨੀਆ ਦੀ ਆਰਥਿਕਤਾ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਉਨ੍ਹਾਂ ਨੇ ਕਿਹਾ 'ਅਸੀਂ ਦੁਨੀਆ ਤੋਂ ਲੋੜੀਂਦਾ ਸਮਾਨ ਵੀ ਲਿਆਉਂਦੇ ਹਾਂ। ਅਸੀਂ ਵਸਤੂਆਂ ਦੀ ਦਰਾਮਦ ਕਰਦੇ ਹਾਂ ਤਾਂ ਨਾਲ ਹੀ ਮਹਿੰਗਾਈ ਦਰਾਮਦ ਵੀ ਕਰਦੇ ਹਾਂ। ਮਹਿੰਗਾਈ ਨੇ ਪੂਰੀ ਦੁਨੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ।
ਮਹਿੰਗਾਈ ਦੇ ਬੋਝ ਨੂੰ ਘੱਟ ਕਰਨ ਲਈ ਕਦਮ ਚੁੱਕਣ ਦੀ ਲੋੜ: ਪੀਐਮ ਮੋਦੀ ਨੇ ਕਿਹਾ, 'ਭਾਰਤ ਨੇ ਮਹਿੰਗਾਈ ਨੂੰ ਕਾਬੂ 'ਚ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਪਿਛਲੇ ਸਮੇਂ ਦੇ ਮੁਕਾਬਲੇ ਸਾਨੂੰ ਕੁਝ ਸਫਲਤਾ ਵੀ ਮਿਲੀ ਹੈ। ਪਰ ਇੰਨੇ ਨਾਲ ਵੀ ਸੰਤੁਸ਼ਟ ਨਹੀਂ... ਸਾਡੀਆਂ ਚੀਜ਼ਾਂ ਦੁਨੀਆ ਨਾਲੋਂ ਵਧੀਆ ਹਨ, ਅਸੀਂ ਇਹ ਸੋਚ ਕੇ ਨਹੀਂ ਜੀ ਸਕਦੇ। ਮੈਨੂੰ ਆਪਣੇ ਦੇਸ਼ ਵਾਸੀਆਂ 'ਤੇ ਮਹਿੰਗਾਈ ਦੇ ਬੋਝ ਨੂੰ ਘੱਟ ਕਰਨ ਲਈ ਇਸ ਦਿਸ਼ਾ ਵਿੱਚ ਹੋਰ ਕਦਮ ਚੁੱਕਣੇ ਪੈਣਗੇ। ਅਸੀਂ ਉਹ ਕਦਮ ਚੁੱਕਦੇ ਰਹਾਂਗੇ, ਮੇਰੀ ਕੋਸ਼ਿਸ਼ ਜਾਰੀ ਰਹੇਗੀ।
- Independence Day 2023: ਪੀਐਮ ਮੋਦੀ ਨੇ ਲਾਲ ਕਿਲ੍ਹੇ ਤੋਂ ਲਹਿਰਾਇਆ ਰਾਸ਼ਟਰੀ ਝੰਡਾ, ਪੀਐਮ ਮੋਦੀ ਨੇ ਲਾਲ ਕਿਲ੍ਹੇ ਤੋਂ ਮਣੀਪੁਰ ਵਿੱਚ ਸ਼ਾਂਤੀ ਦੀ ਕੀਤੀ ਅਪੀਲ
- Independence Day 2023: ਪੀਐੱਮ ਮੋਦੀ ਨੇ ਲਾਲ ਕਿਲ੍ਹੇ ਤੋਂ ਮਣੀਪੁਰ ਹਿੰਸਾ 'ਤੇ ਦਿੱਤਾ ਵੱਡਾ ਬਿਆਨ
- Shimla Landslide: ਸ਼ਿਮਲਾ ਦੇ ਸਮਰਹਿਲ ਸ਼ਿਵ ਮੰਦਿਰ 'ਚ ਮੁੜ ਤੋਂ ਬਚਾਅ ਕਾਰਜ ਸ਼ੁਰੂ, ਹੁਣ ਤੱਕ 10 ਲਾਸ਼ਾਂ ਬਰਾਮਦ
ਵਿਸ਼ਵਕਰਮਾ ਯੋਜਨਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਲੇ ਮਹੀਨੇ 13,000-15,000 ਕਰੋੜ ਰੁਪਏ ਦੇ ਸ਼ੁਰੂਆਤੀ ਖਰਚੇ ਨਾਲ ਵਿਸ਼ਵਕਰਮਾ ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ। ਇਹ ਸਕੀਮ ਉਹਨਾਂ ਰਵਾਇਤੀ ਹੁਨਰਾਂ 'ਤੇ ਨਿਰਭਰ ਲੋਕਾਂ ਲਈ ਹੈ ਜੋ ਨਾਈ, ਤਰਖਾਣ, ਧੋਬੀ, ਲੁਹਾਰ, ਸੁਨਿਆਰੇ, ਮਿਸਤਰੀ ਆਦਿ ਵਜੋਂ ਕੰਮ ਕਰਦੇ ਹਨ। ਪ੍ਰਤੀਕ ਲਾਲ ਕਿਲ੍ਹੇ ਤੋਂ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਰਵਾਇਤੀ ਹੁਨਰ ਵਾਲੇ ਲੋਕਾਂ ਲਈ ਅਗਲੇ ਮਹੀਨੇ 13,000 ਤੋਂ 15,000 ਕਰੋੜ ਰੁਪਏ ਦੀ ਵੰਡ ਨਾਲ 'ਵਿਸ਼ਵਕਰਮਾ ਯੋਜਨਾ' ਸ਼ੁਰੂ ਕਰੇਗੀ। ਵਿਸ਼ਵਕਰਮਾ ਯੋਜਨਾ ਦਾ ਐਲਾਨ ਬਜਟ 2023 ਵਿੱਚ ਕੀਤਾ ਗਿਆ ਸੀ। (ਪੀਟੀਆਈ ਭਾਸ਼ਾ)