ਨਵੀਂ ਦਿੱਲੀ: ਨਵਾਂ ਮਹੀਨਾ ਅਪ੍ਰੈਲ 2023 ਸ਼ਨੀਵਾਰ ਤੋਂ ਸ਼ੁਰੂ ਹੋ ਰਿਹਾ ਹੈ। ਨਵਾਂ ਮਹੀਨਾ ਸ਼ੁਰੂ ਹੁੰਦੇ ਹੀ ਕੁਝ ਨਿਯਮ ਵੀ ਬਦਲਣ ਜਾ ਰਹੇ ਹਨ। ਜਿਸ ਦਾ ਅਸਰ ਸਾਡੀ ਜ਼ਿੰਦਗੀ 'ਤੇ ਪਵੇਗਾ। ਨਵਾਂ ਵਿੱਤੀ ਸਾਲ ਵੀ 1 ਅਪ੍ਰੈਲ ਤੋਂ ਸ਼ੁਰੂ ਹੋ ਰਿਹਾ ਹੈ। ਆਓ ਇਨ੍ਹਾਂ ਨਿਯਮਾਂ 'ਤੇ ਇੱਕ ਨਜ਼ਰ ਮਾਰੀਏ।
ਬਦਲ ਸਕਦੀਆ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ: ਗੈਸ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਬਦਲਦੀਆਂ ਹਨ। ਪਿਛਲੇ ਮਹੀਨੇ ਵੀ ਗੈਸ ਦੀਆਂ ਕੀਮਤਾਂ 'ਚ ਵਾਧਾ ਦੇਖਿਆ ਗਿਆ ਸੀ। ਘਰੇਲੂ ਗੈਸ ਦੀਆਂ ਕੀਮਤਾਂ 'ਚ 1 ਰੁਪਏ ਦਾ ਵਾਧਾ ਇਸ ਦੇ ਨਾਲ ਹੀ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿੱਚ 350 ਰੁਪਏ ਦਾ ਵਾਧਾ ਕੀਤਾ ਗਿਆ ਸੀ। ਗੈਸ ਦੀਆਂ ਕੀਮਤਾਂ 'ਚ ਸ਼ਨੀਵਾਰ ਨੂੰ ਵੀ ਬਦਲਾਅ ਦੇਖਣ ਨੂੰ ਮਿਲੇਗਾ। ਇਸ ਦੇ ਨਾਲ ਹੀ ਸੀਐਨਜੀ ਅਤੇ ਪੀਐਨਜੀ ਗੈਸ ਦੀਆਂ ਕੀਮਤਾਂ ਵਿੱਚ ਵੀ ਕੁਝ ਨਵਾਂ ਦੇਖਣ ਨੂੰ ਮਿਲੇਗਾ। ਇਸ ਦੇ ਨਾਲ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਤੇ ਵੀ ਨਜ਼ਰ ਰੱਖਣੀ ਪੈਂਦੀ ਹੈ।
ਸੋਨੇ ਦੇ ਗਹਿਣਿਆਂ ਦੀ ਵਿਕਰੀ ਲਈ ਬਦਲਣਗੇ ਨਿਯਮ: ਸੋਨੇ ਦੇ ਗਹਿਣਿਆਂ ਦੀ ਵਿਕਰੀ ਦੇ ਨਿਯਮ ਅਪ੍ਰੈਲ ਦੇ ਪਹਿਲੇ ਦਿਨ ਤੋਂ ਹੀ ਬਦਲ ਜਾਣਗੇ। ਸਰਕਾਰ ਨੇ ਪਿਛਲੇ ਮਹੀਨੇ ਐਲਾਨ ਕੀਤਾ ਸੀ ਕਿ ਅਪ੍ਰੈਲ ਤੋਂ 4 ਅੰਕਾਂ ਦੀ ਬਜਾਏ 6 ਅੰਕਾਂ ਵਾਲੇ ਹਾਲਮਾਰਕ ਵੈਧ ਹੋਣਗੇ। ਇਹ ਨਿਯਮ ਨਵੇਂ ਗਹਿਣਿਆਂ 'ਤੇ ਲਾਗੂ ਹੋਣਗੇ। ਤੁਹਾਨੂੰ ਦੱਸ ਦੇਈਏ ਕਿ ਗਾਹਕ ਬਿਨਾਂ ਹਾਲਮਾਰਕ ਦੇ ਆਪਣੇ ਪੁਰਾਣੇ ਗਹਿਣੇ ਵੇਚ ਸਕਦੇ ਹਨ।
ਡੀਮੈਟ ਅਕਾਓਂਟ ਵਿੱਚ ਨਾਮਜ਼ਦ ਵਿਅਕਤੀ ਦੀ ਲੋੜ: 1 ਅਪ੍ਰੈਲ 2023 ਤੋਂ ਨਿਵੇਸ਼ਕਾਂ ਲਈ ਨਿਯਮ ਵੀ ਬਦਲਣ ਜਾ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਨਵੇਂ ਮਹੀਨੇ ਤੋਂ ਸਾਰੇ ਨਿਵੇਸ਼ਕਾਂ ਲਈ ਆਪਣੇ ਡੀਮੈਟ ਖਾਤੇ ਵਿੱਚ ਨਾਮਜ਼ਦ ਵਿਅਕਤੀ ਦਾ ਨਾਮ ਰਜਿਸਟਰ ਕਰਨਾ ਜ਼ਰੂਰੀ ਹੋ ਜਾਵੇਗਾ। ਜੇਕਰ ਨਾਮਜ਼ਦ ਵਿਅਕਤੀ ਦਾ ਨਾਂ ਦਰਜ ਨਹੀਂ ਕੀਤਾ ਜਾਂਦਾ ਹੈ ਤਾਂ ਡੀਮੈਟ ਖਾਤਾ ਜ਼ਬਤ ਕਰ ਲਿਆ ਜਾਵੇਗਾ।
ਬੀਮੇ ਦੀ ਕਮਾਈ 'ਤੇ ਦੇਣਾ ਹੋਵੇਗਾ ਟੈਕਸ: ਸਰਕਾਰ ਨੇ ਬਜਟ 2023 'ਚ ਐਲਾਨ ਕੀਤਾ ਸੀ ਕਿ ਨਵੇਂ ਵਿੱਤੀ ਸਾਲ ਤੋਂ ਉੱਚ ਪ੍ਰੀਮੀਅਮ ਬੀਮੇ ਤੋਂ ਹੋਣ ਵਾਲੀ ਆਮਦਨ 'ਤੇ ਟੈਕਸ ਦੇਣਾ ਹੋਵੇਗਾ। ਦੱਸ ਦੇਈਏ ਜੇਕਰ ਤੁਹਾਡਾ ਬੀਮਾ 5 ਲੱਖ ਤੋਂ ਵੱਧ ਹੈ ਤਾਂ ਉਸ ਵਿੱਚ ਹੋਣ ਵਾਲੀ ਆਮਦਨ 'ਤੇ ਟੈਕਸ ਲੱਗੇਗਾ। ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਬੀਮੇ ਦੀ ਕਮਾਈ 'ਤੇ ਟੈਕਸ ਦੇਣਾ ਹੋਵੇਗਾ।
ਕਾਰਾਂ ਦੀਆਂ ਵਧਣਗੀਆਂ ਕੀਮਤਾਂ: ਸਾਰੇ ਕਾਰ ਨਿਰਮਾਤਾਵਾਂ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਅਪ੍ਰੈਲ ਤੋਂ ਕਾਰਾਂ ਦੀਆਂ ਕੀਮਤਾਂ ਵਧਾਈਆਂ ਜਾਣਗੀਆਂ। ਤੁਹਾਨੂੰ ਦੱਸ ਦੇਈਏ ਕਿ ਸਾਰੀਆਂ ਲਗਜ਼ਰੀ ਗੱਡੀਆਂ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਵੇਗਾ।
ਇਹ ਵੀ ਪੜ੍ਹੋ:- India Export: ਭਾਰਤੀ ਵਸਤੂਆਂ ਅਤੇ ਸੇਵਾਵਾਂ ਦਾ ਨਿਰਯਾਤ, 760 ਅਰਬ ਡਾਲਰ ਪਾਰ ਕਰਨ ਨੂੰ ਤਿਆਰ