ਨਵੀਂ ਦਿੱਲੀ: ਘਰ ਖਰੀਦਣ ਦੀ ਯੋਜਨਾ ਬਣਾਉਣ ਵਾਲੇ ਲੋਕਾਂ ਦੇ ਇਕ ਵੱਡੇ ਵਰਗ ਦਾ ਮੰਨਣਾ ਹੈ ਕਿ ਜੇਕਰ ਹੋਮ ਲੋਨ 'ਤੇ ਵਿਆਜ ਦਰ 9.5 ਫੀਸਦੀ ਤੋਂ ਜ਼ਿਆਦਾ ਹੋ ਜਾਂਦੀ ਹੈ ਤਾਂ ਉਨ੍ਹਾਂ ਦੇ ਘਰ ਖਰੀਦਣ ਦੇ ਫੈਸਲੇ 'ਤੇ ਅਸਰ ਪਵੇਗਾ। ਰੀਅਲ ਅਸਟੇਟ ਕੰਸਲਟਿੰਗ ਕੰਪਨੀ ਐਨਾਰੋਕ ਨੇ ਇਕ ਰਿਸਰਚ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਹੈ।ਆਨਰਾਕ ਨੇ ਆਨਲਾਈਨ 'ਕੰਜ਼ਿਊਮਰ ਪਰਸੈਪਸ਼ਨ ਸਰਵੇ' 'ਚ 5,218 ਲੋਕਾਂ ਨੂੰ ਸ਼ਾਮਲ ਕੀਤਾ ਹੈ। ਸਰਵੇਖਣ ਮੁਤਾਬਕ ਲੋਕ ਮੱਧ ਅਤੇ ਪ੍ਰੀਮੀਅਮ ਵਰਗ ਦੇ ਘਰ ਖਰੀਦਣਾ ਪਸੰਦ ਕਰਨਗੇ। ਜ਼ਿਆਦਾਤਰ ਲੋਕ ਥ੍ਰੀ ਬੀਐਚਕੇ (Bedroom, Hall, Kitchen) ਫਲੈਟ ਖਰੀਦਣਾ ਚਾਹੁੰਦੇ ਹਨ। ਸਰਵੇਖਣ ਵਿੱਚ ਇਹ ਵੀ ਪਾਇਆ ਗਿਆ ਕਿ ਉੱਚੀ ਮਹਿੰਗਾਈ ਨੇ 66 ਪ੍ਰਤੀਸ਼ਤ ਲੋਕਾਂ ਦੀ ਡਿਸਪੋਸੇਬਲ ਆਮਦਨ ਨੂੰ ਪ੍ਰਭਾਵਿਤ ਕੀਤਾ ਹੈ।( A research report by real estate consulting company Anarock)
ਰਿਜ਼ਰਵ ਬੈਂਕ ਆਫ ਇੰਡੀਆ: ਤੁਹਾਨੂੰ ਦੱਸ ਦੇਈਏ ਕਿ ਇਸ ਸਮੇਂ ਹੋਮ ਲੋਨ 'ਤੇ ਔਸਤ ਵਿਆਜ ਦਰ 9.15 ਫੀਸਦੀ ਹੈ। ਰਿਜ਼ਰਵ ਬੈਂਕ ਆਫ ਇੰਡੀਆ (RBI) ਵੱਲੋਂ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਮੁੱਖ ਨੀਤੀਗਤ ਦਰਾਂ ਵਿੱਚ ਵਾਧੇ ਨਾਲ ਪਿਛਲੇ ਡੇਢ ਸਾਲ ਵਿੱਚ ਘਰੇਲੂ ਕਰਜ਼ਿਆਂ ਦੀਆਂ ਵਿਆਜ ਦਰਾਂ ਵਿੱਚ ਕਰੀਬ 2.5 ਫੀਸਦੀ ਦਾ ਵਾਧਾ ਹੋਇਆ ਹੈ। ਹੋਮ ਲੋਨ 'ਚ ਵਾਧੇ ਦਾ ਕਾਰਨ ਰੇਪੋ ਰੇਟ ਹੈ। ਅਤੇ ਰੇਪੋ ਦਰ ਉਹ ਦਰ ਹੈ ਜਿਸ 'ਤੇ ਆਰਬੀਆਈ ਬੈਂਕਾਂ ਨੂੰ ਕਰਜ਼ਾ ਦਿੰਦਾ ਹੈ, ਇਸ ਲਈ ਜਦੋਂ ਰੈਪੋ ਦਰ ਵਧਦੀ ਹੈ, ਤਾਂ ਬੈਂਕ ਵੀ ਕਰਜ਼ੇ ਦੀ ਵਿਆਜ ਦਰ ਨੂੰ ਵਧਾਉਂਦੇ ਹਨ। ਆਰਬੀਆਈ ਰੇਪੋ ਰੇਟ ਰਾਹੀਂ ਮਹਿੰਗਾਈ ਨੂੰ ਕੰਟਰੋਲ ਕਰਦਾ ਹੈ।
- G20 Summit 1st Day : ਜੀ-20 ਸੰਮੇਲਨ ਦਾ ਪਹਿਲਾਂ ਦਿਨ ਰਿਹਾ ਸਫ਼ਲ, ਪੀਐਮ ਮੋਦੀ ਨੇ ਕਿਹਾ- ਸਬਕਾ ਸਾਥ, ਸਬਕਾ ਵਿਕਾਸ
- G20 Summit: ਭਾਰਤ 'ਚ G20 Summit 2023 ਦੀ ਸਫਲਤਾ ਦੇ ਕੀ ਸਨ ਕਾਰਨ, ਇੱਥੇ ਸਮਝੋ...
- Uddhav on Ram Temple Inauguration: ‘ਰਾਮ ਮੰਦਰ ਦੇ ਉਦਘਾਟਨ ਤੋਂ ਬਾਅਦ ਇੱਕ ਵਾਰ ਫਿਰ ਹੋ ਸਕਦੀ ਹੈ 'ਗੋਧਰਾ ਵਰਗੀ' ਘਟਨਾ’
ਹੋਮ ਲੋਨ 'ਤੇ ਵਧੀਆਂ ਵਿਆਜ ਦਰਾਂ : ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਵੱਲੋਂ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਮੁੱਖ ਨੀਤੀਗਤ ਦਰਾਂ ਵਿੱਚ ਵਾਧਾ ਕਰਨ ਨਾਲ ਪਿਛਲੇ ਡੇਢ ਸਾਲ ਵਿੱਚ ਹਾਊਸਿੰਗ ਲੋਨ 'ਤੇ ਵਿਆਜ ਦਰਾਂ ਕਰੀਬ 2.5 ਫੀਸਦੀ ਵਧੀਆਂ ਹਨ। ਸਰਵੇਖਣ ਤੋਂ ਪਤਾ ਲੱਗਾ ਹੈ ਕਿ 59 ਫੀਸਦੀ ਸੰਭਾਵੀ ਘਰ ਖਰੀਦਦਾਰਾਂ ਨੇ 45 ਲੱਖ ਰੁਪਏ ਤੋਂ 1.5 ਕਰੋੜ ਰੁਪਏ ਦੀ ਕੀਮਤ ਦੀ ਰੇਂਜ ਦਾ ਸਮਰਥਨ ਕੀਤਾ।
3BHK ਫਲੈਟਾਂ ਦੀ ਵਧੀ ਹੈ ਮੰਗ : ਸਰਵੇਖਣ ਵਿੱਚ ਸ਼ਾਮਲ 35 ਫੀਸਦੀ ਲੋਕਾਂ ਨੇ 45 ਲੱਖ ਤੋਂ 90 ਲੱਖ ਰੁਪਏ ਤੱਕ ਦੇ ਮਕਾਨਾਂ ਨੂੰ ਤਰਜੀਹ ਦਿੱਤੀ। ਜਦੋਂ ਕਿ 24 ਫੀਸਦੀ ਲੋਕਾਂ ਨੇ 90 ਲੱਖ ਤੋਂ 1.5 ਕਰੋੜ ਰੁਪਏ ਦੀ ਕੀਮਤ ਵਾਲੇ ਮਕਾਨਾਂ ਨੂੰ ਤਰਜੀਹ ਦਿੱਤੀ। 2022 ਦੀ ਪਹਿਲੀ ਛਿਮਾਹੀ ਵਿੱਚ ਕੀਤੇ ਗਏ ਸਰਵੇਖਣ ਨਾਲ ਮੌਜੂਦਾ ਸਰਵੇਖਣ ਦੀ ਤੁਲਨਾ ਕਰਦੇ ਹੋਏ, ਇਹ ਸਾਹਮਣੇ ਆਇਆ ਹੈ ਕਿ 3BHK ਫਲੈਟਾਂ ਦੀ ਮੰਗ ਲਗਾਤਾਰ ਵਧੀ ਹੈ, 2023 ਦੀ ਪਹਿਲੀ ਛਿਮਾਹੀ ਵਿੱਚ 41 ਪ੍ਰਤੀਸ਼ਤ ਤੋਂ 48 ਪ੍ਰਤੀਸ਼ਤ ਹੋ ਗਈ ਹੈ। ਇਸ ਦੇ ਉਲਟ 40 ਲੱਖ ਰੁਪਏ ਤੋਂ ਘੱਟ ਕੀਮਤ ਵਾਲੇ ਘਰਾਂ ਦੀ ਮੰਗ ਘਟੀ ਹੈ।